ਇਜ਼ਰਾਈਲ ਦਾ ਦਾਅਵਾ, ਲੱਭ ਲਿਆ ਕੋਰੋਨਾਵਾਇਰਸ ਦਾ ਇਲਾਜ

Wednesday, Mar 04, 2020 - 06:03 PM (IST)

ਇਜ਼ਰਾਈਲ ਦਾ ਦਾਅਵਾ, ਲੱਭ ਲਿਆ ਕੋਰੋਨਾਵਾਇਰਸ ਦਾ ਇਲਾਜ

ਯੇਰੂਸ਼ਲਮ (ਬਿਊਰੋ): ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ ਜਾਨਲੇਵਾ ਕੋਰੋਨਾਵਾਇਰਸ ਦੀ ਦਹਿਸ਼ਤ ਹੈ। 70 ਤੋਂ ਵਧੇਰੇ ਦੇਸ਼ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਹੁਣ ਇਜ਼ਰਾਈਲ ਦੇ ਸ਼ੋਧ ਕਰਤਾਵਾਂ ਨੇ ਕੋਰੋਨਾਵਾਇਰਸ ਦੇ ਇਲਾਜ ਦੀ ਦਿਸ਼ਾ ਵਿਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਸ਼ੋਧ ਕਰਤਾਵਾਂ ਦੇ ਇਕ ਗੁੱਟ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕੋਰੋਨਾਵਾਇਰਸ ਦੇ ਵਿਗਿਆਨਿਕ ਇਲਾਜ ਦੀ ਦਿਸ਼ਾ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮਿਗਲ ਗੈਲਿਲੇ ਰਿਸਰਚ ਇੰਸਟੀਚਿਊਟ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਕ ਪੰਛੀ 'ਤੇ ਸ਼ੋਧ ਦੇ ਦੌਰਾਨ ਉਹਨਾਂ ਨੂੰ ਕੋਰੋਨਾਵਾਇਰਸ ਦੇ ਇਲਾਜ ਵਿਚ ਵੱਡੀ ਸਫਲਤਾ ਮਿਲੀ। 

PunjabKesari

ਕੋਰੋਨਾਵਾਇਰਸ ਦਾ ਇਲਾਜ ਲੱਭ ਲਿਆ ਗਿਆ ਜਿਸ ਦੀ ਮਦਦ ਨਾਲ ਕੋਰੋਨਾਵਾਇਰਸ ਨਾਲ ਇਨਫੈਕਟਿਡ ਪੰਛੀ ਦਾ ਇਲਾਜ ਕੀਤਾ ਗਿਆ, ਜਿਸ ਦੇ ਬਾਅਦ ਇਸ ਦਾ ਵੋਲਕੇਨੀ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿਚ ਕਲੀਨਿਕਲ ਟ੍ਰਾਈਲ ਕੀਤਾ ਗਿਆ ਅਤੇ ਇੱਥੇ ਇਸ ਦੇ ਸਫਲ ਹੋਣ ਦੀ ਪੁਸ਼ਟੀ ਕੀਤੀ ਗਈ। ਸ਼ੋਧਕਰਤਾਵਾਂ ਨੇ ਕਿਹਾ ਕਿ ਜਿਹੜੇ ਪੰਛੀ 'ਤੇ ਕੋਰੋਨਾਵਾਇਰਸ ਦਾ ਟੈਸਟ ਕੀਤਾ ਗਿਆ ਉਸ ਦਾ ਪੈਟਰਨ ਇਨਸਾਨਾਂ ਦੇ ਪੈਟਰਨ ਨਾਲ ਬਿਲਕੁੱਲ ਮੇਲ ਖਾਂਦਾ ਹੈ। ਇਨਸਾਨਾਂ ਅਤੇ ਪੰਛੀਆਂ ਦੀ ਜੈਨੇਟਿਕ ਬਣਾਵਟ ਕਾਫੀ ਹਦ ਤੱਕ ਸਮਾਨ ਹੈ। ਕੋਰੋਨਾਵਾਇਰਸ ਨਾਲ ਇਨਫੈਕਟਿਡ ਪੰਛੀ ਦਾ ਜਿਹੜਾ ਇਲਾਜ ਕੀਤਾ ਗਿਆ ਹੈ ਉਸ ਨੂੰ ਇਨਸਾਨਾਂ 'ਤੇ ਵੀ ਅਜਮਾਇਆ ਜਾ ਸਕਦਾ ਹੈ। 

PunjabKesari

90 ਦਿਨ ਦੇ ਅੰਦਰ ਮੁੱਹਈਆ ਹੋ ਸਕਦੈ ਇਲਾਜ
ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਉਹ ਇਨਸਾਨਾਂ ਦਾ ਕੋਰੋਨਾਵਾਇਰਸ ਤੋਂ ਪੱਕਾ ਇਲਾਜ ਅਗਲੇ 3 ਮਹੀਨੇ ਵਿਚ ਲੱਭ ਲੈਣਗੇ। ਇੰਸਟੀਚਿਊਟ ਦੇ ਚੀਫ ਆਪਰੇਟਿੰਗ ਅਧਿਕਾਰੀ ਡੇਵਿਡ ਜਿਗਡਾਨ ਨੇ ਦੱਸਿਆ ਕਿ ਇਨਸਾਨਾਂ ਵਿਚ ਫੈਲੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਜਲਦੀ ਤੋਂ ਜਲਦੀ ਇਸ ਦੇ ਇਲਾਜ ਦੀ ਲੋੜ ਹੈ ਅਤੇ ਅਸੀਂ ਇਸ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਾਂ। ਡੇਵਿਡ ਨੇ ਦੱਸਿਆ ਕਿ ਅਸੀਂ ਕੋਵਿਡ-19 ਦੇ ਇਲਾਜ ਲਈ ਜਿਹੜਾ ਰਸਤਾ ਕੱਢਿਆ ਹੈ ਉਹ ਕਾਫੀ ਪ੍ਰਭਾਵੀ ਹੈ, ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਅਗਲੇ 8-10 ਹਫਤਿਆਂ ਵਿਚ ਅਸੀਂ ਇਨਸਾਨਾਂ ਦਾ ਵੀ ਇਸ ਨਾਲ ਇਲਾਜ ਕਰ ਸਕਦੇ ਹਾਂ। ਸਾਨੂੰ ਲੋਕਾਂ ਦੀ ਸੁਰੱਖਿਆ ਨੂੰ ਪੱਕਾ ਕਰਨ ਲਈ 90 ਦਿਨ ਦੀ ਟੈਸਟਿੰਗ ਟਾਈਮ ਚਾਹੀਦੀ ਹੈ। ਅਸੀਂ ਪੰਛੀ ਦੇ ਲਈ ਜਿਹੜਾ ਇਲਾਜ ਤਿਆਰ ਕੀਤਾ ਹੈ ਉਸ ਨੂੰ ਪੰਛੀ ਦੇ ਮੂੰਹ ਜ਼ਰੀਏ ਦਿੱਤਾ ਹੈ। ਅਸੀਂ ਇਨਸਾਨਾਂ ਦਾ ਕੋਰੋਨਾਵਾਇਰਸ ਤੋਂ ਇਲਾਜ ਲਈ ਜਿਹੜੀ ਦਵਾਈ ਤਿਆਰ ਕਰ ਰਹੇ ਹਾਂ ਉਸ ਨੂੰ ਵੀ ਮੂੰਹ ਨਾਲ ਹੀ ਲੈਣਾ ਹੋਵੇਗਾ,ਲਿਹਾਜਾ ਅਸੀਂ ਇਸ ਦਿਸ਼ਾ ਵਿਚ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ - ਕੀ 'Non Veg' ਖਾਣ ਨਾਲ ਹੋ ਸਕਦੈ ਕੋਰੋਨਾਵਾਇਰਸ?

ਜਲਦ ਆ ਸਕਦੈ ਇਲਾਜ
ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਡੈਨ ਲੇਵਨਾਨ ਨੇ ਦੱਸਿਆ ਕਿ ਕਿੰਨੀ ਗਤੀ ਦੇ ਨਾਲ ਇਸ ਦਾ ਇਲਾਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਸਾਨੂੰ ਰੈਗੂਲੇਟਰੀ ਵੱਲੋਂ ਕਿਸ ਤਰ੍ਹਾਂ ਦੀ ਇਜਾਜ਼ਤ ਮਿਲਦੀ ਹੈ। ਮੌਜੂਦਾ ਸਥਿਤੀ ਵਿਚ ਇਸ ਬੀਮਾਰੀ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ, ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਰੈਗੁਲੇਟਰੀ ਸਾਨੂੰ ਇਜਾਜ਼ਤ ਦੇਣ ਵਿਚ ਨਰਮੀ ਵਰਤੇਗਾ। ਇਸ ਇਲਾਜ ਦੀ ਮਨਜ਼ੂਰੀ ਲਈ ਇਸ ਦੇ ਕਈ ਪੜਾਆਂ ਵਿਚੋਂ ਪਾਸ ਹੋਣਾ ਲਾਜ਼ਮੀ ਹੈ। ਸਧਾਰਨ ਸਥਿਤੀ ਵਿਚ ਇਸ ਤਰ੍ਹਾਂ ਦੇ ਇਲਾਜ ਨੂੰ ਇਜਾਜ਼ਤ ਦੇਣ ਵਿਚ ਕਈ ਸਾਲ ਲੱਗ ਜਾਂਦੇ ਹਨ।


author

Vandana

Content Editor

Related News