ਇਸ ਦੇਸ਼ ''ਚ ਲੋਕਾਂ ਨੂੰ ਲੱਗੀ ਮੌਜ਼, ਟੂਟੀ ''ਚੋਂ ਪਾਣੀ ਦੀ ਜਗ੍ਹਾ ਨਿਕਲੀ ਸ਼ਰਾਬ (ਵੀਡੀਓ)

03/08/2020 3:09:29 PM

ਰੋਮ (ਬਿਊਰੋ:) ਸ਼ਰਾਬ ਪੀਣਾ ਇਟਲੀ ਦੇ ਸੱਭਿਆਚਾਰ ਦਾ ਹਿੱਸਾ ਹੈ। ਭੋਜਨ ਦੇ ਨਾਲ ਹੀ ਨਹੀਂ ਸਗੋਂ ਹਰ ਖੁਸ਼ੀ ਦੇ ਮੌਕੇ 'ਤੇ ਸ਼ਰਾਬ ਪਿਲਾਉਣੀ, ਸ਼ੈਂਪੇਨ ਖੋਲ੍ਹਣੀ ਇੱਥੇ ਦੇ ਸਧਾਰਨ ਰਿਵਾਜ ਹਨ ਅਤੇ ਇਹ ਇਟਲੀ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਬੀਤੇ ਦਿਨੀਂ ਇਟਲੀ ਦੇ ਇਕ ਪਿੰਡ ਵਿਚ ਲੋਕਾਂ ਨੂੰ ਉਦੋਂ ਮੌਜ਼ ਲੱਗ ਗਈ ਜਦੋਂ ਟੂਟੀ ਵਿਚ ਪਾਣੀ ਦੀ ਜਗ੍ਹਾ ਸ਼ਰਾਬ ਨਿਕਲਣ ਲੱਗੀ। ਅਸਲ ਵਿਚ ਮੋਡੇਨਾ ਨਾਮ ਦੇ ਇਸ ਪਿੰਡ ਵਿਚ ਪਿੰਡ ਵਿਚ ਲੋਕਾਂ ਨੇ ਜਦੋਂ ਘਰਾਂ ਵਿਚ ਲੱਗੀਆਂ ਟੂਟੀਆਂ ਖੋਲ੍ਹੀਆਂ ਤਾਂ ਉਹਨਾਂ ਨੂੰ ਅਦਭੁੱਤ ਅਹਿਸਾਸ ਹੋਇਆ। ਟੂਟਿਆਂ ਵਿਚ ਪਾਣੀ ਦੀ ਜਗ੍ਹਾ ਸ਼ਰਾਬ ਨਿਕਲ ਰਹੀ ਸੀ। ਮੋਡੇਨਾ ਨਾਮ ਦੇ ਇਸ ਪਿੰਡ ਵਿਚ 'ਪਿੰਕ ਵਾਈਨ' ਨਾਲ ਲੋਕਾਂ ਨੇ ਘਰ ਦੇ ਹਰੇਕ ਬਰਤਨ ਨੂੰ ਭਰ ਲਿਆ। ਕਈ ਲੋਕਾਂ ਨੇ ਸਵੇਰ ਤੋਂ ਸ਼ਾਮ ਤੱਕ ਸਿਰਫ ਇਸ ਸ਼ਰਾਬ ਦਾ ਆਨੰਦ ਲਿਆ। 

ਪੜ੍ਹੋ ਇਹ ਅਹਿਮ ਖਬਰ- ਕੁੱਤੇ ਨੇ ਮਾਲਕ ਨਾਲ 2300 ਫੁੱਟ ਦੀ ਉੱਚਾਈ ਤੋਂ ਮਾਰੀ ਛਾਲ, ਤਸਵੀਰਾਂ

ਇਹ ਸਭ ਇਕ ਤਕਨੀਕੀ ਖਰਾਬੀ ਕਾਰਨ ਹੋਇਆ।ਅਸਲ ਵਿਚ ਸਥਾਨਕ ਜਲ ਸਪਲਾਈ ਵਿਚ ਸ਼ਰਾਬ ਮਿਲ ਗਈ ਸੀ। ਸ਼ਰਾਬ ਸਟੋਰੇਜ ਵਾਲੀ ਜਗ੍ਹਾ 'ਤੇ ਤੇਜ਼ ਦਬਾਅ ਕਾਰਨ ਲੀਕੇਜ ਹੋ ਗਿਆ ਸੀ। ਭਾਵੇਂਕਿ ਇਸ ਖਰਾਬੀ ਨੂੰ ਜਲਦੀ ਹੀ ਪਛਾਣ ਲਿਆ ਗਿਆ ਅਤੇ ਠੀਕ ਕਰ ਲਿਆ ਗਿਆ। ਇਸ ਦੇ ਬਾਅਦ ਸਥਾਨਕ ਕੌਂਸਲ ਨੇ ਫੇਸਬੁੱਕ 'ਤੇ ਇਸ ਲਈ ਮੁਆਫੀ ਵੀ ਮੰਗੀ। ਇਸ ਦੇ ਕਾਰਨ ਕੁਝ ਲੋਕਾਂ ਲਈ ਇਹ ਅਨੋਖਾ ਅਨੁਭਵ ਸੀ ਤਾਂ ਕੁਝ ਇਸ ਕਾਰਨ ਪਰੇਸ਼ਾਨ ਹੋਏ। ਕਈ ਲੋਕਾਂ ਨੇ ਇਸ ਜਲ ਸਪਲਾਈ ਨੂੰ ਜ਼ਿਆਦਾ ਸੁਰੱਖਿਅਤ ਬਨਾਉਣ ਦੀ ਮੰਗ ਕੀਤੀ ਹੈ। ਕਈ ਲੋਕਾਂ ਨੇ ਕਿਹਾ ਕਿ ਇਸ 'ਤੇ ਹੱਸਿਆ ਜਾਵੇ ਜਾਂ ਚਿੰਤਾ ਜ਼ਾਹਰ ਕੀਤੀ ਜਾਵੇ। 

 

ਇੱਥੇ ਦੱਸ ਦਈਏ ਕਿ ਪਿੰਡ ਵਾਲਿਆਂ ਦੀ ਸ਼ਿਕਾਇਤ 'ਤੇ ਸਥਾਨਕ ਕੌਂਸਲ ਨੇ ਇਸ ਘਟਨਾ ਲਈ ਇਕ ਮੁਆਫੀਨਾਮਾ ਜਾਰੀ ਕੀਤਾ। ਇਸ ਤੋਂ ਪਹਿਲਾਂ ਕੌਂਸਲ ਵੱਲੋਂ ਸਮੱਸਿਆ ਦਾ ਹੱਲ ਕੱਢ ਲਿਆ ਗਿਆ। ਭਾਵੇਂਕਿ Lambrusco ਦੀ ਵਿਦੇਸ਼ਾਂ ਵਿਚ ਜ਼ਿਆਦਾ ਮੰਗ ਨਹੀਂ ਹੈ ਪਰ ਮੋਡੇਨਾ ਦੇ Lambrusco ਡੀ.ਓ.ਸੀ. ਆਪਣੀ ਇਕ ਵੱਖਰੇ ਸਵਾਦ ਦੇ ਕਾਰਨ ਜਾਣੀ ਜਾਂਦੀ ਹੈ। ਇਹ ਇਕ ਹਲਕੀ ਸਪਾਰਕਲਿੰਗ ਰੈੱਡ ਵਾਈਨ ਹੈ। ਇੱਥੇ ਦੱਸ ਦਈਏ ਕਿ ਉੱਤਰੀ ਇਟਲੀ ਦੇ ਐਮੀਲੀਆ ਰੋਮਾਗਨਾ ਖੇਤਰ ਵਿਚ ਬਣਾਈ ਗਈ Lambrusco ਨੂੰ ਕਈ  ਸ਼ੈਲੀਆਂ ਵਿਚ ਬਣਾਇਆ ਜਾਂਦਾ ਹੈ। ਸਫੇਦ, ਲਾਲ ਜਾਂ ਗੁਲਾਬੀ ਵਿਚ ਬਹੁਤ ਮਿਠਾਸ ਹੁੰਦੀ ਹੈ। ਬਾਅਦ ਦੀ ਸ਼ੈਲੀ ਨੇ 1970 ਦੇ ਦਹਾਕੇ ਦੌਰਾਨ ਰਾਜਾਂ ਵਿਚ ਇੱਥੇ ਕਾਫੀ ਲੋਕਪ੍ਰਿਅਤਾ ਹਾਸਲ ਕੀਤੀ ਜੋ ਕਿ ਸਿਰਫ ਇਕ ਮਿੱਠੀ ਸ਼ਰਾਬ ਦੇ ਰੂਪ ਵਿਚ Lambrusco ਦੀ ਪਛਾਣ ਹੈ। 


Vandana

Content Editor

Related News