ਬਦਲ ਗਈ ਬ੍ਰਿਟੇਨ ਦੀ ਕੈਬਨਿਟ, ਭਾਰਤੀ ਮੂਲ ਦੇ 2 ਲੀਡਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Wednesday, Jul 22, 2026 - 09:21 AM (IST)

ਬਦਲ ਗਈ ਬ੍ਰਿਟੇਨ ਦੀ ਕੈਬਨਿਟ, ਭਾਰਤੀ ਮੂਲ ਦੇ 2 ਲੀਡਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ 'ਚ ਲੰਬੇ ਸਮੇਂ ਤੋਂ ਜਾਰੀ ਸਿਆਸੀ ਉਥਲ-ਪੁਥਲ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲ ਲਈ ਹੈ। ਕੀਰ ਸਟਾਰਮਰ ਦੇ ਅਸਤੀਫ਼ੇ ਤੋਂ ਬਾਅਦ 56 ਸਾਲਾ ਬਰਨਹੈਮ ਨੇ 10 ਡਾਊਨਿੰਗ ਸਟ੍ਰੀਟ ਤੋਂ ‘ਨਵਾਂ ਸਿਆਸੀ ਮਾਡਲ’ ਬਣਾਉਣ ਦਾ ਸੰਕਲਪ ਲੈਂਦਿਆਂ ਦੇਸ਼ ਵਾਸੀਆਂ ਨਾਲ ਕਈ ਵੱਡੇ ਵਾਅਦੇ ਕੀਤੇ ਹਨ।

ਹੁਣ ਸਹੁੰ ਚੁੱਕਦਿਆਂ ਹੀ ਬਰਨਹੈਮ ਨੇ ਕੇਂਦਰੀ ਕੈਬਨਿਟ ਵਿਚ ਵੱਡਾ ਬਦਲਾਅ ਕੀਤਾ ਹੈ। ਖਾਸ ਗੱਲ ਇਹ ਹੈ ਕਿ ਮੰਤਰੀ ਮੰਡਲ ਵਿਚ ਭਾਰਤੀ ਮੂਲ ਦੇ 2 ਸੰਸਦ ਮੈਂਬਰਾਂ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਬਿਹਾਰ ਦੇ ਮੁਜ਼ੱਫਰਪੁਰ ਵਿਚ ਜਨਮੇ ਕਨਿਸ਼ਕ ਨਾਰਾਇਣ ਨੂੰ ਪਹਿਲੀ ਵਾਰ ਕੈਬਨਿਟ ਪੱਧਰ ਦਾ ਦਰਜਾ ਦਿੰਦਿਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਬਣਾਇਆ ਗਿਆ ਹੈ। ਉੱਥੇ ਹੀ ਭਾਰਤੀ ਮੂਲ ਦੀ ਦੂਜੀ ਸੰਸਦ ਮੈਂਬਰ ਲੀਜ਼ਾ ਨੰਦੀ ਨੂੰ ਸੱਭਿਆਚਾਰਕ ਸਕੱਤਰ ਦੇ ਅਹੁਦੇ ’ਤੇ ਬਰਕਰਾਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਬ੍ਰਿਟਿਸ਼ ਮੁੰਡੇ ਦਾ ਕਤਲ ਕਰਨ ਵਾਲੇ ਵਿਕਰਮ ਦਿਗਵਾ ਦੀ ਮਾਂ ਨੂੰ ਵੀ ਹੋਈ ਜੇਲ੍ਹ ! ਜਾਣੋ ਕਿਉਂ ਹੋਈ ਕਾਰਵਾਈ

ਬਿਹਾਰ ਦੇ ਮੁਜ਼ੱਫਰਪੁਰ ਵਿਚ ਜਨਮੇ ਕਨਿਸ਼ਕ ਨਾਰਾਇਣ 12 ਸਾਲ ਦੀ ਉਮਰ ਵਿਚ ਯੂ. ਕੇ. ਦੇ ਕਾਰਡਿਫ ਚਲੇ ਗਏ ਸਨ। ਕਾਰਡਿਫ ਦੇ ਕੈਥੇਜ਼ ਹਾਈ ਸਕੂਲ ਤੋਂ ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਐੱਮ. ਬੀ. ਏ. ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਲੀਕਾਨ ਵੈਲੀ ਅਤੇ ਯੂ. ਕੇ. ਦੇ ਟੈੱਕ ਸੈਕਟਰ ਵਿਚ ਕੰਮ ਕੀਤਾ। ਕਈ ਵੱਡੀਆਂ ਕਾਰਪੋਰੇਟ ਕੰਪਨੀਆਂ ਅਤੇ ਸਰਕਾਰਾਂ ਨੂੰ ਵੀ ਸਲਾਹ ਦਿੱਤੀ।

ਉੱਥੇ ਹੀ ਲੀਜ਼ਾ ਨੰਦੀ ਦਾ ਭਾਰਤ ਦੇ ਕੋਲਕਾਤਾ ਸ਼ਹਿਰ ਨਾਲ ਗੂੜ੍ਹਾ ਰਿਸ਼ਤਾ ਹੈ। 1979 ਵਿਚ ਮੈਨਚੈਸਟਰ ਵਿਚ ਜਨਮੀ ਲੀਜ਼ਾ ਦੇ ਪਿਤਾ ਦੀਪਕ ਨੰਦੀ ਕੋਲਕਾਤਾ ਤੋਂ ਸਨ, ਜਦੋਂ ਕਿ ਉਨ੍ਹਾਂ ਦੀ ਮਾਂ ਲੁਈਸ ਬਾਇਰਸ ਬ੍ਰਿਟਿਸ਼ ਮੂਲ ਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News