ਬ੍ਰਿਟੇਨ ਸਰਕਾਰ ’ਚ 2 ਸਿੱਖ ਔਰਤਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Sunday, Jul 26, 2026 - 02:04 AM (IST)

ਬ੍ਰਿਟੇਨ ਸਰਕਾਰ ’ਚ 2 ਸਿੱਖ ਔਰਤਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਲੰਡਨ - ਬ੍ਰਿਟੇਨ ਦੀ ਨਵੀਂ ਸਰਕਾਰ ਦੇ ਗਠਨ ਨਾਲ ਹੀ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦੀ ਭੂਮਿਕਾ ਹੋਰ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਆਪਣੇ ਮੰਤਰੀ ਮੰਡਲ ਵਿਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਦਿਆਂ ਭਾਰਤੀ ਮੂਲ ਦੇ ਤਿੰਨ ਨੌਜਵਾਨ ਸੰਸਦ ਮੈਂਬਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਹਨ। 

ਨਵੀਂ ਟੀਮ ਵਿਚ ਤਕਨੀਕ, ਆਰਟੀਫੀਸ਼ੀਅਲ ਇੰਟੈਲੀਜੈਂਸ, ਮਹਿਲਾ ਸੁਰੱਖਿਆ ਅਤੇ ਸਮਾਨਤਾ ਵਰਗੇ ਅਹਿਮ ਖੇਤਰਾਂ ਦੀ ਜ਼ਿੰਮੇਵਾਰੀ ਭਾਰਤੀ ਮੂਲ ਦੇ ਨੇਤਾਵਾਂ ਨੂੰ ਦਿੱਤੀ ਗਈ ਹੈ। ਨਵੀਂ ਕੈਬਨਿਟ ਵਿਚ ਸਭ ਤੋਂ ਵੱਧ ਚਰਚਾ 36 ਸਾਲਾ ਕਨਿਸ਼ਕ ਨਾਰਾਇਣ ਦੀ ਹੋ ਰਹੀ ਹੈ। ਬਰਨਹੈਮ ਨੇ ਆਪਣੀ ਫਰੰਟ ਬੈਂਚ ’ਚ ਦੋ ਭਾਰਤੀ ਮੂਲ ਦੀਆਂ ਸਿੱਖ ਮਹਿਲਾ ਸੰਸਦ ਮੈਂਬਰਾਂ ਨੂੰ ਵੀ ਜਗ੍ਹਾ ਦਿੱਤੀ ਹੈ। ਹਰਪ੍ਰੀਤ ਉੱਪਲ ਨੂੰ ਸਰਕਾਰ ਵਿਚ ਅਸਿਸਟੈਂਟ ਵ੍ਹਿਪ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉੱਥੇ ਹੀ ਸਤਵੀਰ ਕੌਰ ਨੂੰ ਸੁਰੱਖਿਆ, ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਅਤੇ ਸਮਾਨਤਾ ਮਾਮਲਿਆਂ ਦੀ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਦੇ ਮਾਤਾ-ਪਿਤਾ ਪੰਜਾਬ ਨਾਲ ਜੁੜੇ ਰਹੇ ਹਨ ਅਤੇ ਲੰਬੇ ਸਮੇਂ ਤੱਕ ਬ੍ਰਿਟੇਨ ’ਚ ਕਾਰੋਬਾਰ ਕਰ ਰਹੇ ਹਨ।


author

Inder Prajapati

Content Editor

Related News