ਇਟਲੀ ''ਚ ਬੱਚਿਆਂ ਨੂੰ ਪੰਜਾਬੀ ਤੇ ਹਿੰਦੀ ਸਿਖਾਓੁਣ ਲਈ ਹੋਈ ਇਤਿਹਾਸਕ ਸ਼ੁਰੂਆਤ

Wednesday, Jun 09, 2021 - 03:40 PM (IST)

ਇਟਲੀ ''ਚ ਬੱਚਿਆਂ ਨੂੰ ਪੰਜਾਬੀ ਤੇ ਹਿੰਦੀ ਸਿਖਾਓੁਣ ਲਈ ਹੋਈ ਇਤਿਹਾਸਕ ਸ਼ੁਰੂਆਤ

ਮਿਲਾਨ/ਇਟਲੀ (ਸਾਬੀ ਚੀਨੀਆ) - ਇਟਲੀ ਦੇ ਸ਼ਹਿਰ ਅਪ੍ਰੀਲੀਆ ਦੀ ਨਗਰ ਕੌਂਸਲ ਵੱਲੋਂ ਇਕ ਇਤਿਹਾਸਕ ਫ਼ੈਸਲਾ ਕਰਿਦਆਂ ਭਾਰਤੀ ਮੂਲ ਦੇ ਛੋਟੇ ਬੱਚਿਆਂ ਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਗਿਆਨ ਦੀ ਸਿਖਲਾਈ ਲਈ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ। ਮਾ. ਦਵਿੰਦਰ ਸਿੰਘ ਦੇ ਯਤਨਾਂ ਨਾਲ ਆਰੰਭ ਹੋਏ ਇਸ ਸਕੂਲ ਵਿਚ ਫਿਲਹਾਲ ਹਫ਼ਤੇ ਵਿਚ 2 ਦਿਨ ਪੰਜਾਬੀ ਤੇ ਹਿੰਦੀ ਪੜਾਉਣ ਦੀਆਂ ਕਲਾਸਾਂ ਸ਼ੁਰੂ ਹੋਈਆਂ ਹਨ, ਜਿਸ ਵਿਚ ਬੱਚਿਆਂ ਨੂੰ ਮੁਫ਼ਤ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿਖਲਾਈ ਦਿੱਤੀ ਜਾਵੇਗੀ।

ਇਸ ਮੌਕੇ ਇਲਾਕੇ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਸਮੀ ਉਦਘਾਟਨ ਸਮਾਰੋਹ ਮੌਕੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮਾ. ਦਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਇਟਲੀ ਵਿਚ ਪਿਛਲੇ 30 ਸਾਲਾਂ ਤੋਂ ਸੈਨਸਾਂ ਕਨਫੀਨੇ ਨਾਮੀ ਸੰਸਥਾ ਵਿਦੇਸ਼ੀ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੀ ਆ ਰਹੀ ਹੈ ਅਤੇ ਹੁਣ ਉਨਾ ਵੱਲੋਂ ਦੂਜੇ ਦੇਸ਼ਾ ਤੋਂ ਆਏ ਲੋਕਾਂ ਦੇ ਬੱਚਿਆਂ ਨੂੰ ਇਟਲੀ ਦੀ ਮਾਤਰ ਭਾਸ਼ਾ ਦੇ ਗਿਆਨ ਦੇ ਨਾਲ-ਨਾਲ ਬੱਚਿਆਂ ਦੀ ਮਨਪੰਸਦ ਭਾਸ਼ਾ ਸਿੱਖਾਉਣ ਲਈ ਵੀ ਯਤਨ ਆਰੰਭ ਕੀਤੇ ਗਏ ਹਨ। ਇਸ ਮੌਕੇ ਜੁੜੇ ਭਾਰਤੀ ਆਗੂਆਂ ਨੇ ਆਖਿਆ ਕਿ ਇਸ ਸੁਵਿਧਾ ਨੂੰ ਆਪੋ-ਆਪਣੇ ਨਗਰ ਕੌਂਸਲਾਂ ਵਿਚ ਲਾਗੂ ਕਰਾਉਣ ਤੋਂ ਇਲਾਵਾ ਇਟਲੀ ਗੌਰਮਿੰਟ ਕੋਲ ਵੀ ਮੰਗ ਉਠਾਉਣਗੇ ਕਿ ਪੰਜਾਬੀ ਅਤੇ ਹਿੰਦੀ ਦੀ ਇਕ-ਇਕ ਹੋਰ ਕਲਾਸ ਸਾਰੇ ਸਕੂਲਾਂ ਵਿਚ ਵੀ ਸ਼ੁਰੂ ਕੀਤੀ ਜਾਵੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਕਾਰਜ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਉਲੀਕੇ ਜਾਂਦੇ ਸਨ ਪਰ ਇਸ ਵਾਰ ਇਸ ਨੂੰ ਨਗਰ ਕੌਂਸਲ ਦੇ ਸਹਿਯੋਗ ਨਾਲ ਇਕ ਸਕੂਲ ਰੂਪ ਵਿਚ ਸ਼ੁਰੂ ਕਰਕੇ ਸਥਾਨਕ ਨਗਰ ਕੌਂਸਲ ਨੇ ਚੰਗੀ ਸ਼ੁਰੂਆਤ ਕੀਤੀ ਹੈ।


author

cherry

Content Editor

Related News