ਜਿਸ ਇਟਾਲੀਅਨ ਨੇ ਕੀਤੀ 300 ਮਿਲੀਅਨ ਯੂਰੋ ਨਾਲ ਮਦਦ, ਉਸ ਨੂੰ ਹੀ ਭਾਰਤੀ ਜੋੜੇ ਨੇ ਲੁੱਟ ਲਿਆ
Wednesday, Jul 19, 2017 - 01:56 PM (IST)

ਰੋਮ ਇਟਲੀ (ਕੈਂਥ)— ਕਈ ਵਾਰ ਇਨਸਾਨ ਲਾਲਚ ਵਿਚ ਕਈ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਦਿੰਦਾ ਹੈ ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ। ਅਜਿਹੀ ਹੀ ਘਟਨਾ ਇਟਲੀ ਵਿਚ ਦੇਖਣ ਨੂੰ ਮਿਲੀ ਜਿੱਥੇ ਕਾਸਤੇਲ ਗੋਫਰੇਦੋ ਦੀ ਰਹਿਣ ਵਾਲੀ ਇਕ 80 ਸਾਲਾ ਇਟਾਲੀਅਨ ਬਜ਼ੁਰਗ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਅਦਾਲਤ ਨੇ ਇਕ ਭਾਰਤੀ ਜੋੜੇ ਨੂੰ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਬਜ਼ੁਰਗ ਔਰਤ ਜੋ ਕਿ ਬਹੁਤ ਹੀ ਦਿਆਲੂ ਸੁਭਾਅ ਦੀ ਹੈ, ਨੇ ਇਕ ਗਰੀਬ ਇੰਡੀਅਨ ਪਰਿਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਇਸ ਦੀ ਦਿਆਲਤਾ ਦਾ ਲਾਭ ਚੁੱਕ ਕੇ ਬਜ਼ੁਰਗ ਔਰਤ ਨੂੰ ਲੁੱਟਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਬਜ਼ੁਰਗ ਔਰਤ ਨੇ ਤਕਰੀਬਨ 300 ਮਿਲੀਅਨ ਯੂਰੋ ਤੱਕ ਦੀ ਰਾਸ਼ੀ ਦੀ ਮਦਦ ਨਾਲ ਇਸ ਪਰਿਵਾਰ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ।