ਇਟਲੀ ''ਚ ਸਿਨੇਮਾਘਰਾਂ ਦੀ ਖੁਦਾਈ ਦੌਰਾਨ ਮਿਲੀ 2000 ਸਾਲ ਪੁਰਾਣੀ ਰੋਮਨ ਸੂਰਜਘੜੀ

11/10/2017 2:36:51 PM

ਰੋਮ(ਬਿਊਰੋ)— ਇਟਲੀ ਵਿਚ ਇਕ ਸਿਨੇਮਾਘਰ ਦੀ ਖੁਦਾਈ ਦੌਰਾਨ 2 ਹਜ਼ਾਰ ਸਾਲ ਪੁਰਾਣੀ ਰੋਮਨ ਸੂਰਜਘੜੀ ਮਿਲੀ ਹੈ। ਇਹ ਘੜੀ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਇਸ 'ਤੇ ਕੁੱਝ ਲਿਖਿਆ ਵੀ ਹੋਇਆ ਹੈ। ਕੈਮਬ੍ਰਿਜ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ।
ਏਜੰਸੀ ਦੀ ਖਬਰ ਮੁਤਾਬਕ ਖਾਸ ਗੱਲ ਇਹ ਹੈ ਕਿ ਸੂਰਜਘੜੀ ਕਰੀਬ 2 ਹਜ਼ਾਰ ਸਾਲ ਤੱਕ ਬਿਨਾਂ ਕਿਸੇ ਨੁਕਸਾਨ ਦੇ ਬਣੀ ਰਹੀ। ਇਸ 'ਤੇ ਲਿਖੇ ਲੈਟਿਨ ਭਾਸ਼ਾ ਦੇ 2 ਸ਼ਬਦਾਂ ਤੋਂ ਖੋਜਕਾਰਾਂ ਨੂੰ ਇਸ ਨੂੰ ਬਣਾਉਣ ਵਾਲੇ ਵਿਅਕਤੀ ਦੇ ਬਾਰੇ ਵਿਚ ਮਹੱਤਵਪੂਰਨ ਜਾਣਕਾਰੀ ਮਿਲੀ ਹੈ।
ਸਿਨੇਮਾਘਰਾਂ ਦੀ ਖੁਦਾਈ ਦੌਰਾਨ ਮਿਲੀ ਘੜੀ
ਰੋਮ ਦੇ ਸ਼ਹਿਰ ਇੰਟੇਰਾਮਨਾ ਲਿਰੇਨਾਸ ਵਿਚ ਇਹ ਸੂਰਜਘੜੀ ਮਿਲੀ। ਇਸ ਨੂੰ ਬ੍ਰਿਟੇਨ ਦੀ ਕੈਮਬ੍ਰਿਜ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਲੱਭਿਆ।
ਬਹੁਤ ਖਾਸ ਹੈ ਇਹ ਸੂਰਜਘੜੀ
ਕੈਮਬ੍ਰਿਜ ਦੇ ਲੈਕਚਰਾਰ ਅਲੇਸਾਦ੍ਰੋ ਲਾਓਨਾਰੋ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ 100 ਤੋਂ ਵੀ ਘੱਟ ਸੂਰਜਘੜੀਆਂ ਹਨ। ਇਨ੍ਹਾਂ ਵਿਚੋਂ ਬਹੁਤ ਘੱਟ ਹਨ ਜਿਨ੍ਹਾਂ 'ਤੇ ਕੁੱਝ ਲਿਖਿਆ ਮਿਲਿਆ ਹੈ। ਇਹ ਲਈ ਇਹ ਸੂਰਜਘੜੀ ਖਾਸ ਹੈ।


Related News