ਯੋਗੀ ਆਦਿਤਿਆਨਾਥ ਨੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਕੀਤੀ ਮੁਲਾਕਾਤ

Thursday, Feb 26, 2026 - 02:11 PM (IST)

ਯੋਗੀ ਆਦਿਤਿਆਨਾਥ ਨੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਕੀਤੀ ਮੁਲਾਕਾਤ

ਜਾਪਾਨ/ਲਖਨਊ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜਾਪਾਨ ਦੇ ਯਾਮਾਨਾਸ਼ੀ ਸੂਬੇ ਦੇ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਉੱਤਰ ਪ੍ਰਦੇਸ਼-ਯਾਮਾਨਾਸ਼ੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਣਕਾਰੀ ਦਿੱਤੀ,''ਜਾਪਾਨ ਦੇ ਯਾਮਾਨਾਸ਼ੀ ਸੂਬੇ 'ਚ ਉੱਤਰ ਪ੍ਰਦੇਸ਼-ਯਾਮਾਨਾਸ਼ੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਡੀ ਵਧਦੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਗਵਰਨਰ ਕੋਤਾਰੋ ਨਾਗਾਸਾਕੀ ਨਾਲ ਸਾਰਥਕ ਗੱਲਬਾਤ ਹੋਈ।'' ਉਨ੍ਹਾਂ ਕਿਹਾ ਕਿ ਉਦਯੋਗ, ਸੈਰ-ਸਪਾਟਾ ਅਤੇ ਤਕਨੀਕੀ ਸਿੱਖਿਆ ਦੇ ਖੇਤਰ 'ਚ ਸਹਿਯੋਗ ਨੂੰ ਡੂੰਘਾ ਕਰਨ ਲਈ ਸਮਝੌਤਾ ਮੰਗ ਪੱਤਰ (ਐੱਮਓਯੂ) 'ਤੇ ਦਸਤਖ਼ਤ ਕੀਤੇ ਗਏ, ਜੋ ਗ੍ਰੀਨ ਹਾਈਡ੍ਰੋਜਨ, ਸਵੱਛ ਊਰਜਾ ਨਵੀਨਤਾ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ 'ਤੇ ਕੇਂਦਰਿਤ ਹੈ।

ਇਸ 'ਚ ਕਿਹਾ ਗਿਆ,''ਉੱਤਰ ਪ੍ਰਦੇਸ਼, ਊਰਜਾ ਦੇ ਖੇਤਰ 'ਚ ਆਤਮਨਿਰਭਰਤਾ ਵਧਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਿਕਾਊ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਆਈਆਈਟੀ ਕਾਨਪੁਰ ਨੂੰ ਗ੍ਰੀਨ ਹਾਈਡ੍ਰੋਜਨ 'ਚ 'ਸੈਂਟਰ ਆਫ਼ ਐਕਸੀਲੈਂਸ' ਵਜੋਂ ਵਿਕਸਿਤ ਕਰ ਰਿਹਾ ਹੈ।'' ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ,''ਮੈਂ ਅਗਸਤ 'ਚ ਉੱਤਰ ਪ੍ਰਦੇਸ਼ 'ਚ 200 ਕੰਪਨੀਆਂ ਦੇ ਸੀਈਓ (ਮੁੱਖ ਕਾਰਜਪਾਲਕ ਅਧਿਕਾਰੀਆਂ) ਦੇ ਵਫ਼ਦ ਦੀ ਅਗਵਾਈ ਕਰਨ ਦੇ ਗਵਰਨਰ ਦੇ ਪ੍ਰਸਤਾਵ ਦਾ ਸਵਾਗਤ ਕਰਦਾ ਹਾਂ, ਜਿਸ ਨਾਲ ਉਦਯੋਗਿਕ ਭਾਈਵਾਲੀ ਅਤੇ ਨਿਵੇਸ਼ ਦੀ ਗਤੀ ਹੋਰ ਤੇਜ਼ ਹੋਵੇਗੀ।'' ਆਦਿਤਿਆਨਾਥ ਨੇ ਕਿਹਾ,''ਮੈਂ ਯਾਮਾਨਾਸ਼ੀ ਸੂਬੇ ਦੇ ਗਵਰਨਰ ਅਤੇ ਸਾਰੇ ਹਿੱਤਧਾਰਕਾਂ ਦਾ ਇਸ ਸਹਿਯੋਗ ਨੂੰ ਹੋਰ ਬਿਹਤਰ ਬਣਾਉਣ 'ਚ ਸਰਗਰਮ ਭੂਮਿਕਾ ਨਿਭਾਉਣ ਲਈ ਧੰਨਵਾਦ ਕਰਦਾ ਹਾਂ, ਜੋ ਸਾਂਝੇ ਆਰਥਿਕ ਦ੍ਰਿਸ਼ਟੀਕੋਣ ਅਤੇ ਸੱਭਿਅਤਾ ਸੰਬੰਧਾਂ 'ਤੇ ਆਧਾਰਤ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News