ਇਟਲੀ ਦੀ ਸਿਰਮੌਰ ਸਿੱਖ ਜੱਥੇਬੰਦੀ ਵੱਲੋਂ 2025 ਦੇ ਪਹਿਲੇ ਨਗਰ ਕੀਰਤਨ 'ਚ ਨਿਵੇਕਲਾ ਉਪਰਾਲਾ
Wednesday, Mar 12, 2025 - 11:23 AM (IST)

ਰੋਮ (ਦਲਵੀਰ ਸਿੰਘ ਕੈਂਥ)- ਸਿੱਖ ਜਗਤ ਦੇ ਨਵੇਂ ਵਰੇ ਇੱਕ ਚੇਤ ਨਾਨਕਸ਼ਾਹੀ ਸੰਮਤ 557 ਦੇ ਇਸ ਨਵੇਂ ਵਰੇ ਵਿੱਚ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਗੁਰੂ ਸਾਹਿਬ ਵੱਲੋਂ ਚਲਾਈ ਗਈ ਗੁਰ ਮਰਿਆਦਾ ਪਹਿਲੇ ਪੰਗਤ ਪਾਛੇ ਸੰਗਤ ਦੀ ਗੁਰ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਾਲ ਦੇ ਵਿੱਚ ਇਟਲੀ ਦੇ ਪਹਿਲੇ ਨਗਰ ਕੀਰਤਨ ਨਗਰ ਕੀਰਤਨ ਵਿੱਚ ਲੰਗਰਾਂ ਦੀ ਗੁਰ ਮਰਿਆਦਾ ਕੇਵਲ ਪੰਗਤ ਵਿੱਚ ਛਕਾਉਣ ਲਈ ਕਾਰਜ ਆਰੰਭ ਕੀਤੇ ਜਾ ਰਹੇ ਹਨ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕਰਦੇ ਸੰਸਥਾ ਨੇ ਕਿਹਾ ਕਿ ਆਓ ਸਾਰੇ ਰਲ ਮਿਲ ਇਸ ਗੁਰ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਇੱਕ ਲਹਿਰ ਇਸ ਸਾਲ ਦੇ ਵਿੱਚ ਚਲਾਈਏ ਤਾਂ ਜੋ ਹਰ ਗੁਰਦੁਆਰਾ ਸਾਹਿਬ ਹਰ ਧਾਰਮਿਕ ਸਮਾਗਮ ਦੇ ਵਿੱਚ ਗੁਰੂ ਕੇ ਲੰਗਰ ਕੇਵਲ ਪੰਗਤ ਵਿੱਚ ਹੀ ਛਕਾਏ ਜਾਣ ਤਾਂ ਜੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਸਮੂਹ ਸੰਗਤਾਂ ਸੰਸਾਰ ਭਰ ਦੇ ਵਿੱਚ ਪ੍ਰਾਪਤ ਕਰ ਸਕਣ।
ਪੜ੍ਹੋ ਇਹ ਅਹਿਮ ਖ਼ਬਰ-'ਡੌਂਕੀ ਰੂਟ ਰਾਹੀਂ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਭਾਰਤੀ ਵਿਅਕਤੀ ਦੀ ਮੌਤ
ਜ਼ਿਕਰਯੋਗ ਹੈ ਕਿ ਇਟਲੀ ਵਿੱਚ ਹਰ ਸਾਲ ਸਜਾਏ ਜਾਂਦੇ ਕੁਝ ਨਗਰ ਕੀਰਤਨਾਂ ਵਿੱਚ ਪ੍ਰਬੰਧਕਾਂ ਵੱਲੋਂ ਨਾਂਹਿ ਚਾਹੁੰਦਿਆਂ ਵੀ ਲੰਗਰ ਦੀ ਬੇਅਦਬੀ ਹੋ ਜਾਂਦੀ ਚਾਹੇ ਕਿ ਇਹ ਸੰਗਤ ਹੀ ਕਰਦੀ ਹੈ ਪਰ ਪ੍ਰਬੰਧਕ ਇਸ ਬੇਅਦਬੀ ਨੂੰ ਮਹਿਸੂਸ ਕਰਦੇ ਹਨ। ਬਹੁਤ ਸਾਰੇ ਨਗਰ ਕੀਰਤਨਾਂ ਵਿੱਚ ਲੱਗੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਜਿੱਥੇ ਕਿ ਸੰਗਤ ਪੰਗਤ ਵਿੱਚ ਨਹੀਂ ਖੜ੍ਹ ਕੇ ਲੰਗਰ ਛੱਕਦੀ ਹੈ ਜਿਹੜਾ ਕਿ ਸਿੱਖੀ ਸਿਧਾਂਤ ਤੇ ਗੁਰ ਮਰਿਆਦਾ ਦੇ ਅਨੁਸਾਰ ਨਹੀਂ। ਇਟਲੀ ਦੇ ਇਸ ਸਿੱਖ ਸੰਸਥਾ ਵੱਲੋਂ ਲੰਗਰ ਦੀ ਬੇਅਦਬੀ ਰੋਕਣ ਲਈ ਕੀਤਾ ਜਾ ਰਿਹਾ 16 ਮਾਰਚ ਗੁਰਦੁਆਰਾ ਸਾਹਿਬ ਹਰਗੋਬਿੰਦ ਸਾਹਿਬ ਲੇਨੋ (ਬਰੇਸ਼ੀਆ )ਵਿਖੇ ਇਹ ਉਪਰਾਲਾ ਬਹੁਤ ਹੀ ਕਾਬਲੇ ਤਾਰੀਫ਼ ਹੈ ਪਰ ਕੀ ਇਹ ਇਟਲੀ ਦੇ ਸਭ ਨਗਰ ਕੀਰਤਨਾਂ ਵਿੱਚ ਹੋ ਸਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿਉਂਕਿ ਇਟਲੀ ਵਿੱਚ ਅਜਿਹੇ ਨਗਰ ਕੀਰਤਨ ਵੀ ਹੁੰਦੇ ਹਨ ਜਿੱਥੇ ਸੰਗਤਾਂ ਹਜ਼ਾਰਾਂ ਵਿੱਚ ਹਾਜ਼ਰੀ ਭਰਦੀਆਂ ਹਨ ਉੱਥੇ ਸਭ ਸੰਗਤ ਨੂੰ ਪੰਗਤ ਵਿੱਚ ਲੰਗਰ ਛਕਾਉਣਾ ਬਹੁਤ ਜ਼ਿਆਦਾ ਪ੍ਰਬੰਧ ਦੀ ਮੰਗ ਕਰਦਾ ਹੈ। ਇਸ ਮੌਕੇ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਟਲੀ ਦੇ ਇਸ ਸਾਲ ਦੇ ਪਹਿਲੇ ਨਗਰ ਕੀਰਤਨ ਵਿੱਚ ਪੂਰਨ ਗੁਰਮਰਿਆਦਾ ਅਨੁਸਾਰ ਲੰਗਰ ਛਕਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।