ਇਟਲੀ ਦੀ ਟੀਮ ਨੇ ਜਿੱਤਿਆ ਸਪੇਨ ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ
Tuesday, Aug 20, 2024 - 11:45 AM (IST)
ਮਿਲਾਨ /ਇਟਲੀ ( ਸਾਬੀ ਚੀਨੀਆ ): ਅਜ਼ਾਦ ਚੜਦੀ ਕਲਾ ਸਪੋਰਟਸ ਕਲੱਬ ਸਪੇਨ ਵੱਲੋਂ ਯੂਰਪ ਸਪੋਰਟਸ ਆਫ ਕਬੱਡੀ ਫਡਰੇਸ਼ਨ ਦੇ ਬੈਨਰ ਹੇਠ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਆਲੋਚ ਕਬੱਡੀ ਟੂਰਨਾਮੈਂਟ ਵਿੱਚ ਅਜ਼ਾਦ ਚੜਦੀ ਕਲਾ ਕਬੱਡੀ ਕਲੱਬ ਇਟਲੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਪਹਿਲਾ ਇਨਾਮ ਜਿੱਤਿਆ। ਇਸ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ ਸੀ। ਫਾਈਨਲ ਮੁਕਾਬਲੇ ਵਿੱਚ ਇਟਲੀ ਦੀ ਟੀਮ ਨੇ ਫਰਾਂਸ ਦੀ ਟੀਮ ਨੂੰ 34 ਦੇ ਮੁਕਾਬਲੇ 27 ਅੰਕਾਂ ਨਾਲ ਹਰਾਕੇ ਟੂਰਨਾਮੈਂਟ ਵਿਚ ਪਹਿਲੇ ਨੰਬਰ 'ਤੇ ਰਹੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 90 ਫੁੱਟ ਦੀ ਹਨੂੰਮਾਨ ਦੀ 'ਮੂਰਤੀ' ਦਾ ਉਦਘਾਟਨ
ਨਲ ਹੀ ਜੇਤੂ ਕੱਪ ਖੇਡ ਪ੍ਰਮੋਟਰ ਸੁੱਖਾ ਗਿੱਲ , ਜੀਤਾ ਕਰਮੋਨਾ, ਤੇਜਾ ਪੱਡਾ ,ਗੁਰਿੰਦਰ ਸੋਮਲ ,ਲਾਡਾ ਗਿੱਲ ਮੋਹਨ ਸਿੰਘ ਪੂਰੇਵਾਲ , ਭੁਪਿੰਦਰ ਕੰਗ ਬਲਜੀਤਾ ਨਾਗਰਾ,ਦਵਿੰਦਰ ਸਿੱਧੂ ਦੀ ਝੋਲੀ ਪਾਇਆ। ਦੱਸਣਯੋਗ ਹੈ ਕਿ ਇਸੇ ਹੀ ਟੀਮ ਦੇ ਖਿਡਾਰੀ ਯਾਮਾ ਦੇਸਲਾ ਵਾਲਾ ਪ੍ਰਭ ਬਾਠ ਨੂੰ ਬੈਸਟ ਪਲੇਅਰ ਰਹੇ ਜਿੰਨਾਂ ਨੂੰ ਟੂਰਨਾਮੈਂਟ ਕਮੇਟੀ ਉਚੇਚੇ ਤੌਰ 'ਤੇ ਸਨਮਾਨਿਤ੍ ਕੀਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਹੋ ਰਹੇ ਟੂਰਨਾਮੈਂਟਾਂ ਵਿੱਚ ਇਟਲੀ ਦੀ ਟੀਮ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਇਟਲੀ ਦੇ ਖੇਡ ਪ੍ਰਮੋਟਰਾਂ ਵਲੋ ਇਸ ਸਾਲ ਇਟਲੀ ਵਿਚ ਕਈ ਕਬੱਡੀ ਟੂਰਨਾਮੈਂਟ ਵੀ ਕਰਵਾਏ ਗਏ ਹਨ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।