ਇਟਲੀ : ਫੁੱਟਬਾਲ ਟੂਰਨਾਮੈਂਟ ''ਚ ਅਜ਼ਾਦ ਕਲੱਬ ਵਲਦਾਰਨੋ ਦੀ ਟੀਮ ਰਹੀ ਜੇਤੂ
Friday, Oct 26, 2018 - 09:44 AM (IST)
ਮਿਲਾਨ/ਇਟਲੀ (ਸਾਬੀ ਚੀਨੀਆ)— ਅਜ਼ਾਦ ਫੁੱਟਬਾਲ ਕਲੱਬ ਵਲਦਾਰਨੋ ਵਲੋਂ ਕਰਵਾਏ ਫੁੱਟਬਾਲ ਟੂਰਨਾਮੈਂਟ 'ਚ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਜਿੰਨ੍ਹਾਂ ਵਿਚ ਗਰੁੱਪ ਮੈਚਾਂ ਤੋਂੋ ਬਾਅਦ ਸੈਮੀਫਾਈਨਲ ਮੈਚ ਕਰਵਾਏ ਗਏ। ਖਿਡਾਰੀਆਂ ਨੇ ਆਪੋ ਆਪਣੀਆਂ ਟੀਮਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਰਵਉਤੱਮ ਖੇਡ ਦਾ ਪ੍ਰਦਰਸ਼ਨ ਕੀਤਾ। ਜਿੱਤਾਂ-ਹਾਰਾਂ ਦਾ ਸਫਰ ਤੈਅ ਕਰਦਿਆਂ ਅੰਤ ਅਜ਼ਾਦ ਫੁੱਟਬਾਲ ਕਲੱਬ (ਵਲਦਾਰਨੋ) ਤੇ ਪੰਜਾਬ ਫੁੱਟਬਾਲ ਕਲੱਬ ਦੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ, ਜਿਸ ਵਿਚ ਅਜ਼ਾਦ ਕਲੱਬ ਵਲਦਾਰਨੋ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਜਿੱਤ ਪ੍ਰਾਪਤ ਕਰਕੇ ਜੇਤੂ ਕੱਪ ਚੁੱਕਣ ਦਾ ਮਾਣ ਪ੍ਰਾਪਤ ਕੀਤਾ।

ਬੈਸਟ ਪਲੇਅਰ ਜਸਮੀਤ ਸਿੰਘ ਤੇ ਪ੍ਰਮਿੰਦਰ ਮਾਨ ਰਹੇ। ਬਲਰਾਜ ਟਿਵਾਣਾ ਨੂੰ ਬੈਸਟ ਗੋਲਕੀਪਰ ਐਲਾਨਿਆ ਗਿਆ। ਇਸ ਮੌਕੇ ਇਟਲੀ ਦੇ ਉੱਘੇ ਸਮਾਜ ਸੇਵੀ ਹਰਬਿੰਦਰ ਸਿੰਘ ਧਾਲੀਵਾਲ, ਗਾਖਲ ਬ੍ਰਦਰਜ਼ ਤੇ ਲਵ ਕੁੰਮਰਾ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ। ਹਰਪ੍ਰੀਤ ਸਿੰਘ ਜੀਰ੍ਹਾ ਦੁਆਰਾ ਕਮੈਂਟਰੀ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਸ. ਜਗਮੀਤ ਸਿੰਘ ਦੁਰਗਾਪੁਰ, ਗੁਰਪ੍ਰੀਤ ਪਨੇਸਰ, ਅਰਨਦੀਦ ਧਨੋਆ ਦੀਪੂ ਸੈਣੀ, ਨਿੰਦਰ ਧਾਲੀਵਾਲ ਅੰਮ੍ਰਿਤ ਕਾਹਲੋ, ਜਸਵੰਤ ਗੋਸਲ, ਹਰਨੇਕ ਸਿੰਘ ਵਲੋਂੋ ਜਿੱਥੇ ਇਸ ਫੁੱਟਬਾਲ ਟੂਰਨਾਮੈਂਟ ਨੂੰ ਕਰਵਾਉਣ ਲਈ ਬਹੁਮੁੱਲਾ ਯੋਗਦਾਨ ਪਾਇਆ ਗਿਆ, ਉੱਥੇ ਆਏ ਮਹਿਮਾਨਾਂ ਨੂੰ ਜੀ ਆਇਆਂ ਵੀ ਆਖਿਆ ਗਿਆ।
