ਚੀਨ ਦੇ OBOR ਪ੍ਰਾਜੈਕਟ ''ਚ ਸ਼ਾਮਲ ਹੋ ਸਕਦੈ ਇਟਲੀ

03/08/2019 11:16:11 AM

ਰੋਮ (ਬਿਊਰੋ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸੇ ਮਹੀਨੇ ਇਟਲੀ ਦੌਰੇ 'ਤੇ ਜਾ ਰਹੇ ਹਨ। ਸੰਭਾਵਨਾ ਹੈ ਕਿ ਇਸ ਦੌਰਾਨ ਦੋਹਾਂ ਦੇਸ਼ ਵਿਚਾਲੇ ਚੀਨ ਦੇ ਅਭਿਲਾਸ਼ੀ ਪ੍ਰਾਜੈਕਟ 'ਤੇ ਸਮਝੌਤਾ ਹੋ ਸਕਦਾ ਹੈ। ਇਸ ਸਮਝੌਤੇ ਨਾਲ ਅਮਰੀਕੀ ਅਧਿਕਾਰੀਆਂ ਅਤੇ ਯੂਰਪੀ ਯੂਨੀਅਨ ਦੇ ਨੇਤਾਵਾਂ ਦੀ ਚਿੰਤਾ ਵੱਧ ਸਕਦੀ ਹੈ। ਇਟਲੀ ਚੀਨ ਦੇ ਅਭਿਲਾਸ਼ੀ ਪ੍ਰਾਜੈਕਟ ਵਨ ਬੈਲਟ, ਵਨ ਰੋਡ (OBOR) ਵਿਚ ਸਾਮਲ ਹੋਣ ਦਾ ਵਿਚਾਰ ਕਰ ਰਿਹਾ ਹੈ। ਜੇਕਰ ਇਹ ਸਮਝੌਤਾ ਹੁੰਦਾ ਹੈ ਤਾਂ ਚੀਨ ਨੂੰ ਆਪਣੇ ਗਲੋਬਲ ਬੁਨਿਆਦੀ ਪ੍ਰਾਜੈਕਟ ਨੂੰ ਪੱਛਮੀ ਯੂਰਪ ਵਿਚ ਹੋਰ ਡੂੰਘਾਈ ਤੱਕ ਲੈ ਜਾਣ ਵਿਚ ਮਦਦ ਮਿਲੇਗੀ। ਇਸ ਦੀ ਮਦਦ ਨਾਲ ਚੀਨ ਆਪਣੇ ਆਰਥਿਕ ਹਿੱਤ ਨੂੰ ਵਿਸਥਾਰ ਦੇ ਕੇ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਆਰਥਿਕ ਵਿਕਾਸ ਮੰਤਰਾਲੇ ਦੇ ਮੰਤਰੀ ਮਿਸ਼ੇਲ ਜੇਰਾਚੀ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਇਸੇ ਮਹੀਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਰੋਮ ਦੇ ਦੌਰੇ 'ਤੇ ਹੋਣਗੇ ਉਦੋਂ ਚੀਨੀ ਪਹਿਲ 'ਓ.ਬੀ.ਓ.ਆਰ.' ਲਈ ਸਹਿਯੋਗ ਦੇ ਪਹਿਲੇ ਕਦਮ ਦੇ ਤਹਿਤ ਮੈਮੋਰੈਂਡਮ ਦਸਤਖਤ ਕੀਤਾ ਜਾਵੇਗਾ। ਇਕਰਾਰਨਾਮੇ ਦੇ ਪ੍ਰਮੁੱਖ ਵਾਰਤਾਕਾਰਾਂ ਵਿਚੋਂ ਇਕ ਮਿਸ਼ੇਲ ਨੇ ਕਿਹਾ,''ਹਾਲੇ ਇਹ 100 ਫੀਸਦੀ ਨਿਸ਼ਚਿਤ ਨਹੀਂ ਹੈ ਪਰ ਮੇਰਾ ਮੰਨਣਾ ਹੈ ਕਿ ਇਸ ਦੀ ਚੰਗੀ ਸੰਭਾਵਨਾ ਹੈ।'' ਜੇਕਰ ਇਟਲੀ ਚਾਈਨੀਜ਼ ਨਿਵੇਸ਼ ਨੂੰ ਵਧਾਉਣ ਦੀ ਦਿਸ਼ਾ ਵਿਚ ਕਦਮ ਚੁੱਕਦਾ ਹੈ ਤਾਂ ਇਹ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਜੀ-7 ਸਮੂਹ ਦਾ ਪਹਿਲਾ ਮੈਂਬਰ ਹੋਵੇਗਾ।


Vandana

Content Editor

Related News