ਇਟਲੀ: ਸ਼ਹਿਰ ਸੁਜ਼ਾਰਾ ਬਣ ਗਿਆ ਪਿਆਰਾ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Monday, Oct 07, 2024 - 02:27 PM (IST)

ਰਿਜੋਇਮੀਲੀਆ(ਕੈਂਥ)- ਇਟਲੀ ਦੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਸੇਵਾ ਨਿਭਾਅ ਰਹੇ ਉੱਤਰੀ ਇਟਲੀ ਦੇ ਲੰਬਾਰਦੀਆ ਸੂਬੇ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਸੁਜਾਰਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ "ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ 420ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਹਾਲ ਤੋਂ ਬਾਹਰ ਸੁੰਦਰ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਵੱਖ-ਵੱਖ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਭਾਈ ਪ੍ਰੇਮ ਸਿੰਘ ਪਦਮ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਮਹਾਨ ਸਿੱਖ ਧਰਮ ਦਾ ਗੁਰ ਇਤਿਹਾਸ ਢਾਡੀ ਵਾਰਾਂ ਰਾਹੀਂ ਸੁਣਾ ਕੇ ਨਿਹਾਲ ਕੀਤਾ ਗਿਆ। 

ਇਹ ਵੀ ਪੜ੍ਹੋ: ਨੇਪਾਲ 'ਚ ਹੜ੍ਹ ਕਾਰਨ ਹੁਣ ਤੱਕ 244 ਮੌਤਾਂ, 19 ਲੋਕ ਅਜੇ ਵੀ ਲਾਪਤਾ

PunjabKesari

ਦੁਪਹਿਰ ਇਕ ਵਜੇ ਪੰਜ ਨਿਸ਼ਾਨਚੀ ਸਿੰਘਾਂ ਤੇ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਰਦਾਸ ਉਪਰੰਤ ਸਜਾਈ ਗਈ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤੇ ਗਏ। ਦੁਪਹਿਰ 2 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਈ, ਜਿਸ ਵਿੱਚ ਸਭ ਤੋਂ ਅੱਗੇ ਗੁਰੂ ਪਿਆਰ ਵਿੱਚ ਖੀਵੀਆਂ ਹੋਈਆਂ ਸੰਗਤਾਂ ਸੁਜਾਰਾ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਕਰ ਰਹੀਆਂ ਸਨ। ਜਲ ਦਾ ਛਿੜਕਾਅ ਕੀਤਾ ਜਾ ਰਿਹਾ ਸੀ। ਨੌਜਵਾਨ ਬੱਚੇ ਗੁਰਬਾਣੀ ਦੀਆਂ ਤੁਕਾਂ ਵਾਲੇ ਬੈਨਰ ਹੱਥਾਂ ਵਿੱਚ ਫੜ ਕੇ ਚੱਲ ਰਹੇ ਸਨ। ਉਪਰੰਤ ਪੰਜ ਨਿਸ਼ਾਨਚੀ ਸਿੰਘ ਪੰਜ ਪਿਆਰੇ ਸਾਹਿਬਾਨ ਅਤੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਪਿੱਛੇ-ਪਿੱਛੇ ਸੰਗਤਾਂ ਦਾ ਵਿਸ਼ਾਲ ਇਕੱਠ ਅਦਭੁਤ ਨਜਾਰਾ ਪੇਸ਼ ਕਰ ਰਿਹਾ ਸੀ। 

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ

PunjabKesari

ਵਿਸ਼ਾਲ ਨਗਰ ਕੀਰਤਨ ਗੁਰੂ ਜਸ ਕਰਦਾ ਹੋਇਆ ਸ਼ਹਿਰ ਦੇ ਸੈਂਟਰ ਵਿਖੇ ਸਥਿਤ ਮੁੱਖ ਚੌਂਕ ਵਿੱਚ ਪਹੁੰਚਿਆ। ਵੱਖ ਪੜਾਵਾਂ ਦੌਰਾਨ ਗੁਰਬਾਣੀ ਕੀਰਤਨ ਹੁੰਦਾ ਰਿਹਾ। ਇਸ ਮੌਕੇ ਪ੍ਰਸ਼ਾਸਨ ਵੱਲੋਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਬਹੁਤ ਹੀ ਯੋਗ ਪ੍ਰਬੰਧ ਕੀਤੇ ਗਏ ਸਨ। ਗੁਰੂ ਜਸ ਕਰਦਾ ਹੋਇਆ ਅਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦਾ ਹੋਇਆ ਨਗਰ ਕੀਰਤਨ ਤਕਰੀਬਨ ਪੰਜ ਵਜੇ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਜਿੱਥੇ ਪਹਿਲਾਂ ਤੋਂ ਹੀ ਸੰਗਤਾਂ ਸੁੰਦਰ ਵਿਸ਼ਾਲ ਦੀਵਾਨ ਵਿੱਚ ਢਾਡੀ ਭਾਈ ਪ੍ਰੇਮ ਸਿੰਘ ਪਦਮ ਤੋਂ ਗੁਰ ਇਤਿਹਾਸ ਵਾਰਾਂ ਰਾਹੀਂ ਸਰਵਣ ਕਰ ਰਹੀਆਂ ਸਨ। ਪ੍ਰਬੰਧਕ ਕਮੇਟੀ ਵੱਲੋਂ ਖੁੱਲ੍ਹੇ ਅਸਮਾਨ ਹੇਠ ਲਗਾਏ ਗੁਰੂ ਦੇ ਅਟੁੱਟ ਲੰਗਰ ਸੰਗਤਾਂ ਬਹੁਤ ਹੀ ਪਿਆਰ ਨਾਲ ਪੰਗਤਾਂ ਵਿੱਚ ਬੈਠ ਕੇ ਛਕ ਰਹੀਆਂ ਸਨ। ਵੱਖ-ਵੱਖ ਨਗਰਾਂ ਤੋਂ ਪਹੁੰਚੇ ਹੋਏ ਸੇਵਾਦਾਰਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਭੋਜਨ, ਜਿਵੇਂ ਕਿ ਪਾਸਤਾ,ਚਾਹ ਪਕੌੜੇ,ਲੱਡੂ, ਫਰੂਟ ਚਾਟ,ਸ਼ਰਦਾਈ,ਟਿੱਕੀ, ਬਦਾਮਾਂ ਵਾਲਾ ਦੁੱਧ ਆਦਿ ਦੇ ਸਟਾਲ ਵੀ ਲਗਾਏ ਗਏ ਸਨ।

ਇਹ ਵੀ ਪੜ੍ਹੋ: 'ਝੁਕਾਂਗਾ ਨਹੀਂ...' ਡੋਨਾਲਡ ਟਰੰਪ ਨੇ ਜਿਥੇ ਹੋਇਆ ਸੀ ਹਮਲਾ, ਉਥੋਂ ਫਿਰ ਦਿੱਤਾ ਭਾਸ਼ਣ

PunjabKesari

ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰਾਂ ਵੱਲੋਂ ਨਗਰ ਕੀਰਤਨ ਦੌਰਾਨ ਸੰਸਥਾ ਵੱਲੋਂ ਸਿੱਖ ਇਤਿਹਾਸ ਬਾਰੇ ਇਟਾਲੀਅਨ ਭਾਸ਼ਾ ਵਿੱਚ ਤਿਆਰ ਕਿਤਾਬ "ਸਿੱਖ ਧਰਮ ਦੀਆਂ ਮਹਾਨ ਬੀਬੀਆਂ" ਵੀ ਇਟਾਲੀਅਨ ਲੋਕਾਂ ਵਿੱਚ ਵੰਡੀ ਗਈ ਅਤੇ ਸੰਸਥਾ ਵੱਲੋਂ ਧਾਰਮਿਕ ਕਿਤਾਬਾਂ ਅਤੇ ਹੋਰ ਧਾਰਮਿਕ ਸਮੱਗਰੀ ਦਾ ਸਟਾਲ ਵੀ ਲਗਾਇਆ ਗਿਆ। ਸਮਾਪਤੀ ਵੇਲੇ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਲਈ ਇਟਾਲੀਅਨ ਪ੍ਰਸ਼ਾਸਨਿਕ ਅਧਿਕਾਰੀਆਂ, ਪਤਵੰਤੇ ਸੱਜਣਾਂ,ਵੱਖ ਵੱਖ ਸੇਵਾਵਾਂ ਲਈ ਸੇਵਾਦਾਰਾਂ,ਸਟਾਲਾਂ ਵਾਲੇ ਸੇਵਾਦਾਰ ਵੀਰਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਅਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ: 'ਝੁਕਾਂਗਾ ਨਹੀਂ...' ਡੋਨਾਲਡ ਟਰੰਪ ਨੇ ਜਿਥੇ ਹੋਇਆ ਸੀ ਹਮਲਾ, ਉਥੋਂ ਫਿਰ ਦਿੱਤਾ ਭਾਸ਼ਣ

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਗੈਂਗਵਾਰ 'ਚ ਔਰਤਾਂ ਤੇ ਬੱਚਿਆਂ ਸਣੇ 70 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News