ਦੁਨੀਆ ਦੇ ਸਭ ਤੋਂ ਬਜ਼ੁਰਗ 113 ਸਾਲਾ ਸ਼ਖਸ ਦੀ ਮੌਤ

01/20/2019 5:00:13 PM

ਟੋਕੀਓ (ਭਾਸ਼ਾ)— ਦੁਨੀਆ ਦੇ ਸਭ ਤੋਂ ਬਜ਼ੁਰਗ 113 ਸਾਲਾ ਸ਼ਖਸ ਮਸਾਜ਼ੋ ਨੋਨਾਕਾ ਦੀ ਮੌਤ ਉੱਤਰੀ ਜਾਪਾਨ ਸਥਿਤ ਉਨ੍ਹਾਂ ਦੇ ਘਰ ਵਿਚ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਮਸਾਜ਼ੋ ਨੋਨਾਕਾ ਦੀ ਮੌਤ ਐਤਵਾਰ ਸਵੇਰੇ ਓਸ਼ੇਰੇ ਸਥਿਤ ਉਨ੍ਹਾਂ ਦੇ ਘਰ ਵਿਚ ਹੋਈ। ਇਹ ਜਗ੍ਹਾ ਜਾਪਾਨ ਦੇ ਉੱਤਰ ਵਿਚ ਸਥਿਤ ਹੋਕਾਇਦੋ ਦੇ ਮੁੱਖ ਟਾਪੂ ਵਿਚ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਹੋਈ। ਨੋਨਾਕਾ ਦਾ ਪਰਿਵਾਰ ਬੀਤੀ ਚਾਰ ਪੀੜ੍ਹੀਆਂ ਤੋਂ ਹੌਟ ਸਪਰਿੰਗਸ ਇਨ ਚਲਾਉਂਦਾ ਆ ਰਿਹਾ ਹੈ। ਬੀਤੇ ਸਾਲ ਜਦੋਂ ਉਨ੍ਹਾਂ ਦੀ ਉਮਰ 112 ਸਾਲ ਅਤੇ 259 ਦਿਨ ਹੋਈ ਸੀ ਉਦੋਂ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਵੱਧ ਬਜ਼ੁਰਗ ਜਿਉਂਦਾ ਵਿਅਕਤੀ ਹੋਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ। ਉਨ੍ਹਾਂ ਦਾ ਜਨਮ 25 ਜੁਲਾਈ, 1905 ਨੂੰ ਹੋਇਆ ਸੀ।


Vandana

Content Editor

Related News