''ਗ੍ਰਿਫ਼ਤਾਰੀ ਦੇ 7 ਸਾਲਾਂ ਬਾਅਦ ਵੀ..!'', ਨੀਰਵ ਮੋਦੀ ਦੇ ਬ੍ਰਿਟੇਨ ''ਚ ਹੋਣ ''ਤੇ ਸਾਬਕਾ ਗ੍ਰਹਿ ਮੰਤਰੀ ਨੇ ਜਤਾਈ ਨਾਰਾਜ਼ਗੀ
Monday, Jul 27, 2026 - 12:38 PM (IST)
ਇੰਟਰਨੈਸ਼ਨਲ ਡੈਸਕ- ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 13,000 ਕਰੋੜ ਦੇ ਘਪਲੇ ਦੇ ਮਾਮਲੇ 'ਚ ਲੋੜੀਂਦੇ ਨੀਰਵ ਮੋਦੀ ਦਾ ਇੰਗਲੈਂਡ ਤੋਂ ਭਾਰਤ ਹਵਾਲਗੀ ਦਾ ਰਾਹ ਪੱਧਰਾ ਨਹੀਂ ਹੋ ਰਿਹਾ। ਇਸੇ ਦੌਰਾਨ ਬ੍ਰਿਟੇਨ ਦੀ ਸਾਬਕਾ ਗ੍ਰਹਿ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੀ ਸ਼ੈਡੋ ਵਿਦੇਸ਼ ਮੰਤਰੀ ਪ੍ਰੀਤੀ ਪਟੇਲ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਬ੍ਰਿਟੇਨ ਵਿੱਚ ਰਹਿਣ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਦੇ 7 ਸਾਲ ਬਾਅਦ ਵੀ ਨੀਰਵ ਮੋਦੀ ਦਾ ਇੱਥੇ ਬਣੇ ਰਹਿਣਾ ਚੌਂਕਾਉਣ ਵਾਲਾ ਹੈ। ਉਨ੍ਹਾਂ ਨੇ ਇਸ ਨੂੰ ਬ੍ਰਿਟਿਸ਼ ਜਸਟਿਸ ਸਿਸਟਮ ਦੀ ਗਲਤ ਵਰਤੋਂ ਅਤੇ ਬ੍ਰਿਟਿਸ਼ ਟੈਕਸ ਪੇਅਰਜ਼ ਦਾ ਅਪਮਾਨ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਬਤੌਰ ਗ੍ਰਹਿ ਮੰਤਰੀ, ਅਪ੍ਰੈਲ 2021 'ਚ ਪ੍ਰੀਤੀ ਪਟੇਲ ਨੇ ਭਗੌੜੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਦੇ ਆਦੇਸ਼ 'ਤੇ ਦਸਤਖ਼ਤ ਕੀਤੇ ਸਨ। ਉਨ੍ਹਾਂ ਇਕ ਪੌਡਕਾਸਟ 'ਚ ਕਿਹਾ ਕਿ ਇਸ ਮਾਮਲੇ 'ਚ ਨੀਰਵ ਨੂੰ ਭਾਰਤ ਡਿਪੋਰਟ ਨਾ ਕੀਤੇ ਜਾਣ ਕਾਰਨ ਭਾਰਤੀ ਅਧਿਕਾਰੀ ਕਾਫ਼ੀ ਨਾਰਾਜ਼ ਸਨ।
ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਖਿੱਚਿਆ ਜਾਵੇਗਾ ਇਕ ਹੋਰ ਦੇਸ਼ ! ਇਰਾਨੀ ਜਹਾਜ਼ 'ਤੇ ਹਮਲੇ ਮਗਰੋਂ ਵਧਿਆ ਖ਼ਤਰਾ
ਪ੍ਰੀਤੀ ਪਟੇਲ ਅਨੁਸਾਰ, ਜੇਕਰ ਸਾਡਾ ਸਿਸਟਮ ਪੇਚੀਦਗੀਆਂ ਅਤੇ ਬਹਾਨਿਆਂ ਦੀ ਬਜਾਏ ਸਮਝਦਾਰੀ ਨਾਲ ਕੰਮ ਕਰਦੀ, ਤਾਂ ਨੀਰਵ ਇਸ ਦੇਸ਼ 'ਚ ਨਾ ਹੁੰਦਾ। ਇਸ ਲਟਕਦੇ ਜਾ ਰਹੇ ਮਾਮਲੇ ਕਾਰਨ ਭਾਰਤ ਸਰਕਾਰ ਦਾ ਬ੍ਰਿਟੇਨ ਨਾਲ ਮਿਲ ਕੇ ਕੰਮ ਕਰਨ ਦਾ ਹੌਂਸਲਾ ਵੀ ਕਾਫ਼ੀ ਘਟਦਾ ਜਾ ਰਿਹਾ ਹੈ। ਪ੍ਰੀਤੀ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੀਰਵ ਮੋਦੀ ਨੂੰ ਭਾਰਤ ਦੀ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ ਅਤੇ ਉੱਥੇ ਹੀ ਆਪਣੀ ਸਜ਼ਾ ਕੱਟਣੀ ਚਾਹੀਦੀ ਹੈ, ਨਾ ਕਿ ਬ੍ਰਿਟੇਨ ਦੀ ਜੇਲ੍ਹ 'ਚ ਰਹਿਣਾ।
ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ 2 ਅਰਬ ਡਾਲਰ (ਕਰੀਬ 13,000 ਕਰੋੜ) ਤੋਂ ਵੱਧ ਦੇ ਘੁਟਾਲੇ ਅਤੇ ਮਨੀ ਲਾਂਡਰਿੰਗ ਦੇ ਮੁਲਜ਼ਮ ਨੀਰਵ ਮੋਦੀ ਮਾਰਚ 2019 ਤੋਂ ਲੰਡਨ ਦੀ ਜੇਲ੍ਹ ਵਿੱਚ ਬੰਦ ਹੈ। ਉਸ ਨੇ ਯੂ.ਕੇ. 'ਚ ਆਪਣੇ ਸਾਰੇ ਕਾਨੂੰਨੀ ਰਾਹ ਅਜ਼ਮਾ ਲਏ ਹਨ ਅਤੇ ਫਰਾਂਸ 'ਚ ਯੂਰੋਪੀਅਨ ਕੋਰਟ ਆਫ਼ ਹਿਊਮਨ ਰਾਈਟਸ (ECtHR) 'ਚ ਉਸ ਦੀ ਅੰਤਿਮ ਅਪੀਲ ਵੀ ਖਾਰਜ ਹੋ ਚੁੱਕੀ ਹੈ, ਜਿਸ ਨਾਲ ਉਸ ਦੀ ਭਾਰਤ ਹਵਾਲਗੀ ਦੀ ਸੰਭਾਵਨਾ ਵਧ ਗਈ ਹੈ।
ਇਹ ਵੀ ਪੜ੍ਹੋ- 'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
