ਖ਼ੁਸ਼ਖ਼ਬਰੀ: 18 ਤੋਂ 30 ਸਾਲ ਦੇ ਭਾਰਤੀਆਂ ਨੂੰ ਹਰ ਸਾਲ ਵਰਕ ਵੀਜ਼ਾ ਦੇਵੇਗਾ ਬ੍ਰਿਟੇਨ

Thursday, May 06, 2021 - 04:31 PM (IST)

ਖ਼ੁਸ਼ਖ਼ਬਰੀ: 18 ਤੋਂ 30 ਸਾਲ ਦੇ ਭਾਰਤੀਆਂ ਨੂੰ ਹਰ ਸਾਲ ਵਰਕ ਵੀਜ਼ਾ ਦੇਵੇਗਾ ਬ੍ਰਿਟੇਨ

ਲੰਡਨ(ਭਾਸ਼ਾ) : ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਇਕ ‘ਮਹੱਤਵਪੂਰਨ’ ਨਵੀਂ ਇਮੀਗ੍ਰੇਸ਼ਨ ਅਤੇ ਆਵਾਜਾਈ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਮੰਗਲਵਾਰ ਨੂੰ ਲੰਡਨ ਵਿਚ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ। ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਮੁਤਾਬਕ, ਨਵੇਂ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ 18 ਤੋਂ 30 ਸਾਲ ਦੀ ਉਮਰ 3000 ਲੋਕਾਂ ਨੂੰ ਪੇਸ਼ੇਵਰ ਅਤੇ ਸੱਭਿਅਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਤਹਿਤ 24 ਮਹੀਨੇ ਤੱਕ ਲਈ ਇਕ-ਦੂਜੇ ਦੇਸ਼ ਵਿਚ ਕੰਮ ਕਰਨ ਅਤੇ ਰਹਿਣ ਲਈ ਸੁਵਿਧਾ ਮਿਲੇਗੀ। 

ਇਹ ਵੀ ਪੜ੍ਹੋ : ਬ੍ਰਿਟੇਨ ’ਚ ਰਹਿਣਾ ਤੇ ਆਉਣਾ-ਜਾਣਾ ਆਸਾਨ ਬਣਾਉਣ ਲਈ ਸਮਝੌਤਾ

 

ਇਸ ਨਾਲ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਵਿਚ ਤੇਜ਼ੀ ਆਏਗੀ ਜਿਨ੍ਹਾਂ ਦਾ ਬ੍ਰਿਟੇਨ ਵਿਚ ਰਹਿਣ ਦਾ ਕੋਈ ਜਾਇਜ਼ ਅਧਿਕਾਰ ਨਹੀਂ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਵੀ ਸੁਗਮ ਹੋਵੇਗੀ। ਇਸ ਦੇ ਨਾਲ ਹੀ ਇਸ ਨਾਲ ਸੰਗਠਤ ਇਮੀਗ੍ਰੇਸ਼ਨ ਅਪਰਾਧ ਨੂੰ ਲੈ ਕੇ ਜ਼ਿਆਦਾ ਸਹਿਯੋਗ ਯਕੀਨੀ ਹੋਵੇਗਾ। ਜੈਸ਼ੰਕਰ ਨੇ ਬ੍ਰਿਟੇਨ ਦੀ ਮੰਤਰੀ ਨਾਲ ਆਪਣੀ ਬੈਠਕ ਦੀਆਂ ਤਸਵੀਰਾਂ ਨਾਲ ਟਵੀਟ ਕੀਤਾ, ‘ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਅੱਜ ਇਕ ਉਪਯੋਗੀ ਬੈਠਕ ਹੋਈ। ਇਮੀਗ੍ਰੇਸ਼ਨ ਅਤੇ ਆਵਾਜਾਈ ਸਾਂਝੇਦਾਰੀ ਸਮਝੌਤੇ ’ਤੇ ਦਸਤਖ਼ਤ ਕੀਤੇ, ਜੋ ਕਾਨੂੰਨੀ ਯਾਤਰਾ ਵਿਚ ਸੁਵਿਧਾ ਪ੍ਰਧਾਨ ਕਰੇਗਾ ਅਤੇ ਪ੍ਰਤਿਭਾ ਨੂੰ ਉਤਸ਼ਾਹਤ ਕਰੇਗਾ।’ ਉਨ੍ਹਾਂ ਕਿਹਾ, ‘ਇਸ ਦੇ ਨਤੀਜੇ ਵਜੋਂ ਭਾਰਤ ਅਤੇ ਬ੍ਰਿਟੇਨ ਵਿਚਾਲੇ ਮੌਜੂਦਾ ਸੰਪਰਕ ਹੋਰ ਮਜ਼ਬੂਤ ਹੋਵੇਗਾ।’

ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ

ਸਮਝੌਤੇ ’ਤੇ ਇਕ ਸਹਿਮਤੀਪੱਤਰ ਦੇ ਰੂਪ ਵਿਚ ਮੋਹਰ ਲਗਾਈ ਗਈ। ਇਹ ਮੰਗਲਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਇਕ ਆਨਲਾਈਨ ਸਿਖਰ ੰਸਮੇਲਨ ਵਿਚ ਬਣੀ ਸਹਿਮਤੀ ਦੇ ਨਤੀਜਿਆਂ ਵਿਚੋਂ ਇਕ ਹੈ। ਪਟੇਲ ਨੇ ਕਿਹਾ, ‘ਭਾਰਤ ਸਰਕਾਰ ਵਿਚ ਸਾਡੇ ਕਰੀਬੀ ਸਹਿਯੋਗੀਆਂ ਨਾਲ ਇਸ ਮਹੱਤਵਪੂਰਨ ਸਮਝੌਤੇ ਨਾਲ ਬ੍ਰਿਟੇਨ ਅਤੇ ਭਾਰਤ ਦੇ ਹਜ਼ਾਰਾਂ ਨੌਜਵਾਨਾਂ ਨੂੰ ਇਕ-ਦੂਜੇ ਦੇ ਇੱਥੇ ਰਹਿਣ, ਕੰਮ ਕਰਨ ਅਤੇ ਇਕ-ਦੂਜੇ ਦੇ ਸੱਭਿਆਚਾਰਾਂ ਦਾ ਅਨੁਭਵ ਕਰਨ ਲਈ ਨਵੇਂ ਮੌਕੇ ਪ੍ਰਾਪਤ ਹੋਣਗੇ।’ ਉਨ੍ਹਾਂ ਕਿਹਾ, ‘ਸਮਝੌਤਾ ਇਹ ਵੀ ਯਕੀਨੀ ਕਰੇਗਾ ਕਿ ਬ੍ਰਿਟਿਸ਼ ਸਰਕਾਰ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਆਸਾਨੀ ਨਾਲ ਵਾਪਸ ਭੇਜ ਸਕਦੀ ਹੈ ਜਿਨ੍ਹਾਂ ਕੋਲ ਬ੍ਰਿਟੇਨ ਵਿਚ ਰਹਿਣ ਦਾ ਕੋਈ ਅਧਿਕਾਰੀ ਨਹੀਂ ਹੈ ਅਤੇ ਇਸ ਨਾਲ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇਗੀ ਜੋ ਸਾਡੀ ਵਿਵਸਥਾ ਦੀ ਗਲਤ ਵਰਤੋਂ ਕਰਦੇ ਹਨ।’

ਇਹ ਵੀ ਪੜ੍ਹੋ : ਕੋਰੋਨਾ ਜਾਂਚ ’ਚ ਵੱਡਾ ਘਪਲਾ! ਇੰਡੋਨੇਸ਼ੀਆ ’ਚ ਸਵੈਬ ਸੈਂਪਲ ਕਿੱਟ ਧੋਅ ਕੇ ਫਿਰ ਕੀਤੀ ਇਸਤੇਮਾਲ

ਇਸ ਸਮਝੌਤੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਆਪਣੇ ਤਰ੍ਹਾਂ ਦਾ ਪਹਿਲਾ ਸਮਝੌਤਾ ਦੱਸਿਆ ਜਾ ਰਿਹਾ ਹੈ। ਇਸ ਤਹਿਤ ਦੋਵਾਂ ਸਰਕਾਰਾਂ ਨੇ ਨੌਜਵਾਨ ਭਾਰਤੀ ਪੇਸ਼ੇਵਰਾਂ ਅਤੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਜ਼ਿਆਦਾ ਗਤੀਸ਼ੀਲ ਵਿਵਸਥਾਵਾਂ ਨਾਲ ਆਵਾਰਾਈ ਮਿਲ ਸਕੇਗੀ। ਨਾਲ ਹੀ ਇਸ ਨਾਲ ਲੋਕਾਂ ਨੂੰ ਦੋਵਾਂ ਦੇਸ਼ਾਂ ਵਿਚ 2 ਸਾਲ ਤੱਕ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ। ਬ੍ਰਿਟੇਨ ਦੇ ਗ੍ਰਹਿ ਵਿਭਾਗ ਮੁਤਾਬਕ ਨਵੇਂ ਅੰਕੜਿਆਂ ਮੁਤਾਬਕ ਪਿਛਲੇ ਸਾਲ ਭਾਰਤ ਤੋਂ 53,000 ਤੋਂ ਜ਼ਿਆਦਾ ਵਿਦਿਆਰਥੀ ਪੜ੍ਹਾਈ ਲਈ ਬ੍ਰਿਟੇਨ ਆਏ ਸਨ, ਜੋ ਕਿ ਉਸ ਤੋਂ ਪਹਿਲੇ ਸਾਲ ਤੋਂ 42 ਫ਼ੀਸਦੀ ਤੱਕ ਵੱਧ ਹੈ। ਉਸ ਨੇ ਕਿਹਾ ਕਿ ਬ੍ਰਿਟੇਨ ਵਿਚ ਸਾਰੇ ਕੌਮਾਂਤਰੀ ਵਿਦਿਆਰਥੀਆਂ ਵਿਚੋਂ ਲਗਭਗ ਇਕ ਚੌਥਾਈ ਭਾਰਤ ਤੋਂ ਹਨ।

ਇਹ ਵੀ ਪੜ੍ਹੋ : IPL ਮੁਲਤਵੀ ਹੋਣ ਮਗਰੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਵਿਰਾਟ ਕੋਹਲੀ ਨੇ ਬਣਾਈ 'ਰਣਨੀਤੀ'

ਬ੍ਰਿਟੇਨ ਵਿਚ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਮੁੱਦਾ ਲੰਬੇ ਸਮੇਂ ਤੋਂ ਦੋ-ਪੱਖੀ ਵਾਰਤਾਂ ਦੇ ਏਜੰਡੇ ਵਿਚ ਰਿਹਾ ਹੈ। ਦੋਵਾਂ ਪੱਖਾਂ ਵਿਚ ਇਸ ਦੀ ਸੰਖਿਆ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ। ਬ੍ਰਿਟੇਨ ਦਾ ਕਹਿਣਾ ਹੈ ਕਿ ਦੇਸ਼ ਵਿਚ ਲਗਭਗ 100,000 ਭਾਰਤੀ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਹਨ। ਪਿਛਲੇ ਸਮੇਂ ਵਿਚ ਭਾਰਤ ਨੇ ਇਸ ਸੰਖਿਆ ਦੀ ਸੱਚਾਈ ਦੇ ਸਵਾਲ ਚੁੱਕੇ ਹਨ, ਕਿਉਂਕਿ ਮੰਨਿਆ ਜਾਂਦਾ ੲੈ ਕਿ ਇਸ ਅੰਕੜੇ ਵਿਚ ਭਾਰਤੀ ਉਪ ਮਹਾਂਦੀਪ ਦੇ ਹੋਰ ਹਿੱਸਿਆਂ ਤੋਂ ਵੀ ਨਾਗਰਿਕ ਸ਼ਾਮਲ ਹਨ। ਦੋਵੇਂ ਪੱਖ 2018 ਵਿਚ ਇਸ ਮੁੱਦੇ ’ਤੇ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਦੇ ਕਰੀਬ ਸਨ। 

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਪਹਿਲਵਾਨ ਦੀ ਕੁੱਟ-ਕੁੱਟ ਕੇ ਹੱਤਿਆ


author

cherry

Content Editor

Related News