ਮਹਿਲਾ ਜੇਲ੍ਹ ਅਫ਼ਸਰ ਨੇ ਵਰਦੀ 'ਚ ਛੇਕ ਕਰਵਾ ਕੈਦੀਆਂ ਨਾਲ ਕੀਤਾ ਗੰਦਾ ਕੰਮ, ਹੋ ਗਈ ਕੈਦ

Tuesday, Oct 08, 2024 - 07:44 PM (IST)

ਇੰਟਰਨੈਸ਼ਨਲ ਡੈਸਕ: ਲਿੰਡਾ ਡੀ ਸੂਸਾ ਅਬਰੇਊ ਨਾਂ ਦੀ ਜੇਲ ਅਧਿਕਾਰੀ ਨੂੰ ਉਸ ਦੇ ਦੁਰਵਿਹਾਰ ਲਈ 7 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਲਿੰਡਾ 'ਤੇ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਕੈਦੀਆਂ ਨਾਲ ਸਬੰਧ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਹਾਲ ਹੀ 'ਚ ਵਾਇਰਲ ਹੋਈ ਇਕ ਅਸ਼ਲੀਲ ਵੀਡੀਓ ਤੋਂ ਬਾਅਦ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਸੀ। PunjabKesari

30 ਸਾਲ ਦੀ ਲਿੰਡਾ, ਜੋ ਕਿ ਇੱਕ ਸੁੰਦਰ ਜੇਲ੍ਹ ਅਧਿਕਾਰੀ ਸੀ, ਦਾ ਇੱਕ ਕੈਦੀ ਨਾਲ ਖੁੱਲ੍ਹਾ ਰਿਸ਼ਤਾ ਸੀ। ਜਦੋਂ ਪੁਲਸ ਨੇ ਕੈਦੀ ਦੀ ਕੋਠੜੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਇੱਕ ਫੋਨ ਮਿਲਿਆ, ਜਿਸ ਫੋਨ 'ਚੋਂ ਜੇਲ ਅਧਿਕਾਰੀ ਲਿੰਡਾ ਦੀਆਂ ਕਰਤੂਤਾਂ ਦਾ ਖੁਲਾਸਾ ਹੋਇਆ। ਉਸ ਦੇ ਇਸ ਕਾਰਨਾਮੇ ਨੇ ਲੰਡਨ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਖਲਬਲੀ ਮਚਾ ਦਿੱਤੀ।PunjabKesari

ਜੇਲ੍ਹ ਵਿੱਚ ਉਸ ਦੀਆਂ ਹਰਕਤਾਂ ਨੇ ਦੂਜੇ ਸਾਥੀਆਂ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾ ਦਿੱਤਾ। ਜਾਂਚ ਦੌਰਾਨ ਪਤਾ ਲੱਗਾ ਕਿ ਲਿੰਡਾ ਨੇ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਚੁੱਕੀ ਸਹੁੰ ਦੀ ਉਲੰਘਣਾ ਕੀਤੀ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਲਿੰਡਾ ਨੇ ਕੈਦੀ ਨਾਲ ਸੰਬੰਧ ਬਣਾਉਣ ਵੇਲੇ ਵੀਡੀਓ ਵੀ ਬਣਾਈ ਸੀ। ਇਹੀ ਵੀਡੀਓ ਲਿੰਡਾਂ ਖਿਲਾਫ ਸਬੂਤ ਬਣ ਗਈ।PunjabKesari

ਸਮਾਜ ਵਿੱਚ ਖੁੱਲੇਪਨ ਬਨਾਮ ਪੇਸ਼ੇਵਰ ਜ਼ਿੰਮੇਵਾਰੀਆਂ

ਪੱਛਮੀ ਦੇਸ਼ਾਂ ਦੇ ਲੋਕ ਆਮ ਤੌਰ 'ਤੇ ਔਪਨ ਮਾਈਂਡ ਵਾਲੇ ਹੁੰਦੇ ਹਨ ਅਤੇ ਸਮਾਜਿਕ ਵਰਜਿਤਾਂ ਨੂੰ ਤੋੜਨ ਵਿੱਚ ਵਿਸ਼ਵਾਸ ਰੱਖਦੇ ਹਨ। ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ, ਕਿ ਡਿਊਟੀ ਦੌਰਾਨ ਆਪਣੇ ਪੇਸ਼ੇ ਨੂੰ ਬਦਨਾਮ ਕਰਨਾ ਇੱਕ ਗੰਭੀਰ ਅਪਰਾਧ ਹੈ। ਲਿੰਡਾ ਦੀ ਇਸ ਹਰਕਤ ਕਾਰਨ ਹੁਣ ਉਸ ਨੂੰ ਸਜ਼ਾ ਭੁਗਤਣੀ ਪੈ ਰਹੀ ਹੈ। ਇਸ ਮਾਮਲੇ ਨੇ ਸਵਾਲ ਉਠਾਇਆ ਹੈ ਕਿ ਜਦੋਂ ਲੋਕ ਆਪਣੀ ਨਿੱਜੀ ਜ਼ਿੰਦਗੀ ਵਿਚ 'ਮੇਰਾ ਸਰੀਰ, ਮੇਰੀ ਪਸੰਦ' ਦਾ ਨਾਅਰਾ ਦਿੰਦੇ ਹਨ ਤਾਂ ਕੀ ਉਨ੍ਹਾਂ ਨੂੰ ਆਪਣੇ ਕਿੱਤੇ ਪ੍ਰਤੀ ਜ਼ਿੰਮੇਵਾਰੀ ਨਹੀਂ ਨਿਭਾਉਣੀ ਚਾਹੀਦੀ? ਲਿੰਡਾ ਦੇ ਮਾਮਲੇ ਵਿਚ ਉਸ ਦੀ ਲਾਪਰਵਾਹੀ ਨੇ ਉਸ ਨੂੰ ਸਖ਼ਤ ਸਜ਼ਾ ਦਿਵਾਈ ਹੈ।


DILSHER

Content Editor

Related News