ਜਾਪਾਨ ''ਚ ਔਰਤਾਂ ਨੇ ਹਾਈ ਹੀਲਜ਼ ਪਾਉਣ ਦੇ ਵਿਰੁੱਧ ਚਲਾਈ #KuToo ਮੁਹਿੰਮ

Friday, Mar 22, 2019 - 11:30 AM (IST)

ਜਾਪਾਨ ''ਚ ਔਰਤਾਂ ਨੇ ਹਾਈ ਹੀਲਜ਼ ਪਾਉਣ ਦੇ ਵਿਰੁੱਧ ਚਲਾਈ #KuToo ਮੁਹਿੰਮ

ਟੋਕੀਓ (ਬਿਊਰੋ)— ਜਾਪਾਨ ਦੀਆਂ ਔਰਤਾਂ ਨੇ ਹੁਣ ਪੁਰਾਣੀਆਂ ਪਰੰਪਰਾਵਾਂ ਵਿਰੁੱਧ ਆਵਾਜ਼ ਚੁੱਕੀ ਹੈ। ਇੱਥੇ ਔਰਤਾਂ ਵੱਲੋਂ ਪੱਛਮੀ ਦੇਸ਼ਾਂ ਵਿਚ ਸ਼ੁਰੂ ਹੋਈ #MeToo ਮੁਹਿੰਮ ਦੀ ਤਰ੍ਹਾਂ ਇਕ ਮੁਹਿੰਮ #KuToo ਚੱਲ ਰਹੀ ਹੈ। ਜਾਪਾਨ ਦੇ ਦਫਤਰਾਂ ਵਿਚ ਔਰਤਾਂ ਨੂੰ ਹਾਈ ਹੀਲਜ਼ ਪਹਿਨਣਾ ਲਾਜ਼ਮੀ ਹੈ। ਹਾਈ ਹੀਲ ਦੇ ਕਾਰਨ ਕਈ ਵਾਰ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਵੀ ਹੁੰਦੀਆਂ ਹਨ। ਜਾਪਾਨ ਦੇ ਇਕ ਅਖਬਾਰ ਮੁਤਾਬਕ ਇਸ ਨਿਯਮ ਦੇ ਵਿਰੋਧ ਵਿਚ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਦਫਤਰਾਂ ਵਿਚ ਲਾਜ਼ਮੀ ਡਰੈੱਸਕੋਡ ਅਤੇ ਔਰਤਾਂ ਲਈ ਹਾਈ ਹੀਲਜ਼ ਲਾਜ਼ਮੀ ਰੱਖਣ ਦੇ ਵਿਰੋਧ ਵਿਚ ਇਹ ਮੁਹਿੰਮ ਚਲਾਈ ਗਈ ਹੈ। 

ਜਾਪਾਨ ਦੇ ਡਰੈੱਸਕੋਡ ਅਤੇ ਹਾਈ ਹੀਲਜ਼ ਪਾਉਣ ਦੇ ਵਿਰੋਧ ਵਿਚ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸਮਰਥਨ ਮਿਲ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਹਾਈ ਹੀਲਜ਼ ਅਤੇ ਫੋਰਮਲ ਡਰੈੱਸਕੋਡ ਲਾਜ਼ਮੀ ਰੱਖਣ ਦੀ ਪੁਰਾਣੀ ਸਾਮੰਤੀ ਮਾਨਸਿਕਤਾ ਨੂੰ ਹੀ ਅੱਗੇ ਲਿਜਾਣ ਵਾਲੀ ਪਰੰਪਰਾ ਦੱਸ ਰਹੇ ਹਨ।  ਹਾਈ ਹੀਲਜ਼ ਦੇ ਵਿਰੋਧ ਵਿਚ ਔਰਤਾਂ ਦਾ ਤਰਕ ਹੈ ਕਿ ਇਸ ਨਾਲ ਅੱਡੀਆਂ ਵਿਚ, ਲੱਕ ਵਿਚ ਅਤੇ ਹੋਰ ਅਜਿਹੀਆਂ ਕਈ ਸਰੀਰਕ ਦਰਦਾਂ ਵਿਚੋਂ ਲੰਘਣਾ ਪੈਂਦਾ ਹੈ। 

ਔਰਤਾਂ ਨੇ ਇਸ ਨਿਯਮ ਦੇ ਵਿਰੋਧ ਵਿਚ ਲਿਖਿਆ,''ਜੁੱਤੀਆਂ ਪਾਉਣੀਆਂ ਲਾਜ਼ਮੀ ਨਹੀਂ ਹੋਣੀਆਂ ਚਾਹੀਦੀਆਂ। ਇਹ ਇਕ ਤਰ੍ਹਾਂ ਦੀ ਔਰਤ ਵਿਰੋਧੀ ਮਾਨਸਿਕਤਾ ਹੈ। ਜਿਸ ਵਿਚ ਔਰਤਾਂ ਦੀ ਸਿਹਤ ਨੂੰ ਅਣਡਿੱਠਾ ਕਰ ਕੇ ਹਾਈ ਹੀਲਜ਼ ਪਾਉਣੀਆਂ ਪੈਂਦੀਆਂ ਹਨ।'' ਉਂਝ ਜਾਪਾਨ ਦੇ ਦਫਤਰਾਂ ਵਿਚ ਔਰਤਾਂ ਅਤੇ ਪੁਰਸ਼ਾਂ ਦੋਹਾਂ ਲਈ ਹੀ ਡਰੈੱਸ ਕੋਡ ਲਾਜ਼ਮੀ ਹੈ। ਪੁਰਸ਼ਾਂ ਨੂੰ ਵੀ ਫੋਰਮਲ ਡਰੈੱਸਕੋਡ ਦੇ ਨਾਲ ਕਲੀਨਸ਼ੇਵ ਰਹਿਣਾ ਪੈਂਦਾ ਹੈ।


author

Vandana

Content Editor

Related News