ਬ੍ਰਿਟੇਨ ਦੇ ਪ੍ਰਧਾਨ ਮੰਤਰੀ ‘ਐਂਡੀ ਬਰਨਹੈਮ’ ਨੇ ‘ਨੰਬਰ 10 ਨੌਰਥ’ ਦਫ਼ਤਰ ਤੋਂ ਸ਼ੁਰੂ ਕੀਤਾ ਕੰਮਕਾਜ

Saturday, Jul 25, 2026 - 04:07 PM (IST)

ਬ੍ਰਿਟੇਨ ਦੇ ਪ੍ਰਧਾਨ ਮੰਤਰੀ ‘ਐਂਡੀ ਬਰਨਹੈਮ’ ਨੇ ‘ਨੰਬਰ 10 ਨੌਰਥ’ ਦਫ਼ਤਰ ਤੋਂ ਸ਼ੁਰੂ ਕੀਤਾ ਕੰਮਕਾਜ

ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਸ਼ੁੱਕਰਵਾਰ ਨੂੰ ਮੈਨਚੈਸਟਰ ਸਥਿਤ ਨਵੇਂ ‘ਨੰਬਰ 10 ਨੌਰਥ’ ਦਫ਼ਤਰ ਤੋਂ ਕੰਮਕਾਜ ਸ਼ੁਰੂ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਸਰਕਾਰ ਦੀ ਸੱਤਾ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਦਾ ਕੇਂਦਰ ਕੇਵਲ ਲੰਡਨ ਸਥਿਤ ‘10 ਡਾਊਨਿੰਗ ਸਟ੍ਰੀਟ’ ਤੱਕ ਸੀਮਤ ਨਾ ਰੱਖ ਕੇ ਉਸ ਦਾ ਕੇਂਦਰੀਕਰਨ ਕਰਨਾ ਹੈ।

ਮੈਨਚੈਸਟਰ ਦੇ ਹੈਰੋਨ ਹਾਊਸ ਵਿਚ ਪ੍ਰਧਾਨ ਮੰਤਰੀ ਦਫ਼ਤਰ ਦੀ ਨਵੀਂ ਉੱਤਰੀ ਸ਼ਾਖਾ ‘ਨੰਬਰ 10 ਨੌਰਥ’ ਨੂੰ ਬਰਨਹੈਮ ਦੇ ਪਹੁੰਚਣ ਨਾਲ ਰਸਮੀ ਤੌਰ ’ਤੇ ‘ਕੰਮਕਾਜ ਲਈ ਖੁੱਲ੍ਹਾ’ ਐਲਾਨਿਆ ਗਿਆ। ਇਥੇ ਉਨ੍ਹਾਂ ਨੇ ਸੀਨੀਅਰ ਮੰਤਰੀਆਂ, ਮੇਅਰਾਂ ਅਤੇ ਉਦਯੋਗ ਜਗਤ ਦੇ ਮੁੱਖ ਨੁਮਾਇੰਦਿਆਂ ਦੀ ਰਾਸ਼ਟਰੀ ਆਰਥਿਕ ਪ੍ਰੀਸ਼ਦ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕੀਤੀ। ਬਰਨਹੈਮ ਦੀ ਯੋਜਨਾ ਹੈ ਕਿ ਉਹ ‘ਨੰਬਰ 10 ਨੌਰਥ’ ਦਫ਼ਤਰ ਵਿਚ ਹਰ ਹਫ਼ਤੇ ਘੱਟੋ-ਘੱਟ ਇਕ ਦਿਨ ਕੰਮ ਕਰਨਗੇ।

ਦਫ਼ਤਰ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਇਹ ਸਿਰਫ਼ ਇਕ ਨਵਾਂ ਦਫ਼ਤਰ ਨਹੀਂ ਹੈ। ਇਸ ਸਥਾਨ ਰਾਹੀਂ ਸੱਤਾ ਦਾ ਕੇਂਦਰੀਕਰਨ ਹੋਵੇਗਾ, ਨਵੀਂ ਊਰਜਾ ਦਾ ਸੰਚਾਰ ਹੋਵੇਗਾ ਅਤੇ ਨਵੇਂ ਵਿਚਾਰਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ।” ਬਰਨਹੈਮ ਨੇ ਕਿਹਾ, “ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਇਹ ਮੇਰੇ ਲਈ ਕਿੰਨਾ ਮਾਣ ਵਾਲਾ ਪਲ ਹੈ। ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ।”


author

cherry

Content Editor

Related News