ਪਾਕਿਸਤਾਨ ਨੇ ਮੰਨਿਆ ਕਿ ਜੰਗ ''ਚ ਉਸ ਦੇ 13 ਜਵਾਨ ਮਾਰੇ ਗਏ

Wednesday, May 14, 2025 - 09:43 PM (IST)

ਪਾਕਿਸਤਾਨ ਨੇ ਮੰਨਿਆ ਕਿ ਜੰਗ ''ਚ ਉਸ ਦੇ 13 ਜਵਾਨ ਮਾਰੇ ਗਏ

ਗੁਰਦਾਸਪੁਰ, ਇਸਲਾਮਾਬਾਦ, (ਵਿਨੋਦ)- ਪਾਕਿਸਤਾਨ ਆਈ.ਐੱਸ.ਪੀ.ਆਰ ਨੇ ਮੰਨਿਆ ਕਿ ਭਾਰਤ ਨਾਲ ਜੰਗ ਵਿੱਚ ਉਸ ਦੇ 13 ਜਵਾਨ ਮਾਰੇ ਗਏ ਸਨ ਜਦੋਂ ਕਿ 78 ਤੋਂ ਵੱਧ ਜਵਾਨ ਜ਼ਖਮੀ ਹੋਏ। 

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ, ਬੁੱਧਵਾਰ ਨੂੰ ਦੋ ਹੋਰ ਪਾਕਿਸਤਾਨੀ ਫੌਜ ਦੇ ਜਵਾਨ ਮਾਰੇ ਗਏ। ਜਿਨ੍ਹਾਂ ਨੂੰ ਜੰਗ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਨਾਲ ਪਾਕਿਸਤਾਨੀ ਹਥਿਆਰਬੰਦ ਫੌਜ ਦੇ ਮ੍ਰਿਤਕ ਜਵਾਨਾਂ ਦੀ ਕੁੱਲ ਗਿਣਤੀ 13 ਹੋ ਗਈ ਹੈ। 

PunjabKesari

ਫੌਜ ਦੇ ਮੀਡੀਆ ਵਿੰਗ ਨੇ ਕਿਹਾ ਕਿ 78 ਜਵਾਨ ਜ਼ਖਮੀ ਹੋਏ ਹਨ। ਪਾਕਿਸਤਾਨ ਦੇ ਆਈ.ਐੱਸ.ਪੀ.ਆਰ ਨੇ ਕਿਹਾ ਕਿ ਅੱਜ ਮਾਰੇ ਗਏ ਲੋਕਾਂ ਵਿੱਚ ਪਾਕਿਸਤਾਨੀ ਫੌਜ ਦੇ ਹਵਲਦਾਰ ਮੁਹੰਮਦ ਨਵੀਦ ਅਤੇ ਪਾਕਿਸਤਾਨ ਹਵਾਈ ਫੌਜ ਦੇ ਸੀਨੀਅਰ ਟੈਕਨੀਸ਼ੀਅਨ ਮੁਹੰਮਦ ਅਯਾਜ਼ ਸ਼ਾਮਲ ਹਨ।


author

Rakesh

Content Editor

Related News