ਇਟਲੀ : ਪ੍ਰਸਿੱਧ ਦੋਗਾਣਾ ਜੋੜੀ ਲੱਖਾ ਨਾਜ਼ ਨੇ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਭਰੀ ਹਾਜ਼ਰੀ

Thursday, May 19, 2022 - 03:00 PM (IST)

ਇਟਲੀ : ਪ੍ਰਸਿੱਧ ਦੋਗਾਣਾ ਜੋੜੀ ਲੱਖਾ ਨਾਜ਼ ਨੇ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਭਰੀ ਹਾਜ਼ਰੀ

ਰੋਮ (ਕੈਂਥ): ਇਨਕਲਾਬ ਦੇ ਮੋਢੀ ਸਤਿਗੁਰ ਰਵਿਦਾਸ ਜੀ ਦਾ 645ਵਾਂ ਗੁਰਪੁਰਬ ਇਟਲੀ ਦੇ ਜਿਲ੍ਹਾ ਨਾਪੋਲੀ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸੰਸਥਾ ਨਾਪੋਲੀ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।  ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਆਖੰਡ ਪਾਠ ਜੀ ਦਾ ਜਾਪ ਕੀਤਾ ਗਿਆ। ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ, ਜਿਸ ਵਿੱਚ ਪੰਜਾਬ ਦੀ ਮਾਣਮੱਤੀ ਗਾਇਕ ਜੋੜੀ ਲਖਵੀਰ ਲੱਖਾ ਤੇ ਬੀਬਾ ਗੁਰਿੰਦਰ ਨਾਜ ਨੇ ਗੁਰੂ ਜੀ ਦੀ ਜੀਵਨੀ ਸਬੰਧੀ ਧਾਰਮਿਕ ਗੀਤ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਸੈਰ ਸਪਾਟਾ ਵੀਜ਼ਾ ਅਰਜ਼ੀਆਂ 'ਚ ਭਾਰਤ ਸਭ ਤੋਂ ਮੂਹਰੇ 

ਵਰਨਣਯੋਗ ਹੈ ਕਿ ਇਸ ਸਮਾਗਮ ਵਿੱਚ ਇਟਲੀ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਬੈਰਗਾਮੋ , ਬਾਰੀ ਸਲੇਰਨੋ ਅਤੇ ਰੋਮ ਆਦਿ ਜ਼ਿਕਰਯੋਗ ਹਨ। ਆਈਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਪ੍ਰਬੰਧਕਾਂ ਵੱਲੋਂ ਦੋਗਾਣਾ ਜੋੜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।


author

Vandana

Content Editor

Related News