ਨਵਜੋਤ ਸਿੱਧੂ ਨੇ ਇਲਾਜ ਦਾ ਡਾਈਟ ਪਲਾਨ ਕੀਤਾ ਜਾਰੀ
Monday, Nov 25, 2024 - 06:39 PM (IST)
ਅੰਮ੍ਰਿਤਸਰ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਡਾਈਟ ਪਲਾਨ ਵੀਡੀਓ ਤੋਂ ਬਾਅਦ ਵਿਵਾਦ ਹੋ ਗਿਆ ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਇਸ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀਆਂ ਦੱਸੀਆਂ ਕੁਝ ਚੀਜ਼ਾਂ 'ਤੇ ਰਿਸਰਚ ਚੱਲ ਰਹੀ ਹੈ ਪਰ ਇਨ੍ਹਾਂ ਤੋਂ ਉੱਭਰ ਜਾਣ ਦਾ ਦਾਅਵਾ ਠੀਕ ਨਹੀਂ। ਲੋਕਾਂ ਨੂੰ ਕੈਂਸਰ ਵਰਗੇ ਲੱਛਣ ਹੋਣ 'ਤੇ ਤੁਰੰਤ ਹਸਪਤਾਲ 'ਚ ਜਾਂਚ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ
ਨਵਜੋਤ ਸਿੰਘ ਸਿੱਧੂ ਨੇ ਆਯੁਰਵੈਦਿਕ ਢੰਗ ਨਾਲ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦਾ ਇਲਾਜ ਵਾਲਾ ਡਾਈਟ ਪਲਾਨ ਜਾਰੀ ਕੀਤਾ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਇਸ ਡਾਈਟ ਪਲਾਨ ਰਾਹੀਂ ਉਨ੍ਹਾਂ ਨੇ ਆਪਣੀ ਪਤਨੀ ਨਵਜੋਤ ਕੌਰ ਦਾ ਕੈਂਸਰ ਦਾ ਇਲਾਜ ਕੀਤਾ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਮੇਰੇ ਲਈ ਡਾਕਟਰ ਰੱਬ ਦਾ ਰੂਪ ਹੈ। ਮੇਰੇ ਘਰ (ਪਤਨੀ ਨਵਜੋਤ ਕੌਰ) ਡਾਕਟਰ ਹੈ। ਇਸੇ ਡਾਈਟ ਪਲਾਨ ਨਾਲ ਪਤਨੀ ਦਾ ਸਟੇਜ-4 ਕੈਂਸਰ ਠੀਕ ਹੋਇਆ। ਉਨ੍ਹਾਂ ਕਿਹਾ ਕਿ ਇਸ ਡਾਈਟ ਪਲਾਨ ਨਾਲ ਕੈਂਸਰ ਨਾਲ ਲੜਨ ਦੌਰਾਨ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਇਹ ਜੀਵਨਸ਼ੈਲੀ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਿਚ ਮਦਦਗਾਰ ਹੋ ਸਕਦਾ ਹੈ। ਡਾਈਟ ਬਣਾਉਣ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਹੈ। ਵੱਡੇ-ਵੱਡੇ ਡਾਕਟਰਾਂ ਦੀਆਂ ਖੋਜਾਂ ਸੰਭਾਲੀਆਂ ਹੋਈਆਂ ਹਨ। ਇਹ ਸਿਰਫ ਡਾਕਟਰਾਂ ਦੀ ਨਿਗਰਾਨੀ ਹੈ। ਇਹ ਡਾਈਟ ਪਲਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਅਕਾਊਂਟ 'ਤੇ ਸਾਂਝਾ ਕੀਤਾ।
ਇਹ ਵੀ ਪੜ੍ਹੋ- ਦਿਓਰ ਦੀ ਦਰਿੰਦਗੀ: ਦੋਸਤ ਨਾਲ ਮਿਲ ਕੇ ਭਰਜਾਈ ਨਾਲ ਕਰ 'ਤਾ ਵੱਡਾ ਕਾਂਡ
ਡਾਈਟ ਪਲਾਨ ਦੀ ਜਾਣਕਾਰੀ ਸਾਂਝੀ ਕਰਦਿਆਂ ਸਿੱਧੂ ਨੇ ਕਿਹਾ ਕਿ ਮੇਰੀ ਪਤਨੀ ਦੀ ਕੈਂਸਰ ਦੀ ਲੜਾਈ ਵਿੱਚ ਸਰਜਰੀ, ਕੀਮੋਥੈਰੇਪੀ, ਹਾਰਮੋਨਲ ਅਤੇ ਟਾਰਗੇਟਿਡ ਥੈਰੇਪੀ, ਸਕਾਰਾਤਮਕਤਾ ਅਤੇ ਕੈਂਸਰ ਨਾਲ ਲੜਨ ਦਾ ਦ੍ਰਿੜ ਇਰਾਦਾ ਸ਼ਾਮਲ ਹੈ, ਇਹ ਸਭ ਇੱਕ ਸਖ਼ਤ ਖੁਰਾਕ ਯੋਜਨਾ ਅਤੇ ਜੀਵਨਸ਼ੈਲੀ ਦੁਆਰਾ ਪੁਰਾਤਨ ਭਾਰਤੀ ਆਯੁਰਵੇਦ, ਯੋਸ਼ਿਨੋਰੀ ਓਸੁਮੀ ਦੁਆਰਾ 'ਆਟੋਫੈਗੀ' 'ਤੇ ਨੋਬਲ ਪੁਰਸਕਾਰ ਜੇਤੂ ਖੋਜ ਅਤੇ ਦੁਨੀਆ ਭਰ ਦੇ ਮਸ਼ਹੂਰ ਡਾਕਟਰਾਂ ਦੇ ਨਿਰੀਖਣਾਂ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ
ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਡਾਕਟਰ ਹੋਣ ਦੇ ਨਾਤੇ ਮੈਂ ਸੋਚਦੀ ਸੀ ਕਿ ਇਲਾਜ ਪਹਿਲਾਂ ਆਉਂਦਾ ਹੈ ਤੇ ਆਯੁਰਵੈਦ ਆਖ਼ਰੀ ਆਉਂਦਾ ਹੈ। ਮੈਨੂੰ ਲਗਦਾ ਸੀ ਕਿ ਮੈਂ ਬਿਮਾਰ ਹਾਂ ਤੇ ਮੈਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮੇਂ ਬਾਅਦ ਮੈਨੂੰ ਚੰਗਾ ਮਹਿਸੂਸ ਹੋਣ ਲੱਗਾ। ਸਰੀਰ ਵਿੱਚ ਸੋਜ ਠੀਕ ਹੋਣ ਲੱਗੀ। ਉਨ੍ਹਾਂ ਕਿਹਾ ਸਾਨੂੰ ਰਿਕਵਰੀ ਤੋਂ ਬਾਅਦ ਵੀ ਉਨ੍ਹਾਂ ਰਿਪੋਰਟਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜੇ ਮੇਰਾ ਪੇਟ ਸਕੈਨ ਹੋ ਗਿਆ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਠੀਕ ਹੋ ਗਈ ਹਾਂ। ਉਹ ਸੈੱਲ ਸਾਡੇ ਸਰੀਰ ਵਿੱਚ ਹੀ ਮੌਜੂਦ ਹੁੰਦੇ ਹਨ। ਉਨ੍ਹਾਂ ਨੂੰ ਦੁਬਾਰਾ ਵਧਣ ਤੋਂ ਰੋਕਣਾ ਹੋਵੇਗਾ। ਇਹ ਜੀਵਨ ਸ਼ੈਲੀ ਨੂੰ ਬਦਲਣ ਦਾ ਇੱਕ ਤਰੀਕਾ ਹੈ, ਜਿਸਦਾ ਮੈਂ ਪਾਲਣ ਕਰਦੀ ਹਾਂ।
ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8