ਪੰਜਾਬੀ ਨੌਜਵਾਨ ਦੀ ਮੌਤ ''ਤੇ ਇਟਲੀ ਰਹਿੰਦੇ ਪੰਜਾਬੀ ਭਾਈਚਾਰੇ ਨੇ ਪ੍ਰਗਟਾਇਆ ਦੁੱਖ

07/27/2020 8:44:26 AM

ਮਿਲਾਨ, (ਸਾਬੀ ਚੀਨੀਆ)- ਇਟਲੀ ਤੋਂ ਨਵਾਂ ਪਿੰਡ, (ਅੰਮ੍ਰਿਤਸਰ ) ਪਰਿਵਾਰ ਨੂੰ ਮਿਲਣ ਗਏ ਨੌਜਵਾਨ ਰਣਜੀਤ ਸਿੰਘ (ਰਾਣਾ ਚੰਦੀ ) ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਸ ਨੇ ਮੁੜ ਕਦੇ ਵਾਪਸ ਨਹੀਂ ਮੁੜਨਾ ਜਾਂ ਜੇ ਮੁੜੇਗੀ ਵੀ ਤਾਂ ਉਸ ਦੀ ਮੌਤ ਦੀ ਖਬਰ ਮੁੜੇਗੀ । ਅਜਿਹਾ ਹੀ ਇਕ ਭਾਣਾ
ਵਾਪਰਿਆ ਹੈ ਪੰਜਾਬ ਗਏ ਰਣਜੀਤ ਸਿੰਘ (ਰਾਣਾ ਚੰਦੀ ) ਨਾਲ ਜਿਸ ਨੇ 26 ਜੁਲਾਈ ਦੀ ਫਲਾਈਟ ਰਾਹੀਂ ਵਾਪਸ ਇਟਲੀ ਮੁੜਨਾ ਸੀ ਪਰ 5 ਦਿਨ ਪਹਿਲਾਂ ਉਸ ਨੂੰ ਅਚਾਨਕ ਆਈਆਂ ਖੂਨ ਦੀਆਂ ਉਲਟੀਆਂ ਨੇ ਉਸ ਦੀ ਜਾਨ ਲੈ ਲਈ । 

ਰਾਣਾ 2010 ਵਿਚ ਇਟਲੀ ਆਇਆ ਸੀ, ਉਸ ਨੇ ਥੋੜ੍ਹੇ ਅਜਿਹੇ ਸਮੇਂ ਵਿਚ ਇੱਥੋਂ ਦੇ ਪੰਜਾਬੀ ਭਾਈਚਾਰੇ ਵਿਚ ਚੰਗੀ ਪਛਾਣ ਬਣਾ ਲਈ ਸੀ ਜਦ ਵੀ ਕੀਤੇ ਮਜ਼ਦੂਰ ਜੱਥੇਬੰਦੀਆਂ ਕਾਮਿਆਂ ਦੇ ਹੱਕਾਂ ਲਈ ਗੱਲ ਕਰਦੀਆਂ ਤਾਂ ਉਹ ਆਪਣੇ ਭਾਰਤੀ ਭਾਈਚਾਰੇ ਦੇ ਕਾਮਿਆਂ ਲਈ ਮੂਹਰੇ ਹੋ ਕੇ ਗੱਲ ਕਰਦਾ ਤੇ ਵੱਡੇ ਇਕੱਠ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ।

ਉਸ ਦੀ ਅਚਾਨਕ ਹੋਈ ਮੌਤ ਨਾਲ ਪੰਜਾਬੀ ਭਾਈਚਾਰੇ ਤੇ ਕਰੀਬੀ ਦੋਸਤਾਂ ਮਿੱਤਰਾਂ ਵਿਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ, ਇਟਲੀ ਦੇ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਕਈ ਨਾਮੀ ਸ਼ਖਸ਼ੀਅਤਾਂ ਵੱਲੋਂ ਰਾਣਾ ਚੰਦੀ ਦੀ ਅਚਾਨਕ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਆਖੰਠ ਪਾਠ ਦੇ ਭੋਗ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀ (ਰੋਮ) ਵਿਖੇ 2 ਅਗਸਤ ਨੂੰ ਪੁਵਾਏ ਜਾਣਗੇ।


Lalita Mam

Content Editor

Related News