ਸ਼ਿੰਜੋ ਆਬੇ ਦਾ ਕੀਤਾ ਗਿਆ ਸਸਕਾਰ, ਜਾਪਾਨ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

07/12/2022 12:34:25 PM

ਟੋਕੀਓ (ਏਜੰਸੀ)- ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਮੰਗਲਵਾਰ ਨੂੰ ਟੋਕੀਓ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਹਰ ਜਾਪਾਨੀ ਦੀ ਅੱਖ ਨਮ ਨਜ਼ਰ ਆਈ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਆਬੇ ਦੀ ਆਤਮਾ ਦੀ ਸ਼ਾਂਤੀ ਲਈ ਟੋਕੀਓ ਦੇ ਜ਼ੋਜੋਰੀ ਮੰਦਰ ਵਿਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। 

ਇਹ ਵੀ ਪੜ੍ਹੋ: ਖਲੀ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਪਿਆ ਪੇਚਾ, ਜੰਮ ਕੇ ਹੋਈ ਤੂੰ-ਤੂੰ, ਮੈਂ-ਮੈਂ, ਵੀਡੀਓ ਵਾਇਰਲ

PunjabKesari

ਕਾਂਟੋ ਖੇਤਰ ਵਿਚ ਸਥਿਤ ਜ਼ੋਜੋਰੀ ਮੰਦਰ 600 ਸਾਲ ਤੋਂ ਵੀ ਪਹਿਲਾਂ ਸਥਾਪਤ ਇਕ ਇਤਿਹਾਸਕ ਸਥਾਨ ਹੈ। ਇਸ ਦੌਰਾਨ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਸਾਰੇ ਖੇਤਰਾਂ ਦੇ ਹਜ਼ਾਰਾਂ ਲੋਕ ਮੰਦਰ ਦੇ ਨੇੜੇ ਸੜਕਾਂ 'ਤੇ ਇਕੱਠੇ ਹੋਏ। ਪ੍ਰਾਰਥਨਾ ਦੇ ਬਾਅਦ ਆਬੇ ਦੀ ਮ੍ਰਿਤਕ ਦੇਹ ਨੂੰ ਮੰਦਰ ਤੋਂ ਅੰਤਿਮ ਸੰਸਕਾਰ ਲਈ ਕਿਰਿਗਾਯਾ ਫਿਊਨਰਲ ਹਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ ਹੋਇਆ ਦਿਹਾਂਤ

PunjabKesari

ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਜਾਪਾਨ ਦੇ ਨਾਰਾ ਵਿਚ ਆਬੇ ਦੇ ਕਤਲ ਵਾਲੀ ਥਾਂ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਹਮਦਰਦੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਜਾਪਾਨ ਵਿਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਆਬੇ ਦਾ ਨਾਰਾ ਵਿਚ ਤੇਤਸੁਯਾ ਯਾਮਾਗਾਮੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ: 5 ਸਤੰਬਰ ਨੂੰ ਕੀਤਾ ਜਾਵੇਗਾ ਬ੍ਰਿਟੇਨ ਦੇ ਨਵੇਂ PM ਦੇ ਨਾਂ ਦਾ ਐਲਾਨ, ਰਿਸ਼ੀ ਸੁਨਕ ਤੇ ਲਿਜ਼ ਟਰਸ ਮੁੱਖ ਦਾਅਵੇਦਾਰ

PunjabKesari


cherry

Content Editor

Related News