ਇਟਲੀ : ਲੁਟੇਰਿਆਂ ਨੇ ਕੋਵਿਡ-19 ਦੇ ਨਿਯਮਾਂ ਦੀ ਆੜ ''ਚ ਲੁੱਟੀ ਬੈਂਕ, ਦਹਿਸ਼ਤ ''ਚ ਲੋਕ

Wednesday, Jun 17, 2020 - 02:13 PM (IST)

ਇਟਲੀ : ਲੁਟੇਰਿਆਂ ਨੇ ਕੋਵਿਡ-19 ਦੇ ਨਿਯਮਾਂ ਦੀ ਆੜ ''ਚ ਲੁੱਟੀ ਬੈਂਕ, ਦਹਿਸ਼ਤ ''ਚ ਲੋਕ

ਰੋਮ, (ਕੈਂਥ)- ਇਸ ਸਮੇਂ ਜਿੱਥੇ ਪੂਰੀ ਦੁਨੀਆ ਕੋਵਿਡ-19 ਕਾਰਨ ਪੀੜਿਤ ਹੈ ਤੇ ਲੋਕ ਆਪਣੇ ਅਰਬਾਂ-ਖਰਬਾਂ ਦੋਲਤ ਦੇ ਭੰਡਾਰ ਹੋਣ ਦੇ ਬਾਵਜੂਦ ਮੌਤ ਤੋਂ ਨਹੀਂ ਬਚ ਰਹੇ, ਉੱਥੇ ਕੁੱਝ ਲੋਕ ਇਸ ਮਹਾ ਭਿਆਨਕ ਸਮੇਂ ਦੌਰਾਨ ਵੀ ਲੁੱਟਾਂ-ਖੋਹਾਂ ਕਰਨ ਤੋਂ ਰਤਾ ਸੰਕੋਚ ਨਹੀਂ ਕਰਦੇ। ਇਟਲੀ ਵਿਚ ਲੁਟੇਰਿਆਂ ਦੇ ਇਕ ਟੋਲੇ ਨੇ ਕੋਵਿਡ-19 ਦੇ ਨਿਯਮਾਂ ਦੀ ਆੜ 'ਚ ਬੈਂਕ ਲੁੱਟੀ ਹੈ। ਇਸ ਤਰ੍ਹਾਂ ਨਾ ਤਾਂ ਕਿਸੇ ਨੂੰ ਉਨ੍ਹਾਂ ਦਾ ਚਿਹਰਾ ਦਿਖਾਈ ਦਿੱਤਾ ਤੇ ਨਾ ਹੀ ਉਨ੍ਹਾਂ ਦੇ ਹੱਥਾਂ ਦੇ ਨਿਸ਼ਾਨ ਮਿਲੇ ਹਨ।

ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਸ਼ਹਿਰ ਮਿਲਾਨ ਵਿਚ ਲੁਟੇਰਿਆਂ ਨੇ ਇਕ ਬੈਂਕ ਵਿੱਚੋਂ 50 ਹਜ਼ਾਰ ਯੂਰੋ ਲੁੱਟੇ। ਇਸ ਦੌਰਾਨ ਇਕ ਲੁਟੇਰਾ ਬੈਂਕ ਦੇ ਬਾਹਰ ਰੁਕਿਆ ਰਿਹਾ ਤੇ ਬਾਕੀ ਦੋਵਾਂ ਨੇ ਸਟਾਫ ਨੂੰ ਬਾਥਰੂਮ ਵਿੱਚ ਬੰਦ ਕੀਤਾ ਤਾਂ ਕਿ ਬੈਂਕ ਮੁਲਾਜ਼ਮ ਪੁਲਸ ਨੂੰ ਸੂਚਿਤ ਨਾ ਕਰਨ ਅਤੇ ਨਾ ਹੀ ਅਲਾਰਮ ਵਜਾਉਣ। ਲੁਟੇਰਿਆਂ  ਨੇ ਪੂਰੀ ਤਸੱਲੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬੈਂਕ ਦੇ ਲਾਕਰ ਵਿੱਚੋਂ ਪੈਸੇ ਕੱਢ ਕੇ ਫ਼ਰਾਰ ਹੋ ਗਏ।

PunjabKesari

ਇਟਲੀ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਓਧਰ ਦੂਜੇ ਪਾਸੇ ਵੀ ਇਟਲੀ ਦੇ ਲਾਸੀਓ ਸੂਬੇ ਵਿੱਚ ਪੈਂਦੇ ਲਤੀਨਾ ਸ਼ਹਿਰ ਦੀ ਕਾਰਾਬਨੇਰੀ ਪੁਲਸ ਵੱਲੋਂ 3 ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ, ਇਨ੍ਹਾਂ ਵਿਚੋਂ ਇਕ ਔਰਤ ਵੀ ਸ਼ਾਮਲ ਹੈ, ਇਨ੍ਹਾਂ ਵਿਅਕਤੀਆਂ ਕੋਲੋਂ ਪਿਸਤੌਲ, ਕਾਰਤੂਸ ਅਤੇ ਨਗਦੀ ਬਰਾਮਦ ਕੀਤੀ ਗਈ ਹੈ। ਪੁਲਸ ਵੱਲੋਂ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਟਲੀ ਵਿੱਚ ਕੋਰੋਨਾ ਸੰਕਟ ਨੇ ਲੋਕਾਂ ਦੇ ਕਾਰੋਬਾਰ ਉਜਾੜ ਕੇ ਰੱਖ ਦਿੱਤੇ ਅਜਿਹੇ ਮੰਦਹਾਲੀ ਵਾਲੇ ਸਮੇਂ ਵਿੱਚ ਮਾਫ਼ੀਏ ਦੇ ਲੋਕ ਵੀ ਆਰਥਿਕਤਾ ਲੜਖੜਾਉਣ ਦੇ ਚੱਲਦਿਆਂ ਨਵੇਂ-ਨਵੇਂ ਜੁਗਾੜਾਂ ਨਾਲ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।


author

Lalita Mam

Content Editor

Related News