ਰਬਿੰਦਰਨਾਥ ਟੈਗੋਰ ਦੇ ਨਾਂ ’ਤੇ ਰੱਖੇ ਗਏ ਸਕੂਲਾਂ ਦਾ ਜੈਸ਼ੰਕਰ ਨੇ ਕੀਤਾ ਦੌਰਾ

12/30/2023 10:45:07 AM

ਸੇਂਟ ਪੀਟਰਸਬਰਗ - ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਵਿਚ ਨੋਬਲ ਪੁਰਸਕਾਰ ਜੇਤੂ ਮਹਾਨ ਸਾਹਿਤਕਾਰ ਰਬਿੰਦਰਨਾਥ ਟੈਗੋਰ ਦੇ ਨਾਂ ’ਤੇ ਸਥਾਪਿਤ ਸਕੂਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੈਸ਼ੰਕਰ ਨੇ ਸਕੂਲ ਦੇ ਦੌਰੇ ਦਾ ਵੀਡੀਓ ਸਾਂਝਾ ਕੀਤਾ ਹੈ। ਭਾਰਤ ਲਈ ਉਸ ਦਾ ਪਿਆਰ ਸੱਚਮੁੱਚ ਦਿਲ ਨੂੰ ਛੂਹ ਲੈਣ ਵਾਲਾ ਸੀ। ਵੀਡੀਓ ’ਚ ਭਾਰਤੀ ਅਤੇ ਰੂਸੀ ਰਵਾਇਤੀ ਪਹਿਰਾਵੇ ’ਚ ਸਜੇ ਵਿਦਿਆਰਥੀ ਜੈਸ਼ੰਕਰ ਦਾ ਸਵਾਗਤ ਕਰਦੇ ਹੋਏ ਦੇਖੇ ਜਾ ਸਕਦੇ ਹਨ। ਉਨ੍ਹਾਂ ਨੂੰ ਰਵਾਇਤੀ ਰੂਸੀ ਪਕਵਾਨ ਵੀ ਪੇਸ਼ ਕੀਤਾ ਗਿਆ। ਜੈਸ਼ੰਕਰ ਨੇ ਸਕੂਲ ਵਿਚ ਸਥਾਪਿਤ ਟੈਗੋਰ ਦੀ ਮੂਰਤੀ ਨੂੰ ਵੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਕਬਾੜ ਵੇਚ ਕੇ ਹੀ ਕਮਾ ਲਏ 1163 ਕਰੋੜ, ਇੰਨੇ ’ਚ ਤਾਂ 2 ਵਾਰ ਚੰਨ ’ਤੇ ਜਾ ਸਕਦਾ ਸੀ ਚੰਦਰਯਾਨ-3!

ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ ਆਪਣਾ ਵਧੇਰੇ ਜੀਵਨ ਰੂਸ ’ਚ ਬਿਤਾਇਆ, ਜਿੱਥੇ ਉਹ ਇਸਦੇ ਸਭਿਅਾਚਾਰ ਅਤੇ ਸਾਹਿਤਕ ਪ੍ਰੰਪਰਾਵਾਂ ਤੋਂ ਪ੍ਰਭਾਵਿਤ ਸਨ। ਉਸ ਦੀ ਯਾਤਰਾ ਦੌਰਾਨ ਲਿਖੀ ਗਈ ਉਸਦੀ ਕਿਤਾਬ ‘ਲੈਟਰਸ ਆਨ ਰੂਸ’ ਉਸ ਸਮੇਂ ਦੇ ਸੋਵੀਅਤ ਰੂਸੀ ਲੈਂਡਸਕੇਪ ਦਾ ਸਪਸ਼ਟ ਵਰਣਨ ਕਰਦੀ ਹੈ। ਜੈਸ਼ੰਕਰ ਇਸ ਸਮੇਂ ਰੂਸ ਦੇ ਪੰਜ ਦਿਨਾਂ ਸਰਕਾਰੀ ਦੌਰੇ ’ਤੇ ਹਨ। 

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ

ਵੀਰਵਾਰ ਸ਼ਾਮ ਨੂੰ ‘ਐਕਸ’ ’ਤੇ ਇਕ ਹੋਰ ਪੋਸਟ ਵਿਚ, ਜੈਸ਼ੰਕਰ ਨੇ ਕਿਹਾ ਕਿ ਉਹ ਸੇਂਟ ਪੀਟਰਸਬਰਗ ਦੇ ਗਵਰਨਰ ਅਲੈਗਜ਼ੈਂਡਰ ਬੇਗਲੋਵ ਨੂੰ ਮਿਲੇ ਅਤੇ ਭਾਰਤ ਅਤੇ ਰੂਸ ਵਿਚਕਾਰ ਆਰਥਿਕ ਸਹਿਯੋਗ ਅਤੇ ਲੋਕਾਂ ਦਰਮਿਆਨ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕੀਤੀ। ਇੱਥੇ ਪਹੁੰਚਣ ਤੋਂ ਪਹਿਲਾਂ ਜੈਸ਼ੰਕਰ ਨੇ ਰਾਜਧਾਨੀ ਮਾਸਕੋ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਨਾਲ ਵੀ ਮੁਲਾਕਾਤ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News