ਇਟਲੀ ਦੇ ਕਈ ਸੂਬਿਆਂ ''ਚ ਕੁਦਰਤ ਦੀ ਤਬਾਹੀ, ਭਾਰੀ ਮੀਂਹ ਨਾਲ ਹੜ੍ਹ ਵਰਗੀ ਨੌਬਤ

Friday, May 17, 2024 - 05:51 PM (IST)

ਰੋਮ/ਮਿਲਾਨ (ਦਲਵੀਰ ਕੈਂਥ, ਸਾਬੀ ਚੀਨੀਆਂ): ਇਟਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਇਟਲੀ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਨੇ ਪਿਛਲੇ 170 ਸਾਲਾਂ ਦਾ ਰਿਕਾਰਡ ਤੋੜਿਆ ਹੈ। ਜਿਸ ਨਾਲ ਇਟਲੀ ਦੇ ਸੂਬਾ ਲੰਬਰਦੀਆ, ਵੇਨੇਤੋ ਅਤੇ ਇਮੀਲੀਆ ਰੋਮਾਨਾ ਦਾ ਜਨਜੀਵਤ ਪ੍ਰਭਾਵਿਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਰਿਸ਼ ਨਾਲ ਕਈ ਸੜਕਾਂ 'ਤੇ ਹੜ੍ਹ ਵਾਂਗ ਪਾਣੀ ਭਰ ਗਿਆ। ਇਕ ਇਲਾਕੇ ਦੇ ਘਰਾਂ ਵਿੱਚ ਵੀ ਪਾਣੀ ਦੇ ਨਾਲ ਸਮੁੰਦਰ ਦੀਆਂ ਮੱਛੀਆਂ ਦੇ ਆਉਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ।

PunjabKesari

ਮੀਂਹ ਦਾ ਪਾਣੀ ਸਕੂਲਾਂ ਵਿੱਚ ਵੀ ਵੜ ਜਾਣ ਦੀ ਖ਼ਬਰਾਂ ਸਾਹਮਣੇ ਆਈਆ ਹਨ। ਪ੍ਰਸ਼ਾਸ਼ਨ ਦੁਆਰਾ ਬੜੀ ਮੁਸਤੈਦੀ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਲੰਬਾਰਦੀਆਂ ਅਤੇ ਹੋਰ ਸੂਬਿਆ ਦੀਆਂ ਨਦੀਆ ਵਿੱਚ ਪਾਣੀ ਦਾ ਵਹਾਅ ਕਾਫੀ ਵੱਧਿਆ ਹੋਇਆ ਹੈ। ਜੋ ਕਿ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕੀਆਂ ਹਨ।   ਇਟਲੀ ਦੇ ਮੁੱਖ ਹਾਈਵੇਅ ਏ-4 'ਤੇ ਵੀ ਕਈ ਜਗ੍ਹਾ ਪਾਣੀ ਭਰਿਆ ਦੇਖਿਆ ਗਿਆ। ਇਸ ਹੜ੍ਹ ਵਰਗੇ ਹਾਲਾਤ ਵਿੱਚ ਭਾਵੇਂ  ਸਥਾਨਕ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆ ਕੇ ਹੈਲੀਕਾਪਟਰ ਅਤੇ ਐਂਬੂਲੈਂਸਾਂ ਦੇ ਨਾਲ ਪੁੱਜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਪਰ ਲੋਕ ਫਿਰ ਵੀ ਘਬਰਾਏ ਹੋਏ ਦੇਖੇ ਜਾ ਰਹੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟੈਕਸਾਸ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਚਾਰ ਲੋਕਾਂ ਦੀ ਮੌਤ

ਇਸ ਭਾਰੀ ਮੀਂਹ ਨਾਲ ਲੋਕਾਂ ਦੇ ਘਰਾਂ ਤੇ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਲੋਕਾ ਇਨ੍ਹਾਂ ਹਾਲਾਤ ਨਾਲ ਜੂਝਦੇ ਨਜਰ ਆ ਰਹੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਇਸੇ ਤਰਾਂ ਜਾਰੀ ਰਿਹਾ, ਲੋਕਾਂ ਦੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਕੋਰੋਨਾ ਮਹਾਮਾਰੀ ਨੇ ਇਟਲੀ ਨੂੰ ਬੁਰੀ ਤਰਾਂ ਝੰਬਿਆ ਹੈ, ਉੱਥੇ ਹੀ ਆਏ ਦਿਨ ਆਉਂਦੇ ਛੋਟੇ-ਛੋਟੇ ਭੁਚਾਲ ਦੇ ਝਟਕੇ, ਖਰਾਬ ਮੌਸਮ ਦਾ ਸਾਹਮਣਾ ਇਟਲੀ ਦੇ ਬਾਸ਼ਿੰਦਿਆਂ ਨੂੰ ਕਈ ਵਾਰ ਕਰਨਾ ਪਿਆ ਹੈ। ਇਸ ਭਾਰੀ ਮੀਂਹ ਕਾਰਨ ਇਟਲੀ ਦੇ ਕਈ ਇਲਾਕੇ ਮੌਸਮ ਵਿਭਾਗ ਨੇ ਪੀਲੇ ਖ਼ਤਰੇ ਦੇ ਨਿਸ਼ਾਨ ਵਿੱਚ ਐਲਾਨ ਦਿੱਤੇ ਹਨ ਜਿੱਥੇ ਕਿ ਜੇਕਰ ਭਾਰੀ ਮੀਂਹ ਦੁਬਾਰਾ ਪੈ ਜਾਂਦਾ ਹੈ ਤਾਂ ਹੜ੍ਹ ਆ ਸਕਦਾ ਹੈ ਕਿਉਂਕਿ ਨਦੀਆਂ ਦੇ ਕਿਨਾਰੇ ਤੇਜ ਪਾਣੀ ਦੇ ਵਹਾਅ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News