ਇਟਲੀ ''ਚ ਸਿਨੇਮਾਘਰ, ਥੀਏਟਰ ਅਤੇ ਮਿਊਜ਼ੀਅਮ ਕੀਤੇ ਗਏ ਬੰਦ
Sunday, Mar 08, 2020 - 01:36 PM (IST)

ਰੋਮ (ਭਾਸ਼ਾ): ਇਟਲੀ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਟਲੀ ਸਰਕਾਰ ਨੇ ਇਸ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਦੇਸ਼ ਭਰ ਦੇ ਸਿਨੇਮਾਘਰਾਂ, ਥੀਏਟਰਾਂ ਅਤੇ ਮਿਊਜ਼ੀਅਮਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਗਿਊਸੇਪ ਕੋਂਤੇ ਦੇ ਦਸਤਖਤ ਵਾਲੇ ਆਦੇਸ਼ ਵਿਚ ਇਹ ਜਾਣਕਾਰੀ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਇਟਲੀ ਬਣਿਆ ਕੋਰੋਨਾ ਦਾ ਨਵਾਂ ਕੇਂਦਰ, ਇਕ ਦਿਨ 'ਚ 4,600 ਮਾਮਲੇ ਆਏ ਸਾਹਮਣੇ
ਸਰਕਾਰੀ ਵੈਬਸਾਈਟ 'ਤੇ ਪ੍ਰਕਾਸ਼ਿਤ ਆਦੇਸ਼ ਦੇ ਮੁਤਾਬਕ ਉੱਤਰੀ ਇਟਲੀ ਦੇ ਕਈ ਇਲਾਕਿਆਂ ਵਿਚ 1.5 ਕਰੋੜ ਲੋਕਾਂ ਨੂੰ ਜ਼ਬਰਦਸਤੀ ਘਰਾਂ ਵਿਚ ਬੰਦ ਰੱਖਣ ਦੇ ਇਲਾਵਾ ਸਰਕਾਰ ਨੇ ਦੇਸ਼ ਭਰ ਵਿਚ ਸਕੂਲਾਂ, ਨਾਈਟ ਕਲੱਬਾਂ ਅਤੇ ਕਸੀਨੋ ਨੂੰ ਵੀ ਬੰਦ ਕਰ ਦਿੱਤਾ ਹੈ। ਚੀਨ ਦੇ ਬਾਹਰ ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚ ਇਟਲੀ ਦਾ ਨਾਮ ਸਭ ਤੋਂ ਉੱਪਰ ਹੈ ਜਿੱਥੇ ਹੁਣ ਤੱਕ ਇਸ ਜਾਨਲੇਵਾ ਬੀਮਾਰੀ ਦੇ ਕਾਰਨ 230 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਦੀ ਚਪੇਟ 'ਚ ਆਏ 97 ਦੇਸ਼, 1,02,198 ਲੋਕ ਇਨਫੈਕਟਿਡ