ਘਰ ਨੂੰ ਭਿਆਨਕ ਅੱਗ ਨੇ ਲਪੇਟ ''ਚ ਲਿਆ, ਮਾਲਕ ਬੁਰੀ ਤਰ੍ਹਾਂ ਝੁਲਸਿਆ

Saturday, May 03, 2025 - 02:28 PM (IST)

ਘਰ ਨੂੰ ਭਿਆਨਕ ਅੱਗ ਨੇ ਲਪੇਟ ''ਚ ਲਿਆ, ਮਾਲਕ ਬੁਰੀ ਤਰ੍ਹਾਂ ਝੁਲਸਿਆ

ਅੰਮ੍ਰਿਤਸਰ (ਰਮਨ)- ਮਜੀਠਾ ਰੋਡ 'ਤੇ ਸਥਿਤ ਜਗਦੰਬਾ ਕਲੋਨੀ ਦੀ ਲੇਨ ਨੰਬਰ ਇੱਕ ਵਿਚ ਦੇਰ ਰਾਤ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰਾ ਘਰ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ 'ਚ ਹੀ ਕਿਸੇ ਚੀਜ਼ ਦਾ ਧਮਾਕਾ ਹੋਇਆ ਸੀ। 

ਇਹ ਵੀ ਪੜ੍ਹੋ- ਤੜਕਸਾਰ ਸਾਬਕਾ ਫੌਜੀ ਦਾ ਗੋਲ਼ੀਆਂ ਮਾਰ ਕੇ ਕਤਲ, cctv ਤਸਵੀਰਾਂ ਆਈਆਂ ਸਾਹਮਣੇ

ਇਸ ਜ਼ੋਰਦਾਰ ਧਮਾਕੇ ਦੌਰਾਨ ਬਜ਼ੁਰਗ ਵਿਅਕਤੀ ਘਰ 'ਚ ਇਕੱਲਾ ਸੌਂ ਰਿਹਾ ਸੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਸੜ ਗਿਆ ਅਤੇ ਉਸਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਅੱਗ ਲੱਗਣ ਦਾ ਪਤਾ ਲਗਾ ਤਾਂ ਤਰੁੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀਆਂ ਗੱਡੀਆਂ ਨੇ ਅੱਗ ਨੂੰ ਬਹੁਤ ਮੁਸ਼ੱਕਤ ਨਾਲ ਕਾਬੂ ਕੀਤਾ । 

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਹਾਦਸਾ, ਮੌਕੇ 'ਤੇ 4 ਜਣਿਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News