ਚੇਰਨੋਬਿਲ ਦੀ ਸਥਿਤੀ ਆਮ ਹੋਣ ''ਚ ਸਮਾਂ ਲੱਗੇਗਾ : ਸੰਯੁਕਤ ਰਾਸ਼ਟਰ
Monday, Apr 11, 2022 - 12:49 AM (IST)
ਬਰਲਿਨ-ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਨਿਗਰਾਨੀਕਰਤਾ ਨੇ ਕਿਹਾ ਕਿ ਯੂਕ੍ਰੇਨ ਨੇ ਦੱਸਿਆ ਕਿ ਬੰਦ ਹੋ ਚੁੱਕੇ ਚੇਰਨੋਬਿਲ ਪ੍ਰਮਾਣੂ ਪਲਾਂਟ 'ਤੇ ਤਾਇਨਾਤ ਕਰਮਚਾਰੀਆਂ ਦੀਆਂ ਸ਼ਿਫਟਾਂ ਤਿੰਨ ਹਫ਼ਤੇ ਤੋਂ ਬਾਅਦ ਪਹਿਲੀ ਵਾਰ ਰੂਸੀ ਫੌਜੀਆਂ ਦੇ ਇਲਾਕੇ ਤੋਂ ਵਾਪਸ ਜਾਣ ਤੋਂ ਬਾਅਦ ਬਦਲ ਗਈ ਹੈ। ਵਿਏਨਾ ਸਥਿਤ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਕਰਮਚਾਰੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ।
ਇਹ ਵੀ ਪੜ੍ਹੋ : ਹਰਿਆਣਾ ਦੇ ਜੀਂਦ ਤੋਂ ਮਿਲੀ 8 ਕਰੋੜ ਰੁਪਏ ਦੀ ਪੁਰਾਣੀ ਕਰੰਸੀ, 8 ਵੱਡੇ ਬੈਗਾਂ 'ਚ ਸਨ ਪੈਸੇ
ਜ਼ਿਕਰਯੋਗ ਹੈ ਕਿ ਯੁੱਧ ਦੀ ਸ਼ੁਰੂਆਤ 'ਚ ਹੀ ਰੂਸੀ ਫੌਜੀਆਂ ਨੇ ਸਾਲ 1986 'ਚ ਪ੍ਰਮਾਣੂ ਆਪਦਾ ਦੇ ਕੇਂਦਰ ਰਹੇ ਇਲਾਕੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਏਜੰਸੀ ਨੇ ਦੱਸਿਆ ਕਿ ਯੂਕ੍ਰੇਨ ਨੇ ਐਤਵਾਰ ਨੂੰ ਸੂਚਿਤ ਕੀਤਾ ਕਿ ਉਸ ਨੇ ਜਦ ਜਾ ਕੇ ਕਰਮਚਾਰੀਆਂ ਦੀਆਂ ਸ਼ਿਫਟਾਂ ਬਦਲੀਆਂ ਸਨ ਤਾਂ ਵੀ ਸਥਿਤੀ ਆਮ ਤੋਂ ਕਿਤੇ ਦੂਰ ਹੈ। ਇਨ੍ਹਾਂ ਕਰਮਚਾਰੀਆਂ ਨੂੰ ਸਿਰਫ਼ ਜਲਮਾਰਗ ਦੇ ਰਾਹੀਂ ਹੀ ਲਿਆਂਦਾ ਅਤੇ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਯੁੱਧ ਲਈ ਨਵਾਂ ਕਮਾਂਡਰ ਕੀਤਾ ਨਿਯੁਕਤ : ਅਮਰੀਕੀ ਅਧਿਕਾਰੀ
ਸਵਾਲੁਟਿਚ ਸ਼ਹਿਰ 'ਚ ਰਹਿ ਰਹੇ ਲੋਕਾਂ ਨੂੰ ਪਲਾਂਟ ਤੱਕ ਪਹੁੰਚਣ ਲਈ ਪ੍ਰੀਪਯਾਤ ਨਦੀ ਹੀ ਇਕ ਰਸਤਾ ਹੈ। ਆਈ.ਏ.ਈ.ਈ. ਨੇ ਦੱਸਿਆ ਕਿ ਯੂਕ੍ਰੇਨ ਨੇ ਸੂਚਿਤ ਕੀਤਾ ਹੈ ਕਿ ਰੇਡੀਏਸ਼ਨ 'ਤੇ ਨਜ਼ਰ ਰੱਖਣ ਲਈ ਬਣਾਈ ਗਈ ਵਿਸ਼ਲੇਸ਼ਣ ਪ੍ਰਯੋਗਸ਼ਾਲਾ ਦੀ ਇਮਾਰਤ ਤਬਾਹ ਹੋ ਗਈ ਹੈ ਅਤੇ ਵਿਸ਼ਲੇਸ਼ਣ ਲਈ ਰੱਖੇ ਗਏ ਉਪਕਰਣ 'ਜਾਂ ਤਾਂ ਟੁੱਟ ਗਏ ਹਨ, ਚੋਰੀ ਹੋ ਗਏ ਹਨ ਜਾਂ ਕਿਸੇ ਕੰਮ ਦੇ ਨਹੀਂ ਬਚੇ ਹਨ।
ਇਹ ਵੀ ਪੜ੍ਹੋ : ਲੰਡਨ 'ਚ ਨਵਾਜ਼ ਸ਼ਰੀਫ਼ ਤੇ ਇਮਰਾਨ ਖਾਨ ਦੇ ਸਮਰਥਕਾਂ ਵਿਚਾਲੇ ਹੋਈ ਝੜਪ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ