ਇਟਲੀ : ਨਵੀਂ ਚੁਣੀ ਸਰਕਾਰ ਨੇ ਉੱਪਰਲੇ ਸਦਨ ''ਚ ਵਿਸ਼ਵਾਸ ਮਤ ਜਿੱਤਿਆ
Wednesday, Sep 11, 2019 - 08:51 AM (IST)

ਰੋਮ, (ਏਜੰਸੀ)— ਇਟਲੀ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਗਿਉਸੇਪੇ ਕੋਂਤੇ ਨੇ ਮੰਗਲਵਾਰ ਨੂੰ ਸੰਸਦ ਦੇ ਉੱਪਰਲੇ ਸਦਨ 'ਚ ਵਿਸ਼ਵਾਸ ਹਾਸਲ ਕਰ ਕੇ ਮੰਤਰੀ ਮੰਡਲ ਨੂੰ ਰਸਮੀ ਤੌਰ 'ਤੇ ਅਹੁਦਾ ਸੰਭਾਲਣ ਦੀ ਇਜਾਜ਼ਤ ਦਿੱਤੀ। 321 ਸੀਟਾਂ ਵਾਲੇ ਉੱਚ ਸਦਨ 'ਚ ਕੁੱਲ 169 ਸੰਸਦ ਮੈਂਬਰਾਂ ਨੇ ਪੱਖ 'ਚ ਵੋਟਿੰਗ ਕੀਤੀ ਜਦਕਿ 133 ਸੰਸਦ ਮੈਂਬਰਾਂ ਨੇ ਇਸ ਦੇ ਖਿਲਾਫ ਵੋਟਿੰਗ ਕੀਤੀ।
ਨਵੀਂ ਸਰਕਾਰ 'ਚ ਦੋ ਰਵਾਇਤੀ ਰਾਜਨੀਤਕ ਵਿਰੋਧੀ ਸੈਂਟਰ ਲੈਫਟ ਡੈਮੋਕ੍ਰੇਟਿਕ ਪਾਰਟੀ ਅਤੇ ਫਾਈਵ ਸਟਾਰ ਮੂਵਮੈਂਟ ਰਾਜਨੀਤਕ ਦਲ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਤਤਕਾਲੀਨ ਉਪ ਪ੍ਰਧਾਨ ਮੰਤਰੀ ਮਾਟੇਓ ਸਾਲਵਿਨੀ ਨੇ ਅਗਸਤ 'ਚ ਫਾਈਵ ਸਟਾਰ ਮੂਵਮੈਂਟ ਰਾਜਨੀਤਕ ਦਲ ਤੋਂ ਆਪਣੀ ਰਾਈਟ ਵਿੰਗ ਲੇਗਾ ਪਾਰਟੀ ਦਾ ਸਮਰਥਨ ਵਾਪਸ ਲੈ ਲਿਆ ਸੀ, ਜਿਸ ਦੇ ਬਾਅਦ ਦੇਸ਼ 'ਚ ਭਿਆਨਕ ਰਾਜਨੀਤਕ ਸੰਕਟ ਪੈਦਾ ਹੋ ਗਿਆ ਸੀ।