ਬੰਦ ਰਹਿਣਗੇ ਕੱਪੜਾ ਬਾਜ਼ਾਰ, ਕਾਰੋਬਾਰੀਆਂ ਨੇ ਇਸ ਕਾਰਨ ਲਿਆ ਫੈਸਲਾ
Thursday, May 15, 2025 - 09:13 PM (IST)

ਅੰਮ੍ਰਿਤਸਰ (ਸਰਬਜੀਤ) - ਅੰਮ੍ਰਿਤਸਰ ਦੇ ਕੱਪੜਾ ਵਪਾਰੀਆਂ ਦੇ ਸਮੂਹ ਐਸੋਸੀਏਸ਼ਨਾਂ ਦੀ ਅਹਿਮ ਬੈਠਕ ਐਸੋਸੀਸ਼ਨਾਂ ਦੇ ਪ੍ਰਧਾਨ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਜੋਤੀ ਭਾਟੀਆ, ਪ੍ਰਵੀਨ ਮਹਾਜਨ, ਟਾਹਲੀ ਸਾਹਿਬ ਬਾਜ਼ਾਰ ਪ੍ਰਧਾਨ ਅਜੀਤ ਸਿੰਘ ਭਾਟੀਆ, ਰਾਜੂ ਪ੍ਰਿਆ, ਕਰਮੋ ਡਿਓੜੀ ਚੌਂਕ ਐਸੋਸੀਏਸ਼ਨ ਪ੍ਰਧਾਨ ਨਰਿੰਦਰ ਸਿੰਘ ਰਤਨ, ਚੇਅਰਮੈਨ ਗਿੰਨੀ ਭਾਟੀਆ ਅਤੇ ਹੋਰ ਵੀ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਹੋਈ।
ਇਸ ਬੈਠਕ ਦੌਰਾਨ ਜਿੱਥੇ ਕੱਪੜਾ ਵਪਾਰ ਸਬੰਧੀ ਵਿਚਾਰ ਸਾਂਝੇ ਕੀਤੇ ਗਏ, ਉਥੇ ਹੀ ਗੁਰੂ ਨਗਰੀ ਵਿਖੇ ਪੈ ਰਹੀ ਭਾਰੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਹੀ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਲੈਂਦਿਆਂ 1 ਤੋਂ 3 ਜੁਲਾਈ ਤੱਕ ਸਾਰੀਆਂ ਹੀ ਕੱਪੜਾ ਮਾਰਕੀਟਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਦੂਰਗਾ ਮਾਰਕੀਟ ਪ੍ਰਧਾਨ ਵਿਪਨ ਮਹਾਜਨ, ਸੋਨੂੰ ਭਾਟੀਆ, ਕਸ਼ਮੀਰੀ ਪੰਡਿਤਾਂ ਮਾਰਕੀਟ ਪ੍ਰਧਾਨ ਸ਼ੈਂਕੀ ਭਾਟੀਆ, ਮੁਖਵਿੰਦਰ ਸਿੰਘ, ਟਾਊਨ ਪਲਾਜ਼ਾ ਪ੍ਰਧਾਨ ਲੱਕੀ ਭਾਟੀਆ, ਗੁਰੂ ਬਾਜ਼ਾਰ ਮਾਰਕੀਟ ਪ੍ਰਧਾਨ ਵਿਨੇ ਕੁਮਾਰ, ਸ਼ਾਸਤਰੀ ਬਾਜ਼ਾਰ ਮਾਰਕੀਟ ਪ੍ਰਧਾਨ ਜਗਦੀਸ਼ ਅਰੋੜਾ, ਕੈਸ਼ ਧਾਰਾ ਬਜਾਰ ਸਿਮਰ ਭਾਟੀਆ, ਰਾਜਾ ਮਾਰਕੀਟ ਪ੍ਰਧਾਨ ਸੁਰਿੰਦਰ ਭਾਟੀਆ ਤੋ ਇਲਾਵਾ ਪ੍ਰਤਾਪ ਬਜਾਰ ਪ੍ਰਧਾਨ ਲਾਟੀ ਕੰਦਾਰੀ, ਅਮਨਜੀਤ ਭਾਟੀਆ ਸ਼ਾਮਲ ਹੋਏ।