ਇਟਲੀ 'ਚ 23 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

Thursday, Oct 19, 2023 - 04:25 PM (IST)

ਇਟਲੀ 'ਚ 23 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਲਈ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਵੈਰੋਨਾ ਨੇੜਲੇ ਸ਼ਹਿਰ ਮੌਤੇਫੋਰਤੇ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਫਗਵਾੜਾ ਨੇੜਲੇ ਪਿੰਡ ਨਰੂੜ ਦੇ ਨੌਜਵਾਨ ਮਨਪ੍ਰੀਤ ਸਿੰਘ ਮੰਨਾ ਦੀ ਦਰਦਨਾਕ ਮੌਤ ਹੋ ਗਈ। ਇਸ ਨੌਜਵਾਨ ਦੀ ਉਮਰ 23 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਵੱਲੋਂ 'ਸਹੁੰ ਚੁੱਕਣ' ਖ਼ਿਲਾਫ਼ ਦਰਜ ਮੁਕੱਦਮਾ ਖਾਰਜ

ਮ੍ਰਿਤਕ ਨਰੂੜ ਪਿੰਡ ਦੇ ਬਲਵੰਤ ਸਿੰਘ ਦਾ ਪੁੱਤਰ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਅੱਜ ਵੱਡੇ ਤੜਕੇ ਜਦੋਂ ਉਹ ਆਪਣੀ ਗੱਡੀ ਵਿੱਚ ਮੌਤੇਫੋਰਤੇ ਸ਼ਹਿਰ ਨੇੜੇ ਮੁੱਖ ਮਾਰਗ ਤੋਂ ਲੰਘ ਰਿਹਾ ਸੀ ਤਾਂ ਕਾਰ ਬੇਕਾਬੂ ਹੋ ਕੇ ਸੜਕ ਦੇ ਕੰਢੇ 'ਤੇ ਫੁੱਟਪਾਥ 'ਤੇ ਚੜ੍ਹ ਗਈ। ਇਸ ਉਪਰੰਤ ਕਾਰ ਸਿੱਧੇ ਕੰਧ ਨਾਲ਼ ਜਾ ਵੱਜੀ। ਗੰਭੀਰ ਸੱਟ ਲੱਗ ਜਾਣ ਕਾਰਨ ਹਾਦਸੇ ਦੇ ਕੁਝ ਸਮੇ ਬਾਅਦ ਹੀ ਇਸ ਨੌਜਵਾਨ ਦੀ ਮੌਤ ਹੋ ਗਈ। ਇਹ ਪਰਿਵਾਰ ਇਕ ਲੰਬੇ ਸਮੇਂ ਤੋਂ ਸਨਬੋਨੀਫਾਚੋ ਨੇੜਲੇ ਸ਼ਹਿਰ ਕੋਸਤਾਲੁੰਗਾ ਵਿਖੇ ਰਹਿ ਰਿਹਾ ਸੀ। ਇਸ ਭਿਆਨਕ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੁੱਖ ਦੀ ਇਸ ਘੜੀ ਵਿਚ ਇਲਾਕੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News