ਹਿਊਸਟਨ 'ਚ ਆਸਮਾਨ 'ਚ ਲਹਿਰਾਇਆ ਗਿਆ 'ਜੈ ਸ਼੍ਰੀ ਰਾਮ' ਦਾ ਬੈਨਰ
Tuesday, Jan 30, 2024 - 05:27 PM (IST)
ਹਿਊਸਟਨ (ਭਾਸ਼ਾ)- ਅਯੁੱਧਿਆ ਵਿਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਇਕ ਹਫ਼ਤੇ ਬਾਅਦ ਵੀ ਭਾਰਤੀ ਅਮਰੀਕੀਆਂ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ਹਵਾਈ ਜਹਾਜ਼ ਤੋਂ ਇਕ ਬੈਨਰ ਲਹਿਰਾਇਆ ਗਿਆ, ਜਿਸ 'ਤੇ ਲਿਖਿਆ ਸੀ, ''ਯੂਨੀਵਰਸ ਚੈਂਟਸ ਜੈ ਸ਼੍ਰੀ ਰਾਮ" ਯਾਨੀ ਬ੍ਰਹਿਮੰਡ ਵਿਚ ਗੂੰਜ ਰਿਹਾ ਹੈ ਜੈ ਸ਼੍ਰੀ ਰਾਮ ਦਾ ਮੰਤਰ। ਹਿਊਸਟਨ ਵਿੱਚ ਕੜਕਦੀ ਠੰਡ ਅਤੇ ਮੀਂਹ ਤੋਂ ਬਾਅਦ ਰਵਾਇਤੀ ਭਾਰਤੀ ਪਹਿਰਾਵੇ ਪਹਿਨ ਕੇ ਭਾਰਤੀ ਮੂਲ ਦੇ ਲੋਕ ਐਤਵਾਰ ਨੂੰ ਗੁਜਰਾਤ ਸਮਾਜ ਅਤੇ ਹੋਰ ਥਾਵਾਂ 'ਤੇ ਇਕੱਠੇ ਹੋਏ।
ਉਨ੍ਹਾਂ ਨੇ ਭਗਵੇਂ ਝੰਡੇ ਫੜੇ ਹੋਏ ਸਨ ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾ ਰਹੇ ਸਨ। ਜਿਸ ਜਹਾਜ਼ 'ਤੇ ਇਹ ਬੈਨਰ ਲਹਿਰਾਇਆ ਗਿਆ, ਉਸ ਦੇ ਪਾਇਲਟ ਦਾ ਵੀ 'ਜੈ ਸ਼੍ਰੀ ਰਾਮ' ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ। ਆਯੋਜਕਾਂ ਨੇ ਐਤਵਾਰ ਨੂੰ ਦੁਪਹਿਰ 1 ਤੋਂ 3 ਵਜੇ ਦੇ ਵਿਚਕਾਰ ਪੂਰੇ ਹਿਊਸਟਨ ਵਿੱਚ ਆਪਣੀ ਕਿਸਮ ਦੇ ਪਹਿਲੇ ਹਵਾਈ ਬੈਨਰ ਬਾਰੇ ਪ੍ਰਚਾਰ ਕੀਤਾ। ਭਾਰਤੀ ਮੂਲ ਦੇ ਲੋਕ ਆਸਮਾਨ ਵੱਲ ਦੇਖਦੇ ਰਹੇ। ਇਸ ਦੇ ਲਈ ਪ੍ਰਮੋਸ਼ਨਲ ਕਰਨ ਵਾਲੇ ਫਲਾਇਰ 'ਤੇ ਲਿਖਿਆ ਗਿਆ ਸੀ, 'ਆਸਮਾਨ 'ਤੇ ਨਜ਼ਰ ਰੱਖੋ ਅਤੇ ਜਦੋਂ ਤੁਸੀਂ ਆਪਣੇ ਖੇਤਰ 'ਚ ਜਹਾਜ਼ ਨੂੰ ਵੇਖੋ ਤਾਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਓ।'' ਇਸ ਸ਼ੋਅ ਦੇ ਆਯੋਜਕ ਉਮੰਗ ਮਹਿਤਾ ਨੇ ਦੱਸਿਆ,''500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਦਾ ਜਸ਼ਨ ਮਨਾਉਣ ਇਹ ਪ੍ਰੋਗਰਾਮ ਦੀ ਕਲਪਨਾ ਕੀਤੀ ਗਈ ਅਤੇ ਇਸ ਤਰ੍ਹਾਂ ਦਾ ਸੰਦੇਸ਼ ਦਿੱਤਾ ਗਿਆ ਜੋ ਹਿੰਦੂਆਂ ਵਿਚਕਾਰ ਗੂੰਜਦਾ ਰਹੇ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।