ਜਸਦੀਪ ਜੱਸੀ ਨੇ ਕੋਰੋਨਾ ਮਹਾਮਾਰੀ ’ਚ ਸੇਵਾਵਾਂ ਨਿਭਾਉਣ ਵਾਲਿਆਂ ਦੇ ਜਜ਼ਬੇ ਨੂੰ ਕੀਤਾ ਸਲਾਮ

08/01/2021 1:59:13 PM

ਵਾਸ਼ਿੰਗਟਨ (ਰਾਜ ਗੋਗਨਾ):  ਕੋਰੋਨਾ ਮਹਾਮਾਰੀ ਕਾਰਨ ਕਾਫੀ ਦੇਰ ਬਾਅਦ ਅੱਜ ਸਿੱਖਸ ਆਫ ਅਮਰੀਕਾ ਦੀ ਇਕ ਅਹਿਮ ਇਕੱਤਰਤਾ ਜਿਊਲ ਆਫ ਇੰਡੀਆ ਰੈਸਰੋਟਰੈਂਟ, ਮੈਰੀਲੈਡ ਵਿੱਚ ਕੀਤੀ ਗਈ| ਇਸ ਇਕੱਤਰਤਾ ਵਿੱਚ ਸ: ਜਸਦੀਪ ਸਿੰਘ ਜੱਸੀ ਚੇਅਰਮੈਨ, ਸਿੱਖਸ ਆਫ ਅਮਰੀਕਾ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ| ਜਸਦੀਪ ਸਿੰਘ ਜੱਸੀ ਨੇ ਉਹਨਾਂ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮਹਾਮਾਰੀ ਦੌਰਾਨ ਭੋਜਨ ਵੰਡਣ, ਆਕਸੀਜਨ ਕੰਸਨਟ੍ਰੇਟਰ ਇੰਡੀਆ ਭੇਜਣ ਦੀਆਂ ਸੇਵਾਵਾਂ ਕੀਤੀਆਂ ਅਤੇ ਕੋਰੋਨਾ ਨਾਲ ਜੂਝਦੇ ਸਾਰੇ ਫਰੰਟ ਲਾਈਨ ਵਰਕਰਾਂ ਦੀਆਂ ਸੇਵਾਵਾਂ ਨੂੰ ਸਲਾਮ ਭੇਂਟ ਕੀਤਾ| 

PunjabKesari

ਇਸ ਮੀਟਿੰਗ ਵਿੱਚ ਸੰਸਥਾ ਦੇ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਭੇਂਟ ਕੀਤੇ ਕਿ ਕਿਸ ਤਰ੍ਹਾਂ ਅਸੀਂ ਸਿੱਖ ਕਮਿਉਨਿਟੀ ਦੀ ਹੋਰ ਵੀ ਵੱਡੀ ਸੇਵਾ ਕਰ ਸਕਦੇ ਹਾਂ ਅਤੇ ਭਵਿੱਖ ਵਿਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣ। ਇੱਥੇ ਦੱਸਣਯੋਗ ਹੈ ਕਿ ਸਿੱਖਸ ਆਫ ਅਮਰੀਕਾ ਪਹਿਲਾਂ ਹੀ ਅਮਰੀਕਾ ਵਿੱਚ ਸਿੱਖ ਪਹਿਚਾਣ ਅਤੇ ਸਿੱਖ ਮਸਲਿਆਂ ਸਬੰਧੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਜ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਅਹਿਮ ਮਸਲਿਆਂ 'ਤੇ ਵੀ ਵਿਚਾਰਾਂ ਹੋਈਆਂ ਤੇ ਜਲਦੀ ਹੀ ਆਉਣ ਵਾਲੇ ਸਮੇਂ ਵਿਚ ਇਕ ਵੱਡਾ ਪ੍ਰੋਗਰਾਮ ਕੀਤੇ ਜਾਣ ਦਾ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ| 

ਪੜ੍ਹੋ ਇਹ ਅਹਿਮ ਖਬਰ - ਜਲੰਧਰ ਦੇ ਰਿਸ਼ੀ ਨਾਗਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਯੂਨੀਵਰਸਿਟੀ ਆਫ਼ ਕੈਲਗਰੀ ’ਚ ਬਣੇ ਸੈਨੇਟ ਮੈਂਬਰ

ਇੱਥੇ ਦੱਸਣਯੋਗ ਹੈ ਕਿ ਸਿੱਖਸ ਆਫ ਅਮਰੀਕਾ ਇਕ ਗੈਰ-ਸਿਆਸੀ ਤੇ ਅਜ਼ਾਦ ਸੰਗਠਨ ਹੈ| ਸਿੱਖਸ ਆਫ ਅਮਰੀਕਾ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਦੀ ਹਮਾਇਤ ਕਰਦਾ ਆ ਰਿਹਾ ਹੈ ਤੇ ਅੱਜ ਫਿਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੀ ਮਸਲਾ ਹੱਲ ਕਰੇ| ਇਸ ਇਕੱਤਰਤਾ ਵਿਚ ਸ਼ਾਮਿਲ ਹੋਣ ਵਾਲਿਆਂ ਵਿੱਚ ਸ: ਸਿੱਖ ਆਗੂ ਬਲਜਿੰਦਰ ਸਿੰਘ ਸ਼ੰਮੀ, ਕਮਲਜੀਤ ਸਿੰਘ ਸੋਨੀ, ਗੁਰਚਰਨ ਸਿੰਘ ਵਰਲਡ ਬੈਂਕ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਇੰਦਰਜੀਤ ਗੁਜਰਾਲ, ਡਾਕਟਰ ਦਰਸ਼ਨ ਸਲੂਜਾ, ਮੀਤਾ ਸਲੂਜਾ, ਸਾਜਿਦ ਤਰਾਰ, ਸੁਖਪਾਲ ਧਨੋਆ, ਦਿਲਬੀਰ ਸਿੰਘ ਬੀਰਾ, ਬਲਜੀਤ ਗਿੱਲ, ਰਜਿੰਦਰ ਸਿੰਘ, ਸੁਰਿੰਦਰ ਸਿੰਘ ਬੱਬੂ, ਸਰਬਜੀਤ ਸਿੰਘ ਬਖਸ਼ੀ ਦੇ ਨਾਮ ਵਿਸ਼ੇਸ਼ ਹਨ।


Vandana

Content Editor

Related News