ਇਟਲੀ ''ਚ ਮੇਅਰ ਨੇ ਭਾਰਤੀ ਭਾਈਚਾਰੇ ਵੱਲੋਂ ਦਿੱਤੀ ਮਦਦ ਲਈ ਕੀਤਾ ਧੰਨਵਾਦ

06/15/2020 6:14:40 PM

ਰੋਮ (ਕੈਂਥ) ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਦੇ ਇਕ ਸ਼ਹਿਰ Offlaga ਵਿਚ ਭਾਰਤੀ ਕਮਿਊਨਟੀ ਦੇ ਲੋਕਾਂ ਵਲੌ ਇਕੱਠੇ ਹੋ ਕੇ ਆਪਣੇ ਕਮੂਨੇ ਨੂੰ ਪਿਛਲੇ ਦਿਨੀ 150 ਲੀਟਰ ਜੈੱਲ ਅਤੇ 6 ਬੁਖਾਰ ਚੈਕ ਕਰਨ ਵਾਲੇ ਥਰਮਾਮੀਟਰ ਮੁਹੱਈਆ ਕਰਵਾਏ ਗਏ।ਇਸ ਮੌਕੇ ਸ਼ਹਿਰ ਦੇ ਮੇਅਰ Giancarlo Mazza ਅਤੇ ਉਹਨਾਂ ਦੇ ਸਹਾਇਕਾਂ ਨੇ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਭਾਰਤੀ ਲੋਕਾਂ ਵੱਲੋਂ ਕੀਤੀ ਮਦਦ ਲਈ ਉਹਨਾਂ ਦਾ ਖਾਸ ਧੰਨਵਾਦ ਵੀ ਕੀਤਾ ਗਿਆ।

ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦਾਨ ਕੀਤੀਆਂ ਚੀਜ਼ਾਂ ਦੀ ਵਰਤੋਂ ਕਮੂਨੇ, ਸਕੂਲ, ਸ਼ਮਸ਼ਾਨ ਘਾਟ ਅਤੇ ਜਾਂ ਫਿਰ ਇਸ ਸ਼ਹਿਰ ਵਿਚ ਜਿੱਥੇ ਵੀ ਜ਼ਿਆਦਾ ਲੋਕਾਂ ਦੀ ਆਵਾਜਾਈ ਹੋਵੇਗੀ ਉੱਥੇ ਵਰਤੋਂ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੇਅਰ ਇਕ ਡਾਕਟਰ ਵੀ ਹਨ ਅਤੇ ਇਸ ਪੱਖੋ ਉਹ ਕੋਵਿਡ ਵਾਇਰਸ ਸੰਬੰਧੀ ਤਜੁਰਬਾ ਅਤੇ ਸੂਚਨਾਵਾਂ ਦੀ ਵਧੇਰੇ ਸੂਝਬੂਝ ਰੱਖਦੇ ਹਨ।ਸਮੂਹ ਭਾਰਤੀ ਲੋਕਾਂ ਵੱਲੋਂ ਟਰਾਂਸਲੇਟਰ ਜੈਸਿਕਾ ਕੌਰ ਵੱਲੋਂ ਜਿਥੇ ਵਾਰਤਾਲਾਪ ਦਾ ਅਨੁਵਾਦ ਕੀਤਾ ਗਿਆ ਉਸ ਨਾਲ ਹੀ ਇਕ ਕੇਕ ਵੀ ਕੱਟਿਆ ਗਿਆ ਜਿਸ ਨੂੰ ਕਿ ਜੈਸਿਕਾ ਨੇ ਆਪ ਤਿਆਰ ਕੀਤਾ ਸੀ। ਇਸ ਸਮੇ ਹਰਜੀਤ ਸਿੰਘ,ਹਰਭੇਜ ਸਿੰਘ ,ਤਲਵਿੰਦਰ ਸਿੰਘ, ਰਾਜ ਕੁਮਾਰ, ਤਰਸੇਮ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਅਤੇ ਭਾਰਤੀ ਅਤੇ ਇਟਾਲੀਅਨ ਲੋਕ ਵੀ ਮੌਜੂਦ ਸਨ।


Vandana

Content Editor

Related News