ਹੁਣ ਇਟਲੀ ''ਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਵਿਡ-19 ਵੈਕਸੀਨ

Tuesday, Jun 01, 2021 - 12:45 PM (IST)

ਹੁਣ ਇਟਲੀ ''ਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਵਿਡ-19 ਵੈਕਸੀਨ

ਰੋਮ(ਕੈਂਥ)- ਪੂਰੀ ਦੁਨੀਆ ਵਿਚ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਦੇ ਕਾਰਨ ਪੂਰੀ ਦੁਨੀਆ ਵਿਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਉਥੇ ਹੀ ਇਟਲੀ ਨੇ ਬਹੁਤ ਹੀ ਜੱਦੋ-ਜਹਿਦ ਦੇ ਮਗਰੋਂ ਹੁਣ ਕਾਫ਼ੀ ਹੱਦ ਤੱਕ ਇਸ ਬਿਮਾਰੀ 'ਤੇ ਕਾਬੂ ਪਾਉਣ ਵਿਚ ਸਫ਼ਲਤਾ ਹਾਸਲ ਕਰ ਲਈ ਹੈ। ਕਿਉਂਕਿ ਇਟਲੀ ਵਿਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਸ ਮਹਾਮਾਰੀ ਨੂੰ ਰੋਕਣ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਪਹਿਲਾਂ ਸਿਰਫ਼ ਬਾਲਗਾਂ ਨੂੰ ਹੀ ਲੱਗ ਰਿਹਾ ਸੀ ਪਰ ਹੁਣ ਇਸੇ ਲੜੀ ਤਹਿਤ ਇਟਲੀ ਦੇ ਡਰੱਗ ਰੈਗੂਲੇਟਰ (ਏ.ਆਈ.ਐੱਫ.ਏ.) ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐਨਟੈਕ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਬੰਧੀ ਸੋਮਵਾਰ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਜਿਸ ਤਹਿਤ ਇਟਲੀ ਵਿਚ ਕੋਵਿਡ 19 'ਤੇ ਕਾਬੂ ਪਾਉਣ ਲਈ ਨਾਬਾਲਗਾਂ ਦੇ ਵੈਕਸੀਨੇਸ਼ਨ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਉਧਰ ਯੂਰਪੀਅਨ ਮੈਡੀਸਨਜ਼ ਏਜੰਸੀ (ਈ.ਐੱਮ.ਏ.) ਵੱਲੋਂ ਕੋਵਿਡ-19 ਟੀਕੇ ਨੂੰ 12-15 ਉਮਰ ਸਮੂਹ ਲਈ ਇਸਤੇਮਾਲ ਕਰਨ ਦੀ ਆਪਣੀ ਪ੍ਰਵਾਨਗੀ ਦੇ ਕਈ ਦਿਨਾਂ ਬਾਅਦ ਇਟਲੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। 12-15 ਉਮਰ ਵਰਗ ਵਿਚ ਇਸ ਟੀਕੇ ਨੂੰ 2 ਖ਼ੁਰਾਕਾਂ ਦੇ ਰੂਪ ਵਿਚ ਦਿੱਤਾ ਜਾਵੇਗਾ ਅਤੇ ਇਸ ਵਿਚਕਾਰ ਘੱਟੋ-ਘੱਟ 3 ਹਫ਼ਤਿਆਂ ਦੇ ਅੰਤਰਾਲ ਦੀ ਜ਼ਰੂਰਤ ਹੋਏਗੀ। 


author

cherry

Content Editor

Related News