‘ਆਪ’ ਆਗੂ ਦੇ ਘਰ ਦਿਨ-ਦਿਹਾੜੇ ਹੋਈ ਚੋਰੀ! ਨਕਦੀ ਦੇ ਨਾਲ-ਨਾਲ ਟੂਟੀਆਂ ਤੇ Wifi ਤਕ ਲਾਹ ਕੇ ਲੈ ਗਏ ਚੋਰ
Tuesday, Jan 06, 2026 - 04:03 PM (IST)
ਮਲਸੀਆਂ (ਅਰਸ਼ਦੀਪ)- ਕਸਬਾ ਮਲਸੀਆਂ ਦੀ ਪੱਤੀ ਹਵੇਲੀ ਵਿਖੇ ਬਜ਼ੁਰਗ ‘ਆਪ’ ਆਗੂ ਦੇ ਘਰੋਂ ਦਿਨ-ਦਿਹਾੜੇ 50 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਪੀੜਤ ਬਜ਼ੁਰਗ ‘ਆਪ’ ਆਗੂ ਬਾਬਾ ਸੰਤੋਖ ਸਿੰਘ (ਸਕੂਟਰਾਂ ਵਾਲੇ) ਨੇ ਦੱਸਿਆ ਕਿ ਉਹ ਆਪਣੀ ਕਿਸੇ ਰਿਸ਼ਤੇਦਾਰੀ ’ਚ ਲੁਧਿਆਣਾ ਗਏ ਹੋਏ ਸਨ। ਉਨ੍ਹਾਂ ਦੇ ਪਿੱਛੋਂ ਘਰ ਬੰਦ ਸੀ। ਇਸੇ ਦੌਰਾਨ ਦਿਨ-ਦਿਹਾੜੇ ਚੋਰ ਘਰ ’ਚ ਦਾਖ਼ਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ।

ਚੋਰਾਂ ਨੇ ਘਰ ’ਚੋਂ 50 ਹਜ਼ਾਰ ਰੁਪਏ ਦੀ ਨਕਦੀ, ਬਾਥਰੂਮ ’ਚ ਲੱਗੀਆਂ ਮਹਿੰਗੀਆਂ ਟੂਟੀਆਂ, ਇਕ ਮਹਿੰਗਾ ਮੋਬਾਈਲ ਫੋਨ, ਵਾਈ-ਫਾਈ ਮਾਡਮ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 2 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੀ ਸਾਰੀ ਘਟਨਾ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਚੁੱਕੀ ਹੈ। ਚੋਰੀ ਦੀ ਘਟਨਾ ਸਬੰਧੀ ਮਲਸੀਆਂ ਪੁਲਸ ਚੌਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਕੈਪ-ਜਾਣਕਾਰੀ ਦਿੰਦੇ ਬਜ਼ੁਰਗ ‘ਆਪ’ ਆਗੂ ਸੰਤੋਖ ਸਿੰਘ, ਸੀ. ਸੀ. ਟੀ. ਵੀ. ਕੈਮਰੇ ’ਚੋਂ ਲਈ ਚੋਰ ਦੀ ਤਸਵੀਰ।
