ਇਨਸਾਨੀਅਤ ਦੀ ਮਿਸਾਲ : ਜਤਿੰਦਰ ਸਹੇੜੀ ਨੇ ਕੈਲਗਰੀ ’ਚ ਚਾਕੂਬਾਜ਼ੀ ਦੇ ਸ਼ਿਕਾਰ ਜ਼ਖ਼ਮੀ ਦੀ ਬਚਾਈ ਜਾਨ

Saturday, May 02, 2026 - 09:31 AM (IST)

ਇਨਸਾਨੀਅਤ ਦੀ ਮਿਸਾਲ : ਜਤਿੰਦਰ ਸਹੇੜੀ ਨੇ ਕੈਲਗਰੀ ’ਚ ਚਾਕੂਬਾਜ਼ੀ ਦੇ ਸ਼ਿਕਾਰ ਜ਼ਖ਼ਮੀ ਦੀ ਬਚਾਈ ਜਾਨ

ਕੈਲਗਰੀ (ਦਲਵੀਰ ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਸ਼ਹਿਰ ਦੇ ਉੱਤਰੀ-ਪੂਰਬੀ ਹਿੱਸੇ ਵਿਚ 68 ਸਟ੍ਰੀਟ ਅਤੇ ਮੈਕਨਾਈਟ ਐੱਨ.ਈ. ਇੰਟਰਸੈਕਸ਼ਨ ’ਤੇ ਦਿਨ-ਦਿਹਾੜੇ ਵਾਪਰੀ ਚਾਕੂਬਾਜ਼ੀ ਦੀ ਘਟਨਾ ਨੇ ਇਲਾਕੇ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਘਟਨਾ ਦੌਰਾਨ ਇਕ ਲੱਗਭਗ 35 ਸਾਲਾ ਗੋਰਾ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਦੇ ਨਾਲ ਉਸ ਦੀ ਸਾਥਣ ਵੀ ਮੌਜੂਦ ਸੀ।

ਮੌਕੇ ’ਤੇ ਮੌਜੂਦ ਕੈਲਗਰੀ ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਜਤਿੰਦਰ ਸਹੇੜੀ ਵੱਲੋਂ ਦਿਖਾਈ ਗਈ ਇਨਸਾਨੀਅਤ ਦੀ ਮਿਸਾਲ ਨੇ ਸਭ ਦਾ ਧਿਆਨ ਖਿੱਚਿਆ। ਸਹੇੜੀ ਦੇ ਮੁਤਾਬਕ ਇਹ ਘਟਨਾ ਸ਼ਾਮ ਕਰੀਬ 5 ਵਜੇ ਵਾਪਰੀ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਪਹੁੰਚਣ ਤੱਕ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ। 

ਇਹ ਵੀ ਪੜ੍ਹੋ- 'ਤੇਲ' ਹੀ ਬਣ ਗਿਆ ਇਰਾਨ ਲਈ ਸਭ ਤੋਂ ਵੱਡੀ ਮੁਸੀਬਤ ! ਬੰਦ ਕਰਨਾ ਪੈ ਸਕਦੈ ਪ੍ਰੋਡਕਸ਼ਨ

ਉਨ੍ਹਾਂ ਵੱਲੋਂ ਜ਼ਖ਼ਮੀ ਨੂੰ ਪੱਟੀ ਬੰਨ੍ਹੀ ਗਈ ਅਤੇ ਪਾਣੀ ਪਿਲਾ ਕੇ ਉਸ ਦੀ ਹਾਲਤ ਸੰਭਾਲੀ ਗਈ। ਥੋੜ੍ਹੀ ਦੇਰ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਜ਼ਖ਼ਮੀ ਨੂੰ ਹਸਪਤਾਲ ਭੇਜਿਆ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲੇ ਦੇ ਕਾਰਨਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ। ਇਹ ਘਟਨਾ ਜਿੱਥੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦੀ ਹੈ, ਉੱਥੇ ਹੀ ਜਤਿੰਦਰ ਸਹੇੜੀ ਵੱਲੋਂ ਦਿਖਾਈ ਗਈ ਹਿੰਮਤ ਅਤੇ ਇਨਸਾਨੀਅਤ ਸ਼ਹਿਰ ਵਾਸੀਆਂ ਲਈ ਇਕ ਪ੍ਰੇਰਣਾ ਬਣੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News