ਇਜ਼ਰਾਇਲ ਨੇ ਹਮਾਸ ਇਸਲਾਮਿਸਟ ਮੂਵਮੈਂਟ ਸਮੂਹ ਦੇ ਟਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ
Sunday, Dec 08, 2019 - 02:49 PM (IST)

ਯੇਰੂਸ਼ਲਮ- ਇਜ਼ਰਾਇਲ ਡਿਫੈਂਸ ਫੋਰਸਜ਼ ਨੇ ਐਤਵਾਰ ਨੂੰ ਕਿਹਾ ਕਿ ਉਸ ਦੇ ਲੜਾਕੂ ਜਹਾਜ਼ਾਂ ਤੇ ਹੈਲੀਕਾਪਟਰਾਂ ਨੇ ਗਾਜ਼ਾ ਪੱਟੀ ਤੋਂ ਰਾਕੇਟ ਦਾਗੇ ਜਾਣ ਦਾ ਜਵਾਬ ਦਿੰਦੇ ਹੋਏ ਹਮਾਸ ਇਸਲਾਮਿਸਟ ਮੂਵਮੈਂਟ ਸਮੂਹ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਆਈ.ਡੀ.ਐਫ. ਨੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਗਾਜ਼ਾ ਪੱਟੀ ਤੋਂ ਇਜ਼ਰਾਇਲ ਦੀ ਸਰਹੱਦ ਵਿਚ ਤਿੰਨ ਰਾਕੇਟ ਦਾਗੇ ਗਏ, ਜਿਹਨਾਂ ਵਿਚੋਂ ਦੋ ਨੂੰ ਆਇਰਨ ਡੋਮ ਏਰੀਅਲ ਡਿਫੈਂਸ ਸਿਸਟਮ ਨਾਲ ਅਸਫਲ ਕਰ ਦਿੱਤਾ ਗਿਆ। ਆਈ.ਡੀ.ਐਫ. ਨੇ ਟਵਿਟਰ 'ਤੇ ਕਿਹਾ ਕਿ ਗਾਜ਼ਾ ਪੱਟੀ ਤੋਂ ਇਜ਼ਰਾਇਲੀ ਸ਼ਹਿਰਾਂ 'ਤੇ ਤਿੰਨ ਰਾਕੇਟ ਦਾਗੇ ਗਏ, ਜਿਸ ਦੇ ਜਵਾਬ ਵਿਚ ਆਈ.ਡੀ.ਐਫ. ਦੇ ਲੜਾਕੂ ਜਹਾਜ਼ਾਂ ਤੇ ਹੈਲੀਕਾਪਟਰਾਂ ਨੇ ਗਾਜ਼ਾ ਪੱਟੀ ਵਿਚ ਹਮਾਸ ਇਸਲਾਮਿਸਟ ਮੂਵਮੈਂਟ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਕਈ ਸਾਲਾ ਤੋਂ ਇਜ਼ਰਾਇਲ ਤੇ ਫਿਲਸਤੀਨ ਦੇ ਵਿਚਾਲੇ ਵੈਸਟ ਬੈਂਕ, ਗਾਜ਼ਾ ਬੈਂਕ ਤੇ ਗਾਜ਼ਾ ਪੱਟੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਦੇ ਵਿਚਾਲੇ ਸਥਿਤੀ ਉਦੋਂ ਹੋਰ ਖਰਾਬ ਹੋ ਗਈ ਜਦੋਂ ਸਾਲ 2018 ਮਈ ਵਿਚ ਅਮਰੀਕਾ ਨੇ ਯੇਰੂਸ਼ਲਮ ਵਿਚ ਦੂਤਘਰ ਖੋਲ੍ਹਣ ਦਾ ਐਲਾਨ ਕੀਤਾ ਸੀ।