ਖੁਦਕੁਸ਼ੀ ਦੇ ਮਾਮਲਿਆਂ ਤੋਂ ਚਿੰਤਤ ਜਾਪਾਨ ਦਾ ਅਨੋਖਾ ਕਦਮ,ਨਿਯੁਕਤ ਕੀਤਾ 'ਇਕੱਲਾਪਨ ਮੰਤਰੀ'

Wednesday, Feb 24, 2021 - 04:15 PM (IST)

ਟੋਕੀਓ (ਬਿਊਰੋ): ਕੋਵਿਡ-19 ਮਹਾਮਾਰੀ ਦੌਰਾਨ 11 ਸਾਲਾਂ ਵਿਚ ਪਹਿਲੀ ਵਾਰ ਦੇਸ਼ ਦੀ ਖੁਦਕੁਸ਼ੀ ਦਰ ਵਿਚ ਵਾਧੇ ਦੇ ਬਾਅਦ ਜਾਪਾਨ ਨੇ ਇਸ ਮਹੀਨੇ ਇਕੱਲੇਪਨ ਲਈ ਆਪਣਾ ਪਹਿਲਾ ਮੰਤਰੀ ਨਿਯੁਕਤ ਕੀਤਾ ਹੈ। ਦੀ ਜਾਪਾਨ ਟਾਈਮਜ਼ ਦੇ ਮੁਤਾਬਕ ਯੂਕੇ ਦੇ ਉਦਾਹਰਨ ਦੇ ਬਾਅਦ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਪਣੀ ਕੈਬਨਿਟ ਵਿਚ ਇਕੱਲੇਪਨ ਦਾ ਇਕ ਮੰਤਰੀ ਜੋੜਿਆ, ਜੋ 2018 ਵਿਚ ਇਕੋ ਜਿਹੀ ਭੂਮਿਕਾ ਬਣਾਉਣ ਵਾਲਾ ਪਹਿਲਾ ਦੇਸ਼ ਬਣ ਗਿਆ। 

PunjabKesari

ਪੀ.ਐੱਮ. ਸੁਗਾ ਨੇ ਮੰਤਰੀ ਟੇਟਸੁਸ਼ੀ ਸਕਾਮੋਟੋ (Tetsushi Sakamoto) ਨੂੰ ਲਿਆ, ਜੋ ਨਵੇਂ ਪੋਰਟਫੋਲੀਓ ਲਈ ਰਾਸ਼ਟਰੀ ਦੀ ਡਿੱਗਦੀ ਜਨਮ ਦਰ ਦਾ ਮੁਕਾਬਲਾ ਕਰਨ ਅਤੇ ਖੇਤਰੀ ਅਰਥਵਿਵਸਥਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਵੀ ਇੰਚਾਰਜ ਹਨ। ਆਪਣੇ ਉਦਘਾਟਨ ਸਮਾਰੋਹ ਵਿਚ ਸਕਾਮੋਟੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਗਾ ਨੇ ਉਹਨਾਂ ਨੂੰ ਮਹਾਮਾਰੀ ਦੇ ਤਹਿਤ ਬੀਬੀਆਂ ਦੀ ਵੱਧਦੀ ਖੁਦਕੁਸ਼ੀ ਦੀ ਦਰ ਦੇ ਮੁੱਦੇ ਸਮੇਤ ਰਾਸ਼ਟਰੀ ਮਾਮਲਿਆਂ ਨੂੰ ਸੰਬੋਧਿਤ ਕਰਨ ਲਈ ਨਿਯੁਕਤ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਦੁਬਈ ਨੇ ਬਣਾਈ ਦੁਨੀਆ ਦੀ ਸਭ ਤੋਂ ਮਹਿੰਗੀ ਸੋਨੇ ਦੀਆਂ ਪੱਤੀਆਂ ਵਾਲੀ 'ਬਿਰਿਆਨੀ' (ਤਸਵੀਰਾਂ)

ਸਕਾਮੋਟੋ ਮੁਤਾਬਕ ਪੀ.ਐੱਮ. ਸੁਗਾ ਨੇ ਮੈਨੂੰ ਸਬੰਧਤ ਮੰਤਰਾਲੇ ਨਾਲ ਤਾਲਮੇਲ ਕਰ ਕੇ ਇਸ ਮੁੱਦੇ ਦੀ ਜਾਂਚ ਕਰਨ ਅਤੇ ਇਕ ਵਿਆਪਕ ਰਣਨੀਤੀ ਨੂੰ ਅੱਗੇ ਵਧਾਉਣ ਦਾ ਨਿਰਦੇਸ਼ ਦਿੱਤਾ। ਮੈਨੂੰ ਸਮਾਜਿਕ ਇਕੱਲਾਪਨ ਤੇ ਇਕੱਲਤਾ ਨੂੰ ਰੋਕਣ ਲਈ ਅਤੇ ਲੋਕਾਂ ਵਿਚ ਸੰਬੰਧਾਂ ਦੀ ਸੁਰੱਖਿਆ ਲਈ ਗਤੀਵਿਧੀਆਂ ਨੂੰ ਪੂਰਾ ਕਰਨਾ ਹੋਵੇਗਾ। ਸੀ.ਐੱਨ.ਐੱਨ. ਨੇ ਦੱਸਿਆ ਕਿ ਜਾਪਾਨੀ ਸਰਕਾਰ ਨੇ ਖੁਦਕੁਸ਼ੀ ਅਤੇ ਬਾਲ ਗਰੀਬੀ ਜਿਹੇ ਮੁੱਦਿਆਂ ਲਈ 19 ਫਰਵਰੀ ਨੂੰ ਕੈਬਨਿਟ ਅੰਦਰ ਇਕ 'ਇਕੱਲਤਾ/ਇਕੱਲਾਪਨ ਵਿਰੋਧੀ ਦਫਤਰ' ਬਣਾਇਆ, ਜੋ ਮਹਾਮਾਰੀ ਦੌਰਾਨ ਵੱਧ ਗਿਆ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ 426,000 ਤੋਂ ਵੱਧ ਕੋਵਿਡ-19 ਮਾਮਲੇ ਅਤੇ 7,577 ਮੌਤਾਂ ਦਰਜ ਕੀਤੀਆਂ ਗਈਆਂ ਹਨ।


Vandana

Content Editor

Related News