ਇਟਲੀ : ਨਗਰ ਕੌਂਸਲ ਦੀਆਂ ਚੋਣਾਂ 'ਚ ਹਰਪ੍ਰੀਤ ਸਿੰਘ ਹੈਪੀ ਨੇ ਜਿੱਤ ਪ੍ਰਾਪਤ ਕਰਕੇ ਕਰਾਈ ਬੱਲੇ ਬੱਲੇ

Tuesday, Jun 14, 2022 - 11:56 AM (IST)

ਇਟਲੀ : ਨਗਰ ਕੌਂਸਲ ਦੀਆਂ ਚੋਣਾਂ 'ਚ ਹਰਪ੍ਰੀਤ ਸਿੰਘ ਹੈਪੀ ਨੇ ਜਿੱਤ ਪ੍ਰਾਪਤ ਕਰਕੇ ਕਰਾਈ ਬੱਲੇ ਬੱਲੇ

ਰੋਮ (ਕੈਂਥ): ਪੰਜਾਬੀ ਜਿੱਥੇ ਵੀ ਗਏ ਹਨ, ਉੱਥੇ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਜਾਣ ਪਛਾਣ ਬਣਾਈ। ਇਸੇ ਤਰ੍ਹਾਂ ਦੀ ਮਾਣਮੱਤੀ ਖ਼ਬਰ ਇਟਲੀ ਦੇ ਜ਼ਿਲ੍ਹਾ ਰਿਜੋਮੀਲੀਆ ਦੇ ਸ਼ਹਿਰ ਕੰਪੇਜਿਨੇ ਤੋਂ ਆ ਰਹੀ ਹੈ। ਜਿਥੇ ਹਰਪ੍ਰੀਤ ਸਿੰਘ ਹੈਪੀ ਨੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਨਾਲ ਇਲਾਕੇ ਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। 

PunjabKesari

ਜਿੱਥੇ ਹਰਪ੍ਰੀਤ ਸਿੰਘ ਹੈਪੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ, ਉਥੇ ਹੀ ਵਧਾਈ ਦੇਣ ਵਾਲਿਆਂ ਵਿਚ ਖਾਸ ਤੌਰ 'ਤੇ ਸ: ਮੋਹਨ ਸਿੰਘ ਹੇਲਰਾਂ, ਜਸਬੀਰ ਸਿੰਘ ਪੋਵੀਲੀਓ, ਬਾਬਾ ਜਰਨੈਲ ਸਿੰਘ ਜੀ, ਕੁਲਵੰਤ ਸਿੰਘ ਜੀ, ਬਲਜਿੰਦਰ ਸਿੰਘ ਹੇਲਰਾਂ, ਪ੍ਰੋਫੇਸਰ ਜਸਪਾਲ ਸਿੰਘ, ਕਰਨੈਲ  ਸਿੰਘ ਜੀ, ਰਣਜੀਤ ਸਿੰਘ, ਤਲਵਿੰਦਰ ਸਿੰਘ ਸ਼ਾਮਿਲ ਸਨ। ਇਸ ਮੌਕੇ ਗਲਬਾਤ ਕਰਦਿਆਂ ਬਾਬਾ ਜਰਨੈਲ ਸਿੰਘ ਨੇ ਨਵੇਂ ਚੁਣੇ ਕੌਂਸਲਰ ਨੂੰ ਆਸ਼ੀਰਵਾਦ ਦਿੱਤਾ ਅਤੇ ਸਮਾਜ ਲਈ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- ਕੈਲ-ਕੱਪ ‘ਚ ਫਰਿਜ਼ਨੋ ਦੀਆਂ ਹਾਕੀ ਟੀਮਾਂ ਨੇ ਕਰਾਈ ਬੱਲੇ ਬੱਲੇ (ਤਸਵੀਰਾਂ)

ਹਰਪ੍ਰੀਤ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਜੀ ਜੋ ਕੇ ਗੁਰਦੁਆਰਾ ਸਿੰਘ ਸਭਾ ਪਾਰਮਾ ਦੇ ਪ੍ਰਧਾਨ ਵੀ ਹਨ, ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਹਰਪ੍ਰੀਤ 1996 ਵਿਚ ਫੈਮਿਲੀ ਵੀਜ਼ੇ 'ਤੇ ਇਟਲੀ ਆਇਆ ਸੀ। ਇਟਲੀ ਵਿੱਚ ਉਸਨੇ 12ਵੀਂ ਤੱਕ ਦੀ ਸਿਖਿਆ ਪ੍ਰਾਪਤ ਕਰਨ ਉਪਰੰਤ ਆਪਣਾ ਡੇਰੀ ਫਾਰਮ ਖੋਲ੍ਹਿਆ। ਫਿਰ ਉਹ ਡੇਰੀ ਫਾਰਮਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਅਤੇ ਅੱਜ ਨਗਰ ਕੌਂਸਲ ਦੀਆਂ ਚੋਣਾਂ ਜਿੱਤ ਕੇ ਸਾਡਾ ਮਾਣ ਵਧਾਇਆ। ਇਸ ਮੌਕੇ ਬੋਲਦਿਆਂ ਹਰਪ੍ਰੀਤ ਸਿੰਘ ਕੰਗ ਨੇ ਸਾਰੇ ਵੋਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਵਾਅਦਾ ਕੀਤਾ।


author

Vandana

Content Editor

Related News