''ਗ੍ਰੂਮਿੰਗ ਗੈਂਗਸ'' ਦੇ ''ਪਾਕਿਸਤਾਨੀ ਕੁਨੈਕਸ਼ਨ'' ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ''ਚ ਬ੍ਰਿਟਿਸ਼ ਪ੍ਰਸ਼ਾਸਨ !
Saturday, Jul 18, 2026 - 01:59 PM (IST)
ਇੰਟਰਨੈਸ਼ਨਲ ਡੈਸਕ- ਯੂ.ਕੇ. 'ਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਬਾਲ ਜਿਨਸੀ ਸ਼ੋਸ਼ਣ ਅਤੇ 'ਗ੍ਰੂਮਿੰਗ ਗੈਂਗਸ' ਦੇ ਮੁੱਦੇ 'ਤੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਤਿੱਖੀ ਬਹਿਸ ਛਿੜ ਗਈ ਹੈ। ਯੂਰਪੀ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਪ੍ਰਸ਼ਾਸਨ, ਮੇਨਸਟ੍ਰੀਮ ਮੀਡੀਆ ਅਤੇ ਸਿਆਸਤਦਾਨਾਂ ਵੱਲੋਂ ਇਨ੍ਹਾਂ ਅਪਰਾਧਾਂ 'ਚ ਸ਼ਾਮਲ ਗੈਂਗਾਂ ਦੇ 'ਪਾਕਿਸਤਾਨੀ ਪਿਛੋਕੜ' ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਹੁਣ ਹੋਰ ਨਹੀਂ ਛੁਪਾਇਆ ਜਾ ਸਕਦਾ।
ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਬ੍ਰਿਟੇਨ ਦੇ ਕਈ ਸ਼ਹਿਰਾਂ, ਜਿਵੇਂ ਰੌਡਰਹੈਮ, ਰੌਚਡੇਲ, ਟੈਲਫੋਰਡ ਆਦਿ 'ਚ ਸਾਹਮਣੇ ਆਏ ਵੱਡੇ ਗ੍ਰੂਮਿੰਗ ਸਕੈਂਡਲਾਂ 'ਚ ਪੀੜਤ ਕੁੜੀਆਂ ਬ੍ਰਿਟਿਸ਼ ਮੂਲ ਦੀਆਂ ਸਨ, ਜਦੋਂ ਕਿ ਅਪਰਾਧ ਕਰਨ ਵਾਲੇ ਗੈਂਗਾਂ ਦੇ ਜ਼ਿਆਦਾਤਰ ਮੈਂਬਰ ਪਾਕਿਸਤਾਨੀ ਮੂਲ ਦੇ ਪਾਏ ਗਏ ਸਨ। ਰਿਪੋਰਟ ਮੁਤਾਬਕ, ਇਹ ਇੱਕ ਖਾਸ ਪੈਟਰਨ ਹੈ ਜਿਸ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਤਾਂ ਜੋ ਮਸਲੇ ਦੀ ਜੜ੍ਹ ਤੱਕ ਪਹੁੰਚਿਆ ਜਾ ਸਕੇ।
ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼
ਰਿਪਰੋਟਾਂ 'ਚ ਦੋਸ਼ ਲਗਾਇਆ ਗਿਆ ਹੈ ਕਿ ਬ੍ਰਿਟਿਸ਼ ਪ੍ਰਸ਼ਾਸਨ ਅਤੇ ਪੁਲਸ ਸਿਆਸੀ ਤੇ ਨਸਲਵਾਦ ਦੇ ਦੋਸ਼ਾਂ ਤੋਂ ਬਚਣ ਲਈ ਸਾਲਾਂ ਤੱਕ ਇਸ ਮਾਮਲੇ 'ਤੇ ਚੁੱਪ ਰਹੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਪਰਾਧੀਆਂ ਦੀ ਨਸਲੀ ਜਾਂ ਸੱਭਿਆਚਾਰਕ ਪਛਾਣ ਨੂੰ ਲੁਕਾਉਣ ਜਾਂ ਏਸ਼ੀਅਨ ਵਰਗੇ ਆਮ ਸ਼ਬਦਾਂ ਦੀ ਵਰਤੋਂ ਕਰਨ ਨਾਲ ਨਾ ਸਿਰਫ਼ ਪੀੜਤਾਂ ਨਾਲ ਬੇਇਨਸਾਫ਼ੀ ਹੁੰਦੀ ਹੈ, ਬਲਕਿ ਅਪਰਾਧੀਆਂ ਨੂੰ ਹੋਰ ਸ਼ਹਿ ਮਿਲਦੀ ਹੈ।
ਅੱਗੇ ਇਨ੍ਹਾਂ ਰਿਪੋਰਟਾਂ 'ਚ ਦਲੀਲ ਦਿੱਤੀ ਗਈ ਹੈ ਕਿ ਜਦੋਂ ਤੱਕ ਸਮਾਜ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਵਿਸ਼ੇਸ਼ ਸੱਭਿਆਚਾਰਕ ਪੱਖ ਨੂੰ ਖੁੱਲ੍ਹ ਕੇ ਸਵੀਕਾਰ ਨਹੀਂ ਕਰਦੀਆਂ, ਉਦੋਂ ਤੱਕ ਅਜਿਹੇ ਗੈਂਗਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਮੁਸ਼ਕਲ ਹੋਵੇਗਾ।
ਇਹ ਰਿਪੋਰਟ ਬ੍ਰਿਟੇਨ 'ਚ ਪ੍ਰਵਾਸੀਆਂ ਦੇ ਏਕੀਕਰਨ ਅਤੇ ਕਾਨੂੰਨ ਵਿਵਸਥਾ ਦੀਆਂ ਨਾਕਾਮੀਆਂ 'ਤੇ ਉਂਗਲ ਉਠਾਉਂਦੀ ਹੈ। ਅਪਰਾਧੀਆਂ ਦੀ ਪਛਾਣ ਨੂੰ ਨਸਲ ਜਾਂ ਧਰਮ ਦੇ ਪਰਦੇ ਪਿੱਛੇ ਲੁਕਾਉਣ ਦੀ ਬਜਾਏ, ਸੱਚਾਈ ਨੂੰ ਨਿਰਪੱਖਤਾ ਨਾਲ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀਆਂ ਧੀਆਂ ਨੂੰ ਅਜਿਹੀ ਬਿਰਤੀ ਵਾਲੇ ਲੋਕਾਂ ਤੋਂ ਬਚਾਇਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
