ਇਟਲੀ : ਮਹਿਲਾ ਦਿਵਸ ''ਤੇ ਔਰਤਾਂ ਦਾ ਸਨਮਾਨ
Sunday, Mar 09, 2025 - 12:16 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਅੰਤਰਾਸ਼ਟਰੀ ਮਹਿਲਾ ਦਿਵਸ ਨੂੰ ਔਰਤਾਂ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਉੱਥੇ ਹੀ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਵੱਲੋਂ ਇਸ ਦਿਵਸ 'ਤੇ ਵਿਸ਼ੇਸ਼ ਉਪਰਾਲਾ ਕਰਦਿਆਂ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ। ਯੂਨੀਅਨ ਸਿੱਖ ਸੰਸਥਾ ਦੇ ਸੇਵਾਦਾਰਾਂ ਵੱਲੋਂ ਯੂਨੀਅਨ ਸਿੱਖ ਇਟਲੀ ਦੀ ਲੀਗਲ ਮੈਂਬਰ ਕ੍ਰਿਸਤੀਨਾ ਚਿਆਦੋਤੀ, ਏਵਾ ਲੁਚੇਂਤੀ ਕੌਂਸਲਰ ਨੋਵੇਲਾਰਾ, ਨੋਵੇਲਾਰਾ ਮੇਅਰ ਸੇਕੈਟਰੀ ਏਰੀਕਾ ਟਾਚੀਨੀ ਅਤੇ ਪਾਦੋਵਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਕਰ ਰਹੀ ਪੰਜਾਬ ਦੀ ਧੀ ਜਸਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਗ੍ਰੀਨ ਕਾਰਡ ਲਈ ਹੁਣ ਦੇਣੀ ਪਵੇਗੀ ਸੋਸ਼ਲ ਮੀਡੀਆ ਹੈਂਡਲ ਦੀ ਜਾਣਕਾਰੀ
ਇਸ ਮੌਕੇ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਵੱਲੋਂ ਬੋਲਦਿਆ ਦੱਸਿਆ ਕਿ ਮਹਿਲਾਵਾਂ ਦਾ ਸਮਾਜ ਦੀ ਤਰੱਕੀ ਵਿੱਚ ਬੇਹੱਦ ਯੋਗਦਾਨ ਹੈ। ਸਿੱਖ ਧਰਮ ਸਾਨੂੰ ਔਰਤਾਂ ਦੇ ਉੱਚੇ ਸਥਾਨ ਬਾਰੇ ਸਿਖਾਉਂਦਾ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਦੀਆ ਪਹਿਲਾਂ ਹੀ ਔਰਤ ਨੂੰ ਉੱਚਾ ਸਥਾਨ ਦਿੱਤਾ ਸੀ ਅਤੇ ਸਮਾਜ ਨੂੰ ਮਹਿਲਾਵਾਂ ਦਾ ਆਦਰ ਕਰਨ ਦਾ ਪੈਗਾਮ ਦਿੱਤਾ ਸੀ। ਉਨ੍ਹਾਂ ਸਾਰੀਆਂ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।