ਜਪਾਨੀ ਸੰਸਦ ਨੇ ਲਿਆ ਫੈਸਲਾ, ਸਾਰੇ ਨਾਗਰਿਕਾਂ ਨੂੰ ਮੁਫਤ 'ਚ ਲੱਗੇਗਾ ਕੋਰੋਨਾ ਦਾ ਟੀਕਾ
Thursday, Dec 03, 2020 - 01:21 AM (IST)
ਟੋਕੀਓ-ਇਕ ਪਾਸੇ ਜਿਥੇ ਪੂਰਾ ਵਿਸ਼ਵ ਕੋਰੋਨਾ ਇਨਫੈਕਸ਼ਨ ਨਾਲ ਸੰਘਰਸ਼ ਕਰ ਰਿਹਾ ਹੈ ਉੱਥੇ ਜਾਪਾਨ ਤੋਂ ਇਕ ਵਧੀਆ ਖਬਰ ਆਈ ਹੈ। ਜਪਾਨੀ ਸੰਸਦ ਨੇ ਬੁੱਧਵਾਰ ਨੂੰ ਇਕ ਬਿੱਲ ਪਾਸ ਕਰ ਕੇ ਦੇਸ਼ ਦੇ ਨਿਵਾਸੀਆਂ ਲਈ ਕੋਰੋਨਾ ਵੈਕਸੀਨ ਮੁਫਤ ਕਰ ਦਿੱਤੀ ਹੈ। ਸੰਸਦ ਨੇ ਕਿਹਾ ਕਿ ਇਸ ਟੀਕਾਕਰਨ ਦੇ ਪ੍ਰੋਗਰਾਮ ਨਾਲ ਜੁੜੇ ਖਰਚੇ ਸਰਕਾਰ ਚੁੱਕੇਗੀ। ਸਰਕਾਰ ਕੋਰੋਨਾ ਨਾਲ ਸੰਬੰਧਿਤ ਸਾਰੇ ਖਰਚਿਆਂ ਨੂੰ ਵੀ ਕਵਰ ਕਰੇਗੀ ਅਤੇ ਦਵਾਈ ਕੰਪਨੀਆਂ 'ਤੇ ਕੀਤੇ ਗਏ ਸੰਭਾਵਿਤ ਮੁਕੱਦਮਿਆਂ ਦੀ ਭਰਪਾਈ ਕਰੇਗੀ।
ਇਹ ਵੀ ਪੜ੍ਹੋ:-ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ
ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰਾਂ 'ਚ ਬਾਰ ਅਤੇ ਰੈਸਟੋਰੈਂਟ ਹੋਣਗੇ ਬੰਦ
ਇਹ ਕਾਨੂੰਨ ਜਪਾਨੀ ਸੰਸਦ ਦੇ ਉੱਪਰੀ ਸਦਨ ਦੁਆਰਾ ਸਰਬਮੰਸਤੀ ਨਾਲ ਪਾਸ ਹੋ ਗਿਆ ਹੈ। ਸਿਹਤ, ਲੇਬਰ ਅਤੇ ਕਲਿਆਣ ਮੰਤਰਾਲਾ ਮੁਤਾਬਕ ਸਥਾਨਕ ਸਰਕਾਰਾਂ ਨੂੰ ਟੀਕਾਕਰਨ ਲਈ ਜ਼ਿੰਮੇਵਾਰੀ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਨਵੀਂ ਲਹਿਰ ਨੇ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ 'ਚ ਬਾਰ ਅਤੇ ਰੈਸਟੋਰੈਂਟ ਨੂੰ ਜਲਦ ਬੰਦ ਕਰਨ ਅਤੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੂੰ ਇਕ ਯਾਤਰਾ ਪ੍ਰੋਗਰਾਮ ਨੂੰ ਮੁਅੱਤਲ ਕਰਨ ਲਈ ਮਜ਼ਬੂਰ ਕੀਤਾ ਹੈ। ਹਾਲਾਂਕਿ ਜਪਾਨ 'ਚ ਮਰਨ ਵਾਲਿਆਂ ਦੀ ਗਿਣਤੀ ਸੱਤ ਉੱਨਤ ਦੇਸ਼ਾਂ 'ਚ ਸਭ ਤੋਂ ਘੱਟ ਹੈ ਅਤੇ ਇਸ ਦੇ ਬਾਵਜੂਦ ਦੇਸ਼ ਨੇ ਅਪ੍ਰੈਲ ਜੂਨ ਤਿਮਾਹੀ 'ਚ ਰਿਕਾਰਡ ਆਰਥਿਕ ਮੰਦੀ ਦਾ ਸਾਹਮਣਾ ਕੀਤਾ।
ਇਹ ਵੀ ਪੜ੍ਹੋ:-ਪਾਕਿ 'ਚ ਸਾਂਤਾ ਕਲਾਜ ਨੇ ਵੰਡੇ ਗਿਫਟ ਅਤੇ ਮਾਸਕ (ਤਸਵੀਰਾਂ)
ਪ੍ਰਧਾਨ ਮੰਤਰੀ ਨੇ ਜਨਤਾ ਲਈ ਖਾਧੀ ਇਹ ਕਸਮ
ਪ੍ਰਧਾਨ ਮੰਤਰੀ ਸੁਗਾ ਨੇ ਅਗਲੇ ਸਾਲ ਦੀ ਪਹਿਲੀ ਛਮਾਹੀ ਤੱਕ ਦੇਸ਼ ਦੇ ਨਿਵਾਸੀਆਂ ਲਈ ਵੈਕਸੀਨ ਦੀ ਸਪਲਾਈ ਖੁਰਾਕ ਨੂੰ ਯਕੀਨੀ ਕਰਨ ਦੀ ਕਸਮ ਖਾਧੀ ਹੈ। ਫਿਲਹਾਲ ਵਿਦੇਸ਼ੀ ਨਾਗਰਿਕਾਂ ਦੇ ਸੰਬੰਧ 'ਚ ਕਿਸੇ ਤਰ੍ਹਾਂ ਦੀ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ,
ਨੋਟ: ਜਪਾਨੀ ਸੰਸਦ ਵੱਲੋਂ ਮੁਫ਼ਤ 'ਚ ਕੋਰੋਨਾ ਦਾ ਟੀਕਾ ਲਗਾਉਣ ਦੇ ਲਏ ਫ਼ੈਸਲੇ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ