ਪੰਜਾਬ 'ਚ ਲੈਂਡ ਨਹੀਂ ਹੋ ਸਕਿਆ ਉਪ-ਰਾਸ਼ਟਰਪਤੀ ਦਾ ਜਹਾਜ਼! ਰੱਦ ਕੀਤਾ ਦੌਰਾ

Tuesday, Nov 12, 2024 - 03:05 PM (IST)

ਲੁਧਿਆਣਾ: ਉਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਪੰਜਾਬ ਦੌਰਾ ਰੱਦ ਹੋ ਗਿਆ ਹੈ। ਉਹ ਅੱਜ ਲੁਧਿਆਣਾ ਵਿਚ ਇੰਟਰਨੈਸ਼ਨਲ ਕਾਨਫ਼ਰੰਸ ਵਿਚ ਸ਼ਮੂਲੀਅਤ ਕਰਨ ਲਈ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਹਲਵਾਰਾ ਏਅਰਪੋਰਟ 'ਤੇ ਉਪ-ਰਾਸ਼ਟਰਪਤੀ ਦਾ ਜਹਾਜ਼ ਲੈਂਡ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਜਹਾਜ਼ ਤਕਰੀਬਨ 1 ਘੰਟੇ ਤਕ ਹਵਾ ਵਿਚ ਘੁੰਮਦਾ ਰਿਹਾ। ਫ਼ਿਰ ਜਹਾਜ਼ ਦੀ ਅੰਮ੍ਰਿਤਸਰ ਵਿਖੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਮਗਰੋਂ ਉਹ ਉੱਜੈਨ ਲਈ ਰਵਾਨਾ ਹੋ ਗਏ। 

ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

ਦਰਅਸਲ, ਅੱਜ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਇੰਟਰਨੈਸ਼ਨਲ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਇਸ ਦੇ ਉਦਘਾਟਨੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਸਨ। ਪਰ ਸੰਘਣੀ ਧੁੰਦ ਕਾਰਨ ਉਨ੍ਹਾਂ ਦਾ ਜਹਾਜ਼ ਲੁਧਿਆਣਾ ਵਿਚ ਲੈਂਡ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਕਾਨਫ਼ਰੰਸ ਵਿਚ ਪਹੁੰਚ ਚੁੱਕੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News