ਇਟਲੀ ਦੇ ਉੱਘੇ ਅੰਬੇਡਕਰੀ ਕੈਲਾਸ਼ ਬੰਗੜ ਸਰਬਸੰਮਤੀ ਨਾਲ ਬਣੇ ਪ੍ਰਧਾਨ

09/23/2019 4:00:34 PM

ਰੋਮ/ਇਟਲੀ (ਕੈਂਥ)— ਇਟਲੀ ਦੇ ਸ਼ਹਿਰ ਸਨਬੋਨੀ ਫਾਚੋ ਵਿਖੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਇਟਲੀ ਵਲੋਂ ਹੰਗਾਮੀ ਮੀਟਿੰਗ ਪ੍ਰਧਾਨ ਸਰਬਜੀਤ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿੱਚ ਸਰਬਸੰਮਤੀ ਨਾਲ ਸੰਸਥਾ ਦੀ ਚੋਣ ਕੀਤੀ ਗਈ ।ਸੰਸਥਾ ਦੇ ਮੌਜੂਦਾ ਪ੍ਰਧਾਨ ਸਰਬਜੀਤ ਵਿਰਕ ਨੇ ਆਪਣੇ 6 ਸਾਲ ਦੇ ਕਾਰਜ ਕਾਲ ਨੂੰ ਪੂਰਾ ਹੋਣ 'ਤੇ ਸਾਰੇ ਸਾਥੀਆਂ ਦਾ ਤਹਿਦਿਲੋ ਧੰਨਵਾਦ ਕੀਤਾ। ਜਦੋਂ ਕਿ ਬਾਕੀ ਸਾਥੀਆਂ ਵੱਲੋਂ ਸਰਬਜੀਤ ਵਿਰਕ ਵੱਲੋਂ ਇਟਲੀ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਕੀਤੀਆਂ ਘਾਲਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਇਸ ਮੌਕੇ ਨਵੀਂ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸੰਸਥਾ ਦੇ ਸਰਪ੍ਰਸਤ ਸ੍ਰੀ ਗਿਆਨ ਚੰਦ ਸੂਦ ਨੇ ਅਤੇ ਸੰਸਥਾ ਦੇ ਸੀਨੀਅਰ ਸਾਥੀ ਸ੍ਰੀ ਦੇਸ ਰਾਜ ਜੱਸਲ ਅਤੇ ਸ੍ਰੀ ਜੀਤ ਰਾਮ ਨੇ ਮੁੱਢਲੀ ਕਾਰਵਾਈ ਨਿਭਾਈ, ਜਿਸ ਵਿੱਚ ਸਰਬਸੰਮਤੀ ਨਾਲ ਉੱਘੇ ਅੰਬੇਡਕਰੀ ਸਾਥੀ ਅਤੇ ਸੰਸਥਾ ਦੇ ਨਾਲ 14 ਸਾਲ ਤੋਂ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸ੍ਰੀ ਕੈਲਾਸ਼ ਬੰਗੜ ਨੂੰ ਸਰਬਸਮੰਤੀ ਨਾਲ ਨਵਾਂ ਪ੍ਰਧਾਨ ਥਾਪਿਆ ਗਿਆ।ਇਸ ਮੌਕੇ ਕੈਲਾਸ਼ ਬੰਗੜ ਨੇ ਮੀਟਿੰਗ ਵਿੱਚ ਹਾਜ਼ਰ ਅੰਬੇਡਕਰੀ ਨੂੰ ਸੰਬੋਧਿਤ ਕਰਦਿਆਂ ਕਿਹਾ,''ਬਾਬਾ ਸਾਹਿਬ ਅੰਬੇਡਕਰ ਜੀ ਨੇ ਜੋ ਅਧਿਕਾਰ ਸਾਨੂੰ ਭਾਰਤੀ ਸੰਵਿਧਾਨ ਦੇ ਮਾਧਿਅਮ ਨਾਲ ਲੈ ਕੇ ਦਿੱਤੇ ਜੇਕਰ ਭਾਰਤ ਦਾ ਬਹੁਜਨ ਸਮਾਜ ਉਹਨਾਂ ਅਧਿਕਾਰਾਂ ਨੂੰ ਸਮਝ ਕੇ ਸਹੀ ਢੰਗ ਨਾਲ ਵਰਤੋਂ ਕਰੇ ਤਾਂ ਭਾਰਤ ਵਿੱਚ ਨਾ ਹੀ ਸਾਡਾ ਸੋਸ਼ਣ ਹੋਵੇਗਾ ਅਤੇ ਨਾ ਹੀ ਸਾਡੇ ਰਹਿਬਰਾਂ ਦੇ ਮੰਦਿਰ ਅਤੇ ਬੁੱਤ ਤੋੜੇ ਜਾਣਗੇ।''

ਇਸ ਚੋਣ ਪ੍ਰਕਿਰਿਆ ਮੀਟਿੰਗ ਵਿੱਚ ਸਰਬਸੰਤੀ ਨਾਲ ਸੰਸਥਾ ਦੇ ਸਰਪ੍ਰਸਤ ਸ੍ਰੀ ਗਿਆਨ ਚੰਦ ਸੂਦ, ਚੈਅਰਮੈਨ ਸ੍ਰੀ ਸਰਬਜੀਤ ਵਿਰਕ, ਪ੍ਰਧਾਨ ਸ੍ਰੀ ਕੈਲਾਸ਼ ਬੰਗੜ, ਸੀਨੀਅਰ ਵਾਈਸ ਪ੍ਰਧਾਨ ਸ੍ਰੀ ਕੁਲਵਿੰਦਰ ਲੋਈ, ਵਾਈਸ ਪ੍ਰਧਾਨ ਸ੍ਰੀ ਰਾਮ ਕਿਸ਼ਨ, ਸ੍ਰੀ ਦੇਸ ਰਾਜ ਜੱਸਲ, ਸ੍ਰੀ ਅਜਮੇਰ ਦਾਸ ਕਾਲੇਰ ਜਨਰਲ ਸਕੱਤਰ ਸ੍ਰੀ ਲੇਖ ਰਾਜ ਜੱਖੂ, ਸਟੇਜ ਸਕੱਤਰ ਸ੍ਰੀ ਅਸ਼ਵਨੀ ਕੁਮਾਰ, ਵਾਇਸ ਸਟੇਜ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਕੈਸ਼ੀਅਰ ਸ੍ਰੀ ਜੀਤ ਰਾਮ, ਪ੍ਰੈਸ ਸਕੱਤਰ ਸ੍ਰੀ ਰਾਕੇਸ਼ ਕੁਮਾਰ ਜੱਖੂ, ਮੁੱਖ ਸਲਾਹਕਾਰ ਸ੍ਰੀ ਦੇਸ ਰਾਜ ਚੁੰਬਰ, ਸ੍ਰੀ ਅਵਤਾਰ ਪੇਟਰ, ਸ੍ਰੀ ਡਾ. ਰਾਜ ਪਾਲ, ਸ੍ਰੀ ਜੈ ਪਾਲ ਰੋਮ, ਸ੍ਰੀ ਆਚਲ ਕੁਮਾਰ ਕੇਲੈ, ਸ੍ਰੀ ਅਸੋਕ ਭੁੱਲਰ, ਮੈਂਬਰ ਸ੍ਰੀ ਰਾਕੇਸ਼ ਦੁੱਗਲ, ਸ੍ਰੀ ਕਸ਼ਮੀਰੀ ਲਾਲ, ਸ੍ਰੀਸੁਖਵਿੰਦਰ ਟੂਰਾ, ਸ੍ਰੀ ਬਲਦੇਵ ਰਾਜ, ਸ੍ਰੀ ਸੁਵਿੰਦਰ ਸੁੱਖੀ, ਰੇਸ਼ਮ ਪਾਲਾਵਾਲਾ, ਜ਼ਿਲਾ ਇੰਚਾਰਜ ਸ੍ਰੀ ਸ਼ਾਮ ਲਾਲ ਟੂਰਾ ਬਰੈਸ਼ੀਆ, ਸ੍ਰੀ ਸੋਮ ਰਾਜ ਮਾਨਤੋਵਾ, ਸ੍ਰੀ ਜਸਵੀਰ ਚੰਦ ਵਿਚੈਸ਼ਾ, ਸ੍ਰੀ ਜਿੰਦਰ ਕੁਮਾਰ ਵਿਰੋਨਾ, ਸ੍ਰੀ ਸੁਵਿੰਦਰ ਕੁਮਾਰ ਰੋਮਾ, ਸ੍ਰੀ ਰਾਮੇਸ਼ ਲੋਦੀ ਆਦਿ ਅੰਬੇਡਕਰੀ ਸਾਥੀਆਂ ਨੂੰ ਚੁਣਿਆ ਗਿਆ।


Vandana

Content Editor

Related News