ਬਹੁਤੇ ਯੂਰਪੀਅਨ ਦੇਸ਼ਾਂ ਨੇ ਕੋਰੋਨਾ ਨੂੰ ਨਹੀਂ ਸਮਝਿਆ ਘਾਤਕ, ਅੱਜ ਭੁਗਤ ਰਹੇ ਖਮਿਆਜ਼ਾ

04/07/2020 4:19:29 PM

ਰੋਮ (ਕੈਂਥ): ਕੋਰੋਨਾਵਾਇਰਸ ਨਾਲ ਪੱਛਮੀ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਹਨਾਂ ਦੇਸ਼ਾਂ ਨੂੰ ਆਮ ਕਰਕੇ ਏਸ਼ੀਆਈ ਦੇਸ਼ਾਂ ਦੇ ਲੋਕ ਜਿੱਥੇ ਆਰਥਿਕ, ਸਰੀਰਕ ਤੇ ਇਲਾਜ ਪੱਖੋ ਆਪਣੇ ਨਾਲੋ ਬਿਹਤਰ ਤੇ ਪਹਿਲਕਦਮੀ ਸਮਝਦੇ ਸਨ ਅੱਜ ਕੋਰੋਨਾ ਸੰਕਟ ਦੌਰਾਨ ਬੇਵਸੀ ਦੇ ਆਲਮ ਵਿੱਚ ਦੇਖੇ ਜਾ ਰਹੇ ਹਨ।ਇਹਨਾਂ ਦੇਸ਼ਾਂ ਵੱਲੋਂ ਕੋਰੋਨਾ ਨੂੰ ਮਾਤ ਦੇਣ ਲਈ ਹਰ ਉਹ ਸੰਭਵ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਕੋਰੋਨਾਵਾਇਰਸ ਦੀ ਚੇਨ ਤੋੜੀ ਜਾ ਸਕੇ।ਯੂਰਪੀਅਨ ਦੇਸ਼ ਸਪੇਨ ਵਿੱਚ ਕੋਰੋਨਾਵਾਇਰਸ ਦੇ 135,032, ਇਟਲੀ ਵਿੱਚ 132,547, ਜਰਮਨ ਵਿੱਚ 101,089, ਫਰਾਂਸ ਵਿੱਚ 92,839, ਸਵਿੱਟਜਰਲੈਂਡ ਵਿੱਚ 21,652, ਬੈਲਜੀਅਮ ਵਿੱਚ 20,814, ਹਾਲੈਂਡ ਵਿੱਚ 18,803, ਅਸਟਰੀਆ ਵਿੱਚ 12,267, ਪੁਰਤਗਾਲ ਵਿੱਚ 11,730 ਤੇ ਨਾਰਵੇ ਵਿੱਚ 5760 ਮਰੀਜ਼ ਹਨ।

ਜਦੋਂ ਕਿ ਇਹਨਾਂ ਦੇਸ਼ਾਂ ਦਾ ਸਿਹਤ ਵਿਭਾਗੀ ਢਾਂਚਾ ਬਹੁਤ ਹੀ ਆਧੁਨਿਕ ਹੈ ਪਰ ਇਸ ਦੇ ਬਾਵਜੂਦ ਇਟਲੀ ਵਿੱਚ 16,523, ਸਪੇਨ ਵਿੱਚ 13,169, ਫਰਾਂਸ ਵਿੱਚ 8,078, ਹਾਲੈਂਡ ਵਿੱਚ 1,867, ਬੈਲਜੀਅਮ ਵਿੱਚ 1,632, ਜਰਮਨ ਵਿੱਚ 1,612, ਸਵਿੱਟਜ਼ਰਲੈਂਡ ਵਿੱਚ 734, ਪੁਰਤਗਾਲ ਵਿੱਚ 311, ਅਸਟਰੀਆ ਵਿੱਚ 220 ਤੇ ਨਾਰਵੇ ਵਿੱਚ 74 ਲੋਕਾਂ ਨੂੰ ਕੋਰੋਨਾਵਾਇਰਸ ਦਰਦਨਾਕ ਮੌਤ ਦੇ ਚੁੱਕਾ ਹੈ। ਕੋਰੋਨਾਵਾਇਰਸ ਲਾਇਲਾਜ ਹੋਣ ਕਾਰਨ ਅਮਰੀਕਾ ਦੁਨੀਆ ਦਾ ਰਾਜਾ ਕਹਾਉਣ ਵਾਲੇ ਦੇਸ਼ ਵਿੱਚ 340,371 ਲੋਕ ਕੋਰੋਨਾ ਦੇ ਮੱਕੜੀ ਜਾਲ ਵਿੱਚ ਫਸ ਚੁੱਕੇ ਹਨ ਜਦੋਂ ਕਿ 9,710 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਯੂਰਪ ਵਿੱਚ ਸਭ ਤੋਂ ਪਹਿਲਾਂ ਇਟਲੀ ਕੋਰੋਨਾਵਾਇਰਸ ਦੀ ਸਪੇਟ ਵਿੱਚ ਆਇਆ ਜਿਸ ਨੂੰ ਕਿ ਚਾਈਨਾ ਦਾ ਇੱਕ ਜੋੜਾ ਜਨਵਰੀ ਦੇ ਆਖਿਰ ਵਿੱਚ ਲੈਕੇ ਮਿਲਾਨ ਏਅਰਪੋਰਟ ਉਪੱਰ ਉਤਰਿਆ ਤੇ ਸਭ ਤੋਂ ਪਹਿਲੀ ਮੌਤ 21 ਫਰਵਰੀ ਨੂੰ ਕੋਰੋਨਾ ਕਾਰਨ ਇਟਲੀ ਵਿੱਚ ਹੋਈ।ਅੱਜ ਜੋ ਹਾਲਾਤ ਇਟਲੀ ਦੇ ਬਣੇ ਹੋਏ ਹਨ ਉਹ ਜਗ ਜ਼ਾਹਿਰ ਹਨ।ਕਾਸ਼ ਯੂਰਪੀਅਨ ਦੇਸ਼ ਪਹਿਲਾਂ ਕਿਤੇ ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਲੈ ਲੈਂਦੇ ਤਾਂ ਸ਼ਾਇਦ ਕੋਰੋਨਾ ਹਜ਼ਾਰਾਂ ਲੋਕਾਂ ਲਈ ਕਾਲ ਨਾ ਬਣਦਾ ਖੈਰ ਯੂਰਪੀਅਨ ਸਰਕਾਰ ਪੂਰੀ ਤਰ੍ਹਾਂ ਪੱਬੀ ਹਨ।

ਪੜ੍ਹੋ ਇਹ ਅਹਿਮ ਖਬਰ- ਹੁਣ ਇਟਲੀ 'ਚ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਲਾਈਆਂ ਗਈਆਂ ਰੋਬੋਟ ਮਸ਼ੀਨਾਂ

ਕੋਰੋਨਾ ਤੋਂ ਬਚਾਉਣ ਲਈ ਇਟਲੀ ਸਰਕਾਰ ਬਜ਼ੁਰਗਾਂ ਦੀ ਕਰ ਰਹੀ ਫਲੂ ਵੈਕਸੀਨੇਸ਼ਨ
ਇਟਲੀ ਸਰਕਾਰ ਵੀ ਦੇਸ਼ ਨੂੰ ਕੋਰੋਨਾਵਾਇਰਸ ਤੋਂ ਮੁਕਤ ਕਰਨ ਲਈ ਦਿਨ-ਰਾਤ ਇੱਕ ਕਰ ਰਹੀ ਹੈ ਜਿਸ ਦੇ ਮੱਦੇ ਨਜ਼ਰ ਜਿੱਥੇ ਸਰਕਾਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਲਮਬਾਰਦੀਆ ਸੂਬੇ ਵਿੱਚ ਲੱਖਾਂ ਮਾਸਕ ਮੁੱਫਤ ਵੰਡ ਰਹੀ ਹੈ ਤੇ ਬਾਹਰੋਂ ਹੋਰ ਦੇਸ਼ ਵੀ ਇਟਲੀ ਦੀ ਇਸ ਲੜਾਈ ਵਿੱਚ ਬਰਾਬਰ ਸਾਥ ਦੇ ਰਹੇ ਹਨ ਉੱਥੇ ਕਈ ਸੂਬਿਆਂ ਵਿੱਚ 65 ਸਾਲ ਤੋਂ ਉਪੱਰ ਨਾਗਰਿਕਾਂ ਲਈ ਫਲੂ ਸੰਬਧੀ ਵਿਸ਼ੇਸ਼ ਵੈਕਸੀਨੇਸ਼ਨ ਵੀ ਕਰ ਰਹੀ ਹੈ ਤਾਂ ਜੋ ਜਦੋਂ ਕਿਸੇ ਨੂੰ ਕੋਰੋਨਾਵਾਇਰਸ ਦਾ ਸ਼ੱਕ ਹੁੰਦਾ ਹੈ ਤਾਂ ਉਸ ਦੇ ਲੱਛਣ ਸਾਫ਼ ਪਤਾ ਲੱਗ ਸਕਣ।

ਫਲੂ ਦਾ ਜੋ ਵੈਕਸੀਨੇਸਨ ਹੈ ਸਰਕਾਰ ਵੱਲੋਂ ਉਂਝ ਹਰ ਸਾਲ ਅਕਤੂਬਰ ਨਵੰਬਰ ਮਹੀਨਿਆਂ ਵਿੱਚ ਹੀ ਹੁੰਦਾ ਹੈ ਪਰ ਸਿਰਫ ਹੁਣ ਇਹ ਕੋਰੋਨਾਸੰਕਟ ਦੇ ਕਾਰਨ ਹੀ ਉਹਨਾ ਮਰੀਜ਼ਾਂ ਦਾ ਕੀਤਾ ਜਾ ਰਿਹਾ ਜਿਹੜੇ ਪਹਿਲਾਂ ਨਹੀਂ ਕਰਵਾ ਸਕੇ।ਜ਼ਿਕਰਯੋਗ ਹੈ ਚਾਹੇ ਦੇਰ ਨਾਲ ਹੀ ਸਹੀ ਪਰ ਇਟਲੀ ਸਰਕਾਰ ਨੇ ਦੇਸ਼ ਵਿੱਚ ਕੋਰੋਨਾ ਸੰਕਟ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਹੀ ਇਟਲੀ ਕੋਰੋਨਾਵਾਇਰਸ ਦੇ ਪੰਜੇ ਵਿੱਚੋ ਆਜ਼ਾਦ ਹੋਵੇਗਾ।


Vandana

Content Editor

Related News