ਸੀਰੀਆ ਦੇ ਤੱਟਵਰਤੀ ਇਲਾਕੇ 'ਚ ਇਜ਼ਰਾਈਲ ਨੇ ਕੀਤਾ ਹਵਾਈ ਹਮਲਾ, 2 ਜ਼ਖਮੀ

07/02/2022 7:33:37 PM

ਦਮਿਸ਼ਕ-ਇਜ਼ਰਾਈਲ ਨੇ ਸ਼ਨੀਵਾਰ ਸਵੇਰੇ ਲੇਬਨਾਨ ਸਰਹੱਦ ਨੇੜੇ ਸੀਰੀਆ ਦੇ ਇਕ ਤੱਟਵਰਤੀ ਪਿੰਡ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ, ਜਿਸ 'ਚ ਇਕ ਮਹਿਲਾ ਸਮੇਤ ਦੋ ਲੋਕ ਜ਼ਖਮੀ ਹੋ ਗਏ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਸਨਾ ਨੇ ਇਹ ਜਾਣਕਾਰੀ ਦਿੱਤੀ। ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 10 ਜੂਨ ਦੇ ਇਜ਼ਰਾਈਲੀ ਹਵਾਈ ਹਮਲੇ ਤੋਂ ਬਾਅਦ ਇਹ ਪਹਿਲਾ ਹਮਲਾ ਸੀ।

ਇਹ ਵੀ ਪੜ੍ਹੋ : 2022 ’ਚ ਮਸਕ-ਬੇਜੋਸ ਵਰਗੇ ਅਮੀਰਾਂ ਦੇ ਡੁੱਬੇ ਖਰਬਾਂ ਡਾਲਰ, ਸਿਰਫ ਭਾਰਤੀ ਅਰਬਪਤੀਆਂ ਦੀ ਵਧੀ ਕਮਾਈ

ਇਜ਼ਰਾਈਲ ਵੱਲੋਂ 10 ਜੂਨ ਨੂੰ ਕੀਤੇ ਗਏ ਹਵਾਈ ਹਮਲੇ 'ਚ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਅਤੇ ਰਨਵੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ ਅਤੇ ਮੁੱਖ ਰਨਵੇ ਵਰਤੋਂਯੋਗ ਨਹੀਂ ਰਿਹਾ। ਇਸ ਹਮਲੇ ਤੋਂ ਬਾਅਦ ਹਵਾਈ ਅੱਡੇ ਨੂੰ ਦੋ ਹਫ਼ਤੇ ਲਈ ਬੰਦ ਕਰਨਾ ਪਿਆ ਸੀ। ਹਵਾਈ ਅੱਡੇ ਨੂੰ 23 ਜੂਨ ਨੂੰ ਖੋਲ੍ਹਿਆ ਗਿਆ ਸੀ। ਸਨਾ ਦੀ ਰਿਪੋਰਟ ਮੁਤਾਬਕ ਉੱਤਰੀ ਲੇਬਨਾਨ ਦੇ ਉੱਤੋਂ ਉਡਾਣ ਭਰਨ ਵਾਲੇ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਤੱਟਵਰਤੀ ਸ਼ਹਿਰ ਟਾਰਟਸ ਦੇ ਦੱਖਣ 'ਚ ਹਮੀਦਿਆਹ ਪਿੰਡ 'ਚ ਕਈ ਚਿਕਨ ਫਾਰਮਾਂ ਵੱਲ ਮਿਜ਼ਾਈਲਾਂ ਦਾਗੀਆਂ।

ਇਹ ਵੀ ਪੜ੍ਹੋ : ਸੂਡਾਨ 'ਚ 9 ਲੋਕਾਂ ਦੀ ਮੌਤ ਤੋਂ ਬਾਅਦ ਸੜਕਾਂ 'ਤੇ ਪ੍ਰਦਰਸ਼ਨ

ਇਹ ਹਮਲਾ ਲੇਬਨਾਨ ਦੀ ਸਰਹੱਦ ਤੋਂ ਕੁਝ ਕਿਲੋਮੀਟਰ ਉੱਤਰ 'ਚ ਹੋਇਆ। ਇਸ ਹਮਲੇ 'ਚ ਦੋ ਲੋਕ ਜ਼ਖਮੀ ਹੋਏ ਹਨ ਜਦਕਿ ਕੁਝ ਜਾਇਜਾਦ ਦਾ ਵੀ ਨੁਕਸਾਨ ਹੋਇਆ ਹੈ। ਇਜ਼ਰਾਈਲ ਨੇ ਪਿਛਲੇ ਕੁਝ ਸਾਲਾਂ 'ਚ ਸੀਰੀਆ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਸੈਂਕੜੇ ਹਮਲੇ ਕੀਤੇ ਹਨ ਪਰ ਸ਼ਾਇਦ ਹੀ ਕਦੇ ਇਸ ਤਰ੍ਹਾਂ ਦੇ ਹਮਲਿਆਂ ਨੂੰ ਸਵੀਕਾਰ ਕਰਦਾ ਹੈ। ਇਜ਼ਰਾਈਲ ਈਰਾਨ ਸਮਰਥਿਤ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਦਾ ਹੈ।

ਇਹ ਵੀ ਪੜ੍ਹੋ : ਪਾਕਿ : ਮਸਜਿਦ 'ਚ ਬਿਜਲੀ ਕਟੌਤੀ ਨੂੰ ਲੈ ਕੇ ਗੋਲੀਬਾਰੀ ਦੌਰਾਨ 2 ਦੀ ਮੌਤ ਤੇ 11 ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News