ਬਾਲ-ਵਿਆਹ ਨੂੰ ਇਸਲਾਮ ''ਚ ਜਾਇਜ਼ ਠਹਿਰਾਉਣ ਵਾਲੇ ਪਾਕਿ ਮੌਲਵੀ ਨੂੰ ਇਟਲੀ ਸਰਕਾਰ ਨੇ ਪੁੱਠੇ ਪੈਰੀ ਭੇਜਿਆ ਵਾਪਸ
Friday, Apr 10, 2026 - 05:33 PM (IST)
ਬਰੇਸ਼ੀਆ (ਦਲਵੀਰ ਸਿੰਘ ਕੈਂਥ) ਦੁਨੀਆਂ ਦਾ ਕੋਈ ਵੀ ਧਰਮ ਹੋਵੇ ਪਰ ਉਹ ਮਾਸੂਮ ਬਾਲੜੀਆਂ ਨਾਲ ਜਿਣਸੀ ਧੱਕੇਸ਼ਾਹੀ ਜਾਂ ਸੋ਼ਸ਼ਣ ਕਰਨ ਦੀ ਇਜ਼ਾਜ਼ਤ ਨਹੀਂ ਦਿੰਦਾ ਤੇ ਜਿਹੜਾ ਵੀ ਧਰਮ ਦਾ ਚੋਲਾ ਪਾ ਸਖ਼ਸ ਅਜਿਹੇ ਕੰਮਾਂ ਦਾ ਸਮਰਥਨ ਕਰਦਾ ਜਾਂ ਅਵਾਮ ਨੂੰ ਉਕਸਾਉਣ ਲਈ ਕੁਫਰ ਤੋਲਦਾ ਹੈ ਤਾਂ ਅਜਿਹੇ ਸਖ਼ਸ ਨੂੰ ਮਹਿਲਾ ਪ੍ਰਧਾਨ ਇਟਲੀ ਵਰਗੇ ਉੱਚ ਬੋਧਕਤਾ ਵਾਲੇ ਦੇਸ਼ ਨਹੀਂ ਝੱਲਦੇ। ਜਿਸ ਦੀ ਤਾਜ਼ਾ ਮਿਸਾਲ ਉਂਦੋ ਦੇਖਣ ਨੂੰ ਮਿਲੀ ਜਦੋਂ ਇੱਕ ਅੰਡਰਕਵਰ ਪ੍ਰੈੱਸ ਦੇ ਨੁਮਾਇੰਦੇ ਨੇ ਬਾਲ ਦੁਲਹਨਾਂ ਦੇ ਵਿਆਹ/ਨਿਕਾਹ ਕੁਰਾਨ ਦੁਆਰਾ ਜਾਇਜ਼ ਠਹਿਰਾਉਣ ਵਾਲੇ ਇਮਾਮ (ਮੋਲਵੀ )ਦਾ ਨਾ ਸਿਰਫ ਪਰਦਾਫਾਸ਼ ਕੀਤਾ ਸਗੋਂ ਉਸ ਨੂੰ ਪੁੱਠੇ ਪੈਰੀ ਪਾਕਿਸਤਾਨ ਵੀ ਭੇਜ ਦਿੱਤਾ।
ਹੋਇਆ ਇੰਝ ਕਿ ਇਟਾਲੀਅਨ ਟੀ.ਵੀ ਪ੍ਰੋਗਰਾਮ ਫੁਓਰੀ ਦਾਲ ਕੋਰੋ ਦੇ ਰਿਪੋਟਰ ਨੂੰ ਪਾਕਿਸਤਾਨੀ ਮੌਲਵੀ ਅਲੀ ਕਾਸ਼ਿਫ ਨੇ ਦੱਸਿਆ ਕਿ ਕੁੜੀਆਂ ਦਾ ਵਿਆਹ ਪਹਿਲੀ ਮਾਹਵਾਰੀ ਤੋਂ ਬਾਅਦ ਕੀਤਾ ਜਾ ਸਕਦਾ ਹੈ ਜੇਕਰ ਬਾਲੜੀ ਦੇ ਮਾਪੇ ਖੁਸ਼ ਹਨ ਅਤੇ ਨਿਕਾਹ ਲਈ ਸਹਿਮਤ ਹਨ। ਇਹ ਇੱਕ ਇਸਲਾਮਿਕ ਪਰੰਪਰਾ ਵੀ ਹੈ। ਇਟਲੀ ਵਿੱਚ ਮਹਾਨ ਇਸਲਾਮ ਧਰਮ ਦੀ ਰਾਜਧਾਨੀ ਸਮਝਿਆ ਜਾਣ ਵਾਲਾ ਲੰਬਾਰਦੀਆ ਸੂਬੇ ਦਾ ਪ੍ਰਸਿੱਧ ਸ਼ਹਿਰ ਬਰੇਸ਼ੀਆ ਦੇ ਪੁਲਸ ਕਮਿਸ਼ਨਰ ਪਾਓਲੋ ਸਰਤੋਰੀ ਨੇ ਇਸ ਸਾਰੇ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਉਹਨਾਂ ਚੈਨਲ 4 ਦੇ ਰਿਪੋਰਟਰ ਫ੍ਰਾਂਸਿਸਕੋ ਲਿਓਨ ਦੁਆਰਾ ਇਸ ਘਟਨਾ ਸੰਬਧੀ ਬਣਾਈ ਵੀਡਿਓ ਸਟੋਰੀ ਦੀ ਜਾਂਚ ਕੀਤੀ ਜਿਹੜਾ ਕਿ ਪ੍ਰੋਗਰਾਮ ਵਿੱਚ ਇੱਕ ਇਤਾਲੀਅਨ ਵਜੋਂ ਪੇਸ਼ ਹੋ ਮੋਲਵੀ ਕੋਲੋ ਇਸਲਾਮ ਕਬੂਲਣ ਦੀ ਇੱਛਾ ਜ਼ਾਹਿਰ ਕਰਦਾ ਹੈ ਤੇ ਨਾਲ ਹੀ ਇਹ ਜਾਨਣ ਦੀ ਕੋਸ਼ਿਸ਼ ਕਰਦਾ ਹੈ ਕਿ ਇਸਲਾਮ ਧਰਮ ਬੁੱਢੇ ਮਰਦਾਂ ਨੂੰ ਬਾਲ ਦੁਲਹਨਾਂ ਨਾਲ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ।

ਗੁਪਤ ਜਾਂਚ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਪੁਲਸ ਕਮਿਸ਼ਨਰ ਨੇ ਇਹ ਫੈਸਲਾ ਕੀਤਾ ਕਿ ਕਾਸ਼ਿਫ ਨੂੰ ਇਟਲੀ ਦੇ ਇਮੀਗ੍ਰੇਸ਼ਨ ਤੇ ਸੰਯੁਕਤ ਕਾਨੂੰਨ ਦੇ ਆਰਟੀਕਲ 4/ਪੈਰਾ 3 ਦੇ ਤਹਿਤ ਤੁਰੰਤ ਕੱਢਿਆ ਜਾ ਸਕਦਾ ਹੈ।ਇਹ ਕਾਨੂੰਨ ਪੁਲਸ ਨੂੰ ਇੱਕ ਵਿਦੇਸ਼ੀ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਇਜ਼ਾਜ਼ਤ ਦਿੰਦਾ ਹੈ ਜਿਸ ਨੂੰ ਜਨਤਕ ਵਿਵਸਥਾ ਜਾਂ ਦੇਸ਼ ਦੀ ਸੁੱਰਖਿਆ ਲਈ ਖ਼ਤਰਾ ਮੰਨਿਆ ਗਿਆ ਹੋਵੇ ਜਾਂ ਜਿਣਸੀ ਅਪਰਾਧਾਂ ਵਿੱਚ ਸ਼ਾਮਲ ਹੋਵੇ। ਬਰੇਸ਼ੀਆ ਪੁਲਸ ਨੂੰ ਇਹ ਵੀ ਪਤਾ ਲੱਗਾ ਕਿ ਕਾਸ਼ਿਫ ਕੋਲ ਇਟਲੀ ਵਿੱਚ ਰਹਿਣ ਲਈ ਇੱਕ ਵੈਧ ਨਿਵਾਸ ਪਰਮਿਟ ਨਹੀ ਸੀ ਅਤੇ ਜਦੋਂ ਉਸ ਨੇ ਦਸਤਾਵੇਜ਼ ਲਈ ਅਰਜ਼ੀ ਦਿੱਤੀ ਤਾਂ ਪ੍ਰਸ਼ਾਸ਼ਨ ਨੇ ਉਸ ਨੂੰ ਕੋਰੀ ਨਾਂਹ ਕਰ ਦਿੱਤੀ।ਅਜਿਹੇ ਸਥਿਤੀ ਵਿੱਚ ਸਰਤੋਰੀ ਨੇ ਇਹ ਹੁਕਮ ਜਾਰੀ ਕਰ ਦਿੱਤਾ ਕਿ ਕਾਸ਼ਿਫ ਅਲੀ ਨੂੰ ਤੁਰੰਤ ਮਿਲਾਨ ਮਾਲਪੈਂਸਾ ਹਵਾਈ ਅੱਡੇ ਤੇ ਲਿਜਾਇਆ ਜਾਵੇ। ਜਿੱਥੇ ਉਸ ਨੂੰ ਇਸਲਾਮਾਬਾਦ ਜਾਣ ਵਾਲੀ ਉਡਾਣ ਵਿੱਚ ਬਿਠਾ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- 18,51,57,00,000 ਰੁਪਏ ਦਾ ਨੁਕਸਾਨ! ਹੋਰਮੁਜ਼ 'ਚ ਗਾਇਬ ਹੋਇਆ ਅਮਰੀਕਾ ਦਾ ਸਭ ਤੋਂ ਮਹਿੰਗਾ ਡਰੋਨ
ਗੌਰਤਲਬ ਹੈ ਚੈਨਲ 5 ਨੇ ਬੀਤੇ ਦਿਨੀ ਹੀ ਇੱਕ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਅਨੁਸਾਰ ਇਟਲੀ ਦੀਆਂ ਦੋ ਸਦਨਾਂ ਵਾਲੀ ਸੰਸਦ ਵਿੱਚ ਚੈਂਬਰ ਆਫ਼ ਡਿਪਟੀਜ਼ ਦੀ ਪਹਿਲੀ ਕਮੇਟੀ ਵੱਲੋਂ ਬਿੱਲ ਏ ਸੀ 2562 ਦੀ ਜਾਂਚ ਸ਼ਰੂ ਕਰਨ ਤੋਂ ਦੋ ਦਿਨ ਪਹਿਲਾਂ ਜਬਰਦਸਤੀ ਵਿਆਹਾਂ ਲਈ ਸਖ਼ਤ ਸਜ਼ਾਵਾਂ ਲਾਗੂ ਕਰਦਾ ਹੈ ਅਤੇ ਕੁਆਰੇਪਣ ਦੇ ਸਰਟੀਫਿਕੇਟ ਜਾਰੀ ਕਰਨ 'ਤੇ ਵੀ ਪਾਬੰਦੀ ਲਗਾਉਂਦਾ ਹੈ (ਸਿਹਤ ਕਾਰਨਾ ਨੂੰ ਛੱਡਕੇ)।ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਅਗਵਾਈ ਵਾਲੀ ਪਾਰਟੀ ਫਰਤੇਲੀ ਦੀ ਇਤਾਲੀਆ ਦੁਆਰਾ ਪੇਸ਼ ਕੀਤਾ ਗਿਆ ਪ੍ਰਸਤਾਵਿਤ ਕਾਨੂੰਨ ਮਸਜਿਦਾਂ ਲਈ ਵਿਦੇਸ਼ੀ ਫੰਡਿੰਗ ਨੂੰ ਨਿਸ਼ਾਨਾ ਬਣਾਕੇ ਇਸਲਾਮੀ ਸਰਵਉੱਚਤਾ ਅਤੇ ਨਫ਼ਰਤ ਦਾ ਪ੍ਰਚਾਰ ਕਰਨ ਵਾਲੀਆਂ ਮਸਜਿਦਾਂ ਨੂੰ ਬੰਦ ਕਰਨ ਦੇ ਅਧਿਕਾਰ ਦੀ ਮੰਗ ਕਰਕੇ ਇਸਲਾਮੀ ਵੱਖਵਾਦ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਹੈ।ਇਸ ਘਟਨਾ ਦੀ ਇਟਾਲੀਅਨ ਭਾਈਚਾਰੇ ਵਿੱਚ ਜਿੱਥੇ ਚਰਚਾ ਜੋ਼ਰਾਂ 'ਤੇ ਹੈ ਉੱਥੇ ਇਟਾਲੀਅਨ ਲੋਕ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਵੀ ਕਰ ਰਹੇ ਹਨ ।ਇਟਾਲੀਅਨ ਲੋਕਾਂ ਦਾ ਮੰਨਣਾ ਹੈ ਜਿਹੜੇ ਇਟਲੀ ਵਿਚ ਰਹਿਣਾ ਚਾਹੁੰਦੇ ਹਨ ਉਹ ਇਟਲੀ ਦੇ ਸੱਭਿਆਚਾਰ ਤੇ ਕਾਨੂੰਨ ਦਾ ਸਤਿਕਾਰ ਕਰਨ ਤੇ ਕੋਈ ਵੀ ਅਜਿਹੀ ਧਾਰਮਿਕ ਕੱਟੜਤਾ ਵਾਲੀ ਕਾਰਵਾਈ ਨੂੰ ਅੰਜਾਮ ਨਾ ਦੇਣ ਜਿਸ ਦਾ ਖਮਿਆਜ਼ਾ ਉਹਨਾਂ ਨੂੰ ਇਟਲੀ ਤੋਂ ਬਾਹਰ ਦਾ ਰਸਤਾ ਦਿਖਾਾਉਂਦਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
